ਹਰੇਕ ਵਰਗ ‘ਚ ਪਹਿਲੇ ਪੰਜ ਨੰਬਰਾਂ ‘ਤੇ ਰਹਿਣ ਵਾਲੇ ਖਿਡਾਰੀਆਂ ਨੂੰ ਦਿੱਤੇ ਜਾਣਗੇ ਲੱਖਾਂ ਦੇ ਨਕਦ ਇਨਾਮ
ਅੰਮ੍ਰਿਤਸਰ, 25 ਅਕਤੂਬਰ (ਸੁਖਬੀਰ ਸਿੰਘ) – ਅਜ਼ਾਦੀ ਦੇ ਅੰਮ੍ਰਿਤ ਮਹੱਤਸਵ ਨੂੰ ਸਮਰਪਿਤ 29 ਅਕਤੂਬਰ ਨੂੰ ਸੀਮਾ ਸੁਰੱਖਿਆ ਬਲ ਵਲੋਂ ਅੰਮ੍ਰਿਤਸਰ ਵਿਖੇ
ਮੈਰਾਥਨ ਦੋੜ ਕਰਵਾਈ ਜਾ ਰਹੀ ਹੈ ਅਤੇ ਜੇਤੂ ਖਿਡਾਰੀਆਂ ਨੂੰ ਨਕਦ ਰਾਸ਼ੀ ਦੇ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਇਹ ਪ੍ਰਗਟਾਵਾ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਵਲੋਂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਹ ਮੈਰਾਥਨ ਵਿੱਚ 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਮਹਿਲਾ ਜਾਂ ਪੁਰਸ਼ ਭਾਗ ਲੈ ਸਕਦਾ ਹੈ।ਉਨ੍ਹਾਂ ਦੱਸਿਆ ਕਿ ਮੈਰਾਥਨ ਦੋੜ ਤਿੰਨ ਵਰਗ ਵਿੱਚ ਕਰਵਾਈ ਜਾਵੇਗੀ।ਉਨ੍ਹਾਂ ਦੱਸਿਆ ਕਿ ਪਹਿਲੇ ਵਰਗ ਵਿੱਚ 42.195 ਕਿਲੋਮੀਟਰ ਮੈਰਾਥਨ ਵਿੱਚ 40 ਸਾਲ ਤੋਂ ਉਪਰ ਅਤੇ 40 ਸਾਲ ਤੋਂ ਘੱਟ ੳਮਰ ਦੇ ਲੋਕ ਭਾਗ ਲੈ ਸਕਣਗੇ।ਉਨ੍ਹਾਂ ਦੱਸਿਆ ਕਿ ਪਹਿਲੇ ਵਰਗ ਦੀ ਦੋੜ ਸਵੇਰੇ ਪੰਜ ਵਜੇ ਗੋਲਡਨ ਗੇਟ ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਅਤੇ ਜਿਨ੍ਹਾਂ ਇਸ ਮੈਰਾਥਨ ਵਿੱਚ ਭਾਗ ਲੈਣਾ ਹੈ ਉਨ੍ਹਾਂ ਨੂੰ ਇੱਕ ਘੰਟਾ ਪਹਿਲਾ ਪਹੁੰਚਣਾ ਹੋਵੇਗਾ।ਇਸ ਵਰਗ ਵਿੱਚ 5 ਮਹਿਲਾ ਅਤੇ 5 ਪੁਰਸ਼ ਖਿਡਾਰੀ ਚੁਣੇ ਜਾਣਗੇ ਜੋ ਪਹਿਲੇ ਨੰਬਰ ਤੋਂ ਪੰਜਵੇਂ ਨੰਬਰ ਤੱਕ ਹੋਣਗੇ।ਉਨ੍ਹਾਂ ਦੱਸਿਆ ਕਿ ਪਹਿਲੇ ਨੰਬਰ ਤੇ ਰਹਿਣ ਵਾਲੇ ਨੂੰ ਇੱਕ ਲੱਖ ਰੁਪਏ ਨਕਦ ਇਨਾਮ, ਦੂਸਰੇ ਨੰਬਰ ਤੇ ਆਉਣ ਵਾਲੇ ਨੂੰ 50 ਹਜ਼ਾਰ, ਤੀਸਰੇ ਨੰਬਰ ‘ਤੇ ਆਉਣ ਵਾਲੇ ਨੂੰ 30 ਹਜਾਰ, ਚੋਥਾ ਨੰਬਰ ਪ੍ਰਾਪਤ ਕਰਨ ਵਾਲੇ ਨੂੰ 20 ਹਜਾਰ ਅਤੇ ਪੰਜਵਾਂ ਸਥਾਨ ਪ੍ਰਾਪਤ ਕਰਨ ਵਾਲੇ ਨ੍ਰੰ 10 ਹਜਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਦੂਸਰੇ ਵਰਗ ਵਿੱਚ ਹਾਫ ਮੈਰਾਥਨ 21.097 ਕਿਲੋਮੀਟਰ ਮੈਰਾਥਨ ਕਰਵਾਈ ਜਾਵੇਗੀ ਅਤੇ ਇਸ ਵਿੱਚ ਵੀ 40 ਸਾਲ ਤੋਂ ਵੱਧ ਅਤੇ ਘੱਟ ਦੋਨੋਂ ਉਮਰ ਦੇ ਮਹਿਲਾ ਪੁਰਸ਼ ਭਾਗ ਲੈ ਸਕਦੇ ਹਨ।ਉਨ੍ਹਾਂ ਕਿਹਾ ਕਿ ਹਾਫ ਮੈਰਾਥਨ ਸਵੇਰੇ 6.20 ਵਜੇ ਵਾਰ ਮੈਮੋਰੀਅਲ ਅੰਮ੍ਰਿਤਸਰ ਤੋਂ ਸੁਰੂ ਹੋਵੇਗੀ ਅਤੇ ਸਾਰੇ ਭਾਗ ਲੈਣ ਵਾਲਿਆਂ ਨੂੰ ਇੱਕ ਘੰਟਾ ਪਹਿਲਾ ਪਹੁੰਚਣਾ ਹੋਵੇਗਾ।ਉਨ੍ਹਾਂ ਦੱਸਿਆ ਕਿ ਹਾਫ ਮੈਰਾਥਨ ਵਿੱਚ ਵੀ 5 ਮਹਿਲਾ ਅਤੇ 5 ਪੁਰਸ਼ ਖਿਡਾਰੀ ਚੁਣੇ ਜਾਣਗੇ ਜੋ ਪਹਿਲੇ ਨੰਬਰ ਤੋਂ ਪੰਜਵੇਂ ਨੰਬਰ ਤੱਕ ਹੋਣਗੇ।ਉਨ੍ਹਾਂ ਦੱਸਿਆ ਕਿ ਪਹਿਲੇ ਨੰਬਰ ਤੇ ਰਹਿਣ ਵਾਲੇ ਨੂੰ ਪੰਜਾਹ ਹਜ਼ਾਰ ਰੁਪਏ ਨਕਦ ਇਨਾਮ, ਦੂਸਰੇ ਨੰਬਰ ‘ਤੇ ਆਉਣ ਵਾਲੇ ਨੂੰ 30 ਹਜਾਰ, ਤੀਸਰੇ ਨੰਬਰ ‘ਤੇ ਆਉਣ ਵਾਲੇ ਨੂੰ 20 ਹਜ਼ਾਰ, ਚੋਥਾ ਨੰਬਰ ਪ੍ਰਾਪਤ ਕਰਨ ਵਾਲੇ ਨੂੰ 10 ਹਜਾਰ ਅਤੇ ਪੰਜਵਾਂ ਸਥਾਨ ਪ੍ਰਾਪਤ ਕਰਨ ਵਾਲੇ ਨੂੰ 5 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਤੀਸਰੇ ਵਰਗ ਵਿੱਚ 10 ਕਿਲੋਮੀਟਰ ਦੋੜ ਹੋਵੇਗੀ ਅਤੇ ਇਸ ਵਿੱਚ ਵੀ 40 ਸਾਲ ਤੋਂ ਵੱਧ ਅਤੇ ਘੱਟ ਦੋਨੋਂ ਉਮਰ ਦੇ ਮਹਿਲਾ ਪੁਰਸ਼ ਭਾਗ ਲੈ ਸਕਦੇ ਹਨ।ਉਨ੍ਹਾਂ ਕਿਹਾ ਕਿ ਇਹ ਦੋੜ ਸਵੇਰੇ 6.30 ਵਜੇ ਪਿੰਡ ਲਹੋਰੀ ਮੱਲ ਤੋਂ ਸ਼ੁਰੂ ਹੋਵੇਗੀ ਅਤੇ ਸਾਰੇ ਭਾਗ ਲੈਣ ਵਾਲਿਆਂ ਨੂੰ ਇੱਕ ਘੰਟਾ ਪਹਿਲਾ ਪਹੁੰਚਣਾ ਹੋਵੇਗਾ।ਇਸ ਦੋੜ ਵਿੱਚ ਜੇਤੂ ਰਹਿਣ ਵਾਲਿਆਂ ਨੂੰ ਜੋ ਪਹਿਲੇ ਨੰਬਰ ‘ਤੇ ਆਵੇਗਾ ਉਸ ਨੂੰ 25 ਹਜਾਰ ਰੁਪਏ ਨਕਦ ਇਨਾਮ, ਦੂਸਰੇ ਨੰਬਰ ‘ਤੇ ਆਉਣ ਵਾਲੇ ਨੂੰ 15 ਹਜ਼ਾਰ, ਤੀਸਰੇ ਨੰਬਰ ‘ਤੇ ਆਉਣ ਵਾਲੇ ਨੂੰ 10 ਹਜ਼ਾਰ, ਚੋਥਾ ਨੰਬਰ ਪ੍ਰਾਪਤ ਕਰਨ ਵਾਲੇ ਨੂੰ ਅਤੇ ਪੰਜਵਾਂ ਸਥਾਨ ਪ੍ਰਾਪਤ ਕਰਨ ਵਾਲੇ ਨੂੰ 5-5 ਹਜਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਰਜਿਸਟ੍ਰੇਸ਼ਨ ਲਈ ਭਾਗ ਲੈਣ ਵਾਲੇ ਮਹਿਲਾ ਪੁਰਸ਼ ਤੋਂ ਅਪਣਾ ਅਧਾਰ ਕਾਰਡ ਜਾਂ ਕੋਈ ਹੋਰ ਪਹਿਚਾਣ ਪੱਤਰ ਹੋਣਾ ਲਾਜ਼ਮੀ ਹੈ।
Punjab Post Daily Online Newspaper & Print Media