Tuesday, March 3, 2026

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਆਈ.ਆਈ.ਐਸ.ਈ.ਆਰ ਦਾ ਕੀਤਾ ਵਿੱਦਿਅਕ ਦੌਰਾ

ਅੰਮ੍ਰਿਤਸਰ, 4 ਨਵੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਮੈਥ ਵਿਭਾਗ ਵਲੋਂ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜ਼ੂਕੇਸ਼ਨ ਐਂਡ ਰਿਸਰਚ (ਆਈ.ਆਈ.ਐਸ.ਈ.ਆਰ) ਮੋਹਾਲੀ ਵਿਖੇ ਵਿੱਦਿਅਕ ਫੇਰੀ ਕੀਤੀ ਗਈ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਅਗਵਾਈ ਹੇਠ ਇਸ ਫ਼ੇਰੀ ’ਚ ਗਣਿਤ ਵਿਭਾਗ ਦੀ ਮੁੱਖੀ ਡਾ. ਰਜਿੰਦਰ ਪਾਲ ਕੌਰ, ਡਾ. ਨਵਯੋਧ ਸਿੰਘ, ਆਂਚਲ ਸ਼ਰਮਾ, ਡਾ. ਗਗਨਦੀਪ ਸਿੰਘ ਅਤੇ 45 ਵਿਦਿਆਰਥੀ ਸ਼ਾਮਿਲ ਸਨ।
ਆਈ.ਆਈ.ਐਸ.ਈ.ਆਰ ਗਣਿਤ ਵਿਭਾਗ ਦੇ ਮੁੱਖੀ ਡਾ. ਕ੍ਰਿਨੇਨਦੂ ਅਤੇ ਹੋਰ ਪ੍ਰੋਫੈਸਰਾਂ ਵਲੋਂ ਕਾਲਜ ਦੀ ਇਸ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ।ਇਸ ਦੌਰਾਨ ਡਾ. ਸ਼ੇਨ ਨੇ ਵਿਦਿਆਰਥੀਆਂ ਨੂੰ ਲੈਕਚਰ ਦੇ ਕੇ ਉਨ੍ਹਾਂ ਦੇ ਗਿਆਨ ’ਚ ਵਾਧਾ ਕੀਤਾ।ਇਸ ਮੌਕੇ ਉਕਤ ਸਾਇੰਸ ਐਜ਼ੂਕੇਸ਼ਨ ਐਂਡ ਰਿਸਰਚ ਵਿੱਦਿਅਕ ਅਦਾਰੇ ਦੇ ਪੀ. ਐਚ. ਡੀ. ਸਕਾਲਰ ਨੇ ਵੀ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਭਵਿੱਖ ’ਚ ਅਗਾਂਹ ਖੋਜ਼ ਕਰਨ ਅਤੇ ਰੁਜ਼ਗਾਰ ਦੇ ਨਵੇਂ ਮੋਕਿਆਂ ਪ੍ਰਤੀ ਜਾਗਰੂਕ ਕੀਤਾ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …