ਅੰਮ੍ਰਿਤਸਰ, 15 ਨਵੰਬਰ (ਸੁਖਬੀਰ ਸਿੰਘ) – ਭਾਰਤ ਤੇ ਪੰਜਾਬ ਸਰਕਾਰ ਵਲੋਂ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਅਧੀਨ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ
ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਦਫ਼ਤਰ (ਸੈ.ਸਿ) ਅੰਮ੍ਰਿਤਸਰ ਵਲੋਂ ਸ੍ਰੀ ਰਾਜਾ ਰਾਮ ਮੋਹਨ ਰਾਏ ਜੀ ਦੇ 250ਵੇਂ ਜਨਮ ਦਿਨ ਨੂੰ ਸਮਰਪਿਤ ਅੱਜ ਮਹਿਲਾ ਸਸ਼ਕਤੀਕਰਨ ਜਾਗਰੂਕਤਾ ਰੈਲੀ ਆਯੋਜਿਤ ਕਰਵਾਈ ਗਈ।ਮੁੱਖ ਮਹਿਮਾਨ ਵਜੋਂ ਹਲਕਾ ਅੰਮ੍ਰਿਤਸਰ ਉਤਰੀ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਸਮਾਗਮ ਵਿਚ ਹਾਜ਼ਰ ਰਹੇੇ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਜੁਗਰਾਜ ਸਿੰਘ ਰੰਧਾਵਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਬਲਰਾਜ ਸਿੰਘ ਢਿੱਲੋਂ, ਜ਼ਿਲ੍ਹਾ ਸਿੱਖਿਆ ਅਫ਼ਸਰ (ਐੈ.ਸਿ) ਰਾਜੇਸ਼ ਕੁਮਾਰ ਅਤੇ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਦੀ ਯੋਗ ਅਗਵਾਈ ਹੇਠ ਇਸ ਰੈਲੀ ਵਿਚ ਜ਼ਿਲ੍ਹੇ ਦੇ 4 ਸਰਕਾਰੀ ਸਕੂਲ਼ਾਂ ਸ.ਕੰ.ਸ.ਸ.ਸਮਾਰਟ ਸਕੂਲ ਮਾਲ ਰੋਡ, ਸ.ਕੰ.ਸ.ਸ ਸਕੂਲ ਪੁਤਲੀਘਰ, ਸ.ਸ.ਸ ਸਕੂਲ ਕੋਟ ਬਾਬਾ ਦੀਪ ਸਿੰਘ ਅਤੇ ਸ.ਕੰ.ਸ.ਸ ਸਕੂਲ ਮਹਾਂ ਸਿੰਘ ਗੇਟ ਦੇ ਵਿਦਿਆਰਥੀਆਂ ਵਲੋਂ ਸ਼ਿਰਕਤ ਕੀਤੀ ਗਈ।
ਸਮਾਗਮ ਦਾ ਆਗਾਜ਼ ਮੁੱਖ ਮਹਿਮਾਨ ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਸ਼ਮਾ ਰੌਸ਼ਨ ਕਰਕੇ ਸ੍ਰੀ ਰਾਜਾ ਰਾਮਮੋਹਨ ਰਾਏ ਜੀ ਦੀ ਫੋਟੋ ਅੱਗੇ ਫੱੱਲ ਅਰਪਿਤ ਕਰਕੇ ਸ਼ਰਧਾਂਜਲੀ ਦਿੰਦੇ ਹੋਏ ਕੀਤਾ ਗਿਆ।ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸ੍ਰੀ ਰਾਜਾ ਰਾਮਮੋਹਨ ਰਾਏ ਦੀ ਜੀਵਨੀ ਬਾਰੇ ਗੱਲ ਕਰਦੇ ਵਿਦਿਆਰਥੀਆਂ ਨੂੰ ਮੇਹਨਤ ਕਰਨ, ਮਿਆਰੀ ਸਿੱਖਿਆ ਹਾਸਲ ਕਰਨ ਅਤੇ ਦੇਸ਼ ਦੀ ਸੇਵਾ ਕਰਨ ਦੀ ਨਸੀਹਤ ਦਿੱਤੀ ਅਤੇ ਜ਼ਿੰਦਗੀ ਦੇ ਟੀਚੇ ਨਿਰਧਾਰਿਤ ਕਰਨ ਲਈ ਪ੍ਰੇਰਿਆ।
ਜ਼ਿਕਰਯੋਗ ਹੈ ਕਿ ਇਹ ਜਾਗਰੂਕਤਾ ਰੈਲੀ ਸ.ਕੰ.ਸ.ਸ ਸਮਾਰਟ ਸਕੂਲ ਮਾਲ ਰੋਡ ਤੋਂ ਕਚਹਿਰੀ ਚੌਂਕ ਤੱਕ ਕੱਢੀ ਗਈ।ਜਿਸ ਵਿਚ ਸ਼ਾਮਿਲ ਵਿਦਿਆਰਥਿਆਂ ਵਲੋਂ ਹੱਥਾਂ ਨਾਲ ਬਣਾਏ ਪੋਸਟਰਾਂ ਅਤੇ ਬੈਨਰਾਂ ਨਾਲ ਸ੍ਰੀ ਰਾਜਾ ਰਾਮਮੋਹਨ ਰਾਏ ਜੀ ਵਲੋਂ ਕੀਤੇ ਮਹਾਨ ਸੁਧਾਰਵਾਦੀ ਕੰਮਾਂ ਜਿਵੇਂ ਕਿ ਸਤੀ ਪ੍ਰਥਾ ਦਾ ਖਾਤਮਾ, ਮਹਿਲਾ ਸਸ਼ਕਤੀਕਰਨ, ਔਰਤਾਂ ਵਿਰੁੱਧ ਅੱਤਿਆਚਾਰ, ਰੀਤੀ ਰਿਵਾਜ਼ਾਂ ਖਿਲਾਫ ਵਿਰੋਧ, ਸਮਾਜ ਦੀਆਂ ਬੁਰਾਈਆਂ ਨੂੰ ਚੁਣੌਤੀ ਆਦਿ ਬਾਰੇ ਪ੍ਰਚਾਰ ਕਰਦਿਆਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਪ੍ਰਿੰਸੀਪਲ ਮਨਦੀਪ ਕੌਰ ਨੇ ਹਾਜ਼ਰ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ ਅਤੇ ਸਕੂਲ ਦੀ ਪ੍ਰਾਪਤੀਆਂ ਨਾਲ ਸਾਂਝ ਪੁਆਈ।ਸਮਾਗਮ ਦੇ ਆਯੋਜਨ ਵਿਚ ਸ੍ਰੀਮਤੀ ਕੁਲਬੀਰ ਕੌਰ, ਸ੍ਰੀਮਤੀ ਅੰਜੂ, ਸ੍ਰੀਮਤੀ ਅਲਕਾ ਰਾਣੀ, ਸ੍ਰੀਮਤੀ ਬਿੰਦੂ ਬਾਲਾ, ਸ੍ਰੀਮਤੀ ਅੰਕੁਸ਼ ਮਹਾਜਨ, ਸ੍ਰੀਮਤੀ ਰਮਨਦੀਪ ਕੌਰ, ਸ੍ਰੀਮਤੀ ਰੋਬਿੰਦਰ ਕੌਰ, ਸ੍ਰੀਮਤੀ ਬਲਵਿੰਦਰ ਕੌਰ, ਸ੍ਰੀਮਤੀ ਮਨਦੀਪ ਕੌਰ, ਸ੍ਰੀਮਤੀ ਜਗਪ੍ਰੀਤ ਕੌਰ, ਪਰਮ ਆਫਤਾਬ ਸਿੰਘ, ਸੰਜੇ ਕੁਮਾਰ, ਅਮਰਜੀਤ ਸਿੰਘ ਕਾਹਲੋਂ, ਮਹਿੰਦਰਪਾਲ ਸਿੰਘ ਅਤੇ ਰਾਜਵਿੰਦਰ ਸਿੰਘ ਨੇ ਖਾਸ ਭੁਮਿਕਾ ਨਿਭਾਈ।
Check Also
ਵੋਟਰ ਆਪਣੀ ਪਛਾਣ ਲਈ ਈਪਿਕ ਕਾਰਡ ਤੋਂ ਇਲਾਵਾ ਹੋਰ 15 ਦਸਤਾਵੇਜ਼ਾਂ ਦੀ ਵੀ ਕਰ ਸਕਣਗੇ ਵਰਤੋਂ – ਜਿਲ੍ਹਾ ਚੋਣ ਅਫਸਰ
ਅਮ੍ਰਿਤਸਰ, 25 ਮਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਅਫ਼ਸਰ ਦਲਵਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ …
Punjab Post Daily Online Newspaper & Print Media