ਅੰਮ੍ਰਿਤਸਰ, 25 ਅਕਤੂਬਰ (ਸੁਖਬੀਰ ਸਿੰਘ) – ਪਿਛਲੇ ਦਿਨੀਂ ਹੋਈ ਮੰਤਰੀ ਮੰਡਲ ਦੀ ਹੋਈ ਮੀਟਿੰਗ ਵਿੱਚ ਹੋਏ ਫੈਸਲੇ ਕਿ ਪੀ.ਐਸ.ਪੀ.ਸੀ.ਐਲ ਪੰਜਾਬ ਵਿੱਚ
ਨੌਕਰੀ ਕਰਦੇ ਮ੍ਰਿਤਕ ਕਰਮਚਾਰੀਆਂ ਦੇ ਆਸ਼ਰਤਾ ਨੂੰ ਵਿਭਾਗ ਵਿੱਚ ਨੌਕਰੀ ਦਿੱਤੀ ਜਾਵੇਗੀ, ਦਾ ਧੰਨਵਾਦ ਕਰਨ ਲਈ ਸੰਘਰਸ਼ ਕਮੇਟੀ ਨੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਏ ਦੇ ਘਰ ਪਹੁੰਚ ਕੇ ਉਨ੍ਹਾਂ ਦਾ ਧੰਨਵਾਦ ਕੀਤਾ।ਪ੍ਰਧਾਨ ਬਲਜੀਤ ਸਿੰਘ ਪੱਟੀ ਨੇੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਸਮੇਤ ਸਮੂਹ ਕੈਬਨਿਟ ਵਲੋਂ ਤਰਸ ਦੇ ਅਧਾਰ ‘ਤੇ 2004 ਤੋਂ ਪਹਿਲਾਂ ਜਾਂ ਬਾਅਦ ਵਿੱਚ ਹੋਏ ਅਜਿਹੇ 2010 ਕੇਸਾਂ ਦਾ ਨਿਪਟਾਰਾ ਕਰਦੇ ਹੋਏ ਤਰਸ ਦੇ ਅਧਾਰ ਤੇ ਨੋਕਰੀ ਦਾ ਸੰਵਧਾਨਿਕ ਹੱਕ ਦਿੱਤਾ ਹੈ।ਉਨ੍ਹਾਂ ਕਿਹਾ ਕਿ ਅੱਜ ਸਾਡੀ ਸੰਘਰਸ਼ ਕਮੇਟੀ ਬਿਜਲੀ ਮੰਤਰੀ ਸਰਦਾਰ ਹਰਭਜਨ ਸਿੰਘ ਈ.ਟੀ.ਓ ਨੂੰ ਇਸ ਕਾਰਜ਼ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਕਰਨ ਲਈ ਪਹੁੰਚੀ ਹੈ।
ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਸਮਾਣਾ ਨੇ ਦੱਸਿਆ ਸਮੇਂ-ਸਮੇਂ ਦੀਆ ਸਰਕਾਰਾ ਨੇ ਵਿਰੋਧੀ ਨੀਤੀਆਂ ਦੇ ਤਹਿਤ ਇਨਾ ਮ੍ਰਿਤਕ ਆਸ਼ਰਿਤ ਨੂੰ ਇਨ੍ਹਾਂ ਦਾ ਹੱਕ ਨਹੀਂ ਦਿੱਤਾ ਸੀ ਅਤੇ ਸੰਘਰਸ਼ ਕਮੇਟੀ ਪਿਛਲੇ 20 ਸਾਲਾਂ ਤੋਂ ਆਪਣੇ ਪਰਿਵਾਰਾਂ ਨਾਲ ਸੜਕਾਂ ‘ਤੇ ਰੁਲ ਰਹੇ ਸੀ।ਉਨ੍ਹਾਂ ਕਿਹਾ ਕਿ ਇਹ ਪਾਵਰਕੌਮ ਪੰਜਾਬ ਦੇ ਮ੍ਰਿਤਕ ਕਰਮਚਾਰੀਆਂ ਦੇ ਆਸ਼ਰਿਤ ਹਨ ਜਿਨ੍ਹਾਂ ਨੇ ਉਸ ਕਾਲੇ ਦੌਰ ਵਿੱਚ ਘੱਟ ਸਾਧਨਾ ਕਰਕੇ ਵੀ ਅਣਥੱਕ ਮਿਹਨਤ ਕਰਦੇ ਹੋਏ ਪੰਜਾਬ ਨੂੰ ਰੁਸ਼ਨਾਉਣ ਵਿੱਚ ਆਪਣਾ ਭਰਪੂਰ ਯੋਗਦਾਨ ਦਿੱਤਾ ਅਤੇ ਆਪਣੇ ਪੰਜਾਬ ਨੂੰ ਖੁਸ਼ਹਾਲੀ ਅਤੇ ਤਰੱਕੀ ਵਿੱਚ ਆਪਣਾ ਯੋਗਦਾਨ ਪਾਇਆ।ਸੂਬਾ ਪ੍ਰਧਾਨ ਨੇ ਦੱਸਿਆ ਆਮ ਆਦਮੀ ਪਾਰਟੀ ਪੰਜਾਬ ਬਦਲਾਅ ਦੀ ਝਲਕ ਇਨ੍ਹਾਂ ਆਸ਼ਰਿਤਾਂ ਵਿੱਚ ਪਾਈ ਗਈ ਕਿ ਅੱਜ 20 ਸਾਲਾਂ ਬਾਅਦ ਇਹ ਆਸ਼ਰਿਤ ਆਪਣੇ ਘਰ ਖੁਸ਼ੀ ਦਾ ਦੀਵਾ ਬਾਲ ਸਕੇ ਹਨ। ਆਸਰਤ ਸੰਘਰਸ਼ ਕਮੇਟੀ ਪੀ.ਐਸ.ਪੀ.ਸੀ.ਐਲ ਨੇ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਇਹ ਪ੍ਰਣ ਵੀ ਕੀਤਾ ਕੀ ਇਹ ਆਸ਼ਰਿਤ ਤਰਸ ਦੇ ਅਧਾਰ ‘ਤੇ ਮਿਲੀ ਨੌਕਰੀ ਤਨਦੇਹੀ ਅਤੇ ਮਿਹਨਤ ਨਾਲ ਨਿਭਾਉਦੇ ਹੋਏ ਆਪਣੇ ਬਜ਼ੁਰਗਾਂ ਦੇ ਰਾਹ ਤੇ ਚੱਲ ਕੇ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਆਪਣਾ ਯੋਗਦਾਨ ਪਾਉਣਗੇ।
Check Also
ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ
ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …
Punjab Post Daily Online Newspaper & Print Media