ਸੰਗਰੂਰ, 15 ਨਵੰਬਰ (ਜਗਸੀਰ ਲੌਂਗੋਵਾਲ) – ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ਼ੇਰੋਂ ਵਿਖੇ ਮੁੱਖ ਅਧਿਆਪਕ ਗੁਰਭੇਜ ਸਿੰਘ ਦੀ ਦੇਖ-ਰੇਖ ਹੇਠ ਬਾਲ ਦਿਵਸ
ਮਨਾਇਆ ਗਿਆ।ਜਿਸ ਵਿਚ ਬੀ.ਪੀ.ਈ.ਓ ਚੀਮਾ ਸਤਪਾਲ ਸਿੰਘ ਧਾਰਨੀ ਅਤੇ ਦਫ਼ਤਰੀ ਅਮਲੇ ਵਿਚੋਂ ਵਿਸ਼ਾਲਦੀਪ ਜੋਸ਼ੀ ਤੇ ਹਰਿੰਦਰ ਸਿੰਘ ਸ਼ਾਮਲ ਹੋਏ।ਲਾਇਬਰੇਰੀ ਲੰਗਰ, ਭਾਸ਼ਨ, ਸੁੰਦਰ ਲਿਖਾਈ, ਕਵਿਤਾ ਉਚਾਰਣ ਅਤੇ ਪੇਂਟਿੰਗ ਮੁਕਾਬਲੇ ‘ਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਅਤੇ ਸ਼ਾਨਦਾਰ ਕਾਰਗਜ਼ਾਰੀ ਲਈ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ।ਸਕੂਲ ਮੈਗਜ਼ੀਨ `ਉਭਰਦੇ ਸਿਤਾਰੇ` ਵੀ ਜਾਰੀ ਕੀਤਾ ਗਿਆ।ਬੀ.ਪੀ.ਈ.ਓ ਚੀਮਾ ਨੇ ਸਕੂਲ ਵਿਦਿਆਰਥੀਆਂ ਵਲੋਂ ਵਿੱਦਿਅਕ ਅਤੇ ਖੇਡਾਂ ਦੇ ਖੇਤਰ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਦਾਖਲਾ ਮੁਹਿੰਮ ਰੈਲੀ ਨੂੰ ਰਵਾਨਾ ਕੀਤਾ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media