Tuesday, July 28, 2026

ਝੋਨੇ ਦੀ ਪਰਾਲੀ ਵਾਲੀ ਟਰਾਲੀ ਅੱਗ ਲੱਗਣ ਕਾਰਨ ਸੜ ਕੇ ਹੋਈ ਰਾਖ

ਭੀਖੀ, 4 ਨਵੰਬਰ (ਕਮਲ ਜ਼ਿੰਦਲ) – ਸਥਾਨਕ ਕਸਬੇ ਦੇ ਧਲੇਵਾਂ ਰੋਡ ‘ਤੇ ਇੱਕ ਗਰੀਬ ਕਿਸਾਨ ਸਰਾਜ ਖਾਨ ਪੁੱਤਰ ਭੋਲਾ ਖਾਨ ਵਾਸੀ ਧਲੇਵਾਂ ਵਲੋਂ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾ ਕੇ ਟਰਾਲੀ ਵਿੱਚ ਲੋਡ ਕਰਕੇ ਉਸ ਨੂੰ ਸਟੋਰ ਕਰਨ ਲਈ ਲਿਜਾਇਆ ਜਾ ਰਿਹਾ ਸੀ ਤਾਂ ਉਸ ਟਰਾਲੀ ਨੂੰ ਟਰਾਲੀ ਨੂੰ ਅਚਾਨਕ ਅੱਗ ਲਈ ਅਤੇ ਦੇਖਦੇ ਹੀ ਦੇਖਦੇ ਅੱਗ ਪੂਰੀ ਤਰਾਂ ਫੈਲਣ ਨਾਲ ਟਰਾਲੀ ਸਮੇਤ ਸਾਰਾ ਕੁੱਝ ਜਲ ਕੇ ਰਾਖ ਹੋ ਗਿਆ।ਮਿਲੀ ਜਾਣਕਾਰੀ ਅਨੁਸਾਰ ਉਕਤ ਅੱਗ ਸ਼ਾਰਟ ਸ਼ਰਕਟ ਨਾਲ ਲੱਗੀ ਦੱਸੀ ਜਾਂਦੀ ਹੈ।ਥਾਣਾ ਭੀਖੀ ਦੇ ਐਸ.ਐਚ.ਓ ਪ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਪੁਲਿਸ ਨੇ ਮੋਕੇ ‘ਤੇ ਪਹੁੰਚ ਕੇ ਜਾਂਚ ਸ਼ੁਰੀ ਕਰ ਦਿੱਤੀ ਹੈ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …