Tuesday, September 22, 2026

ਬਾਲ ਦਿਵਸ ਮੌਕੇ ਸਕੂਲ ਮੈਗਜ਼ੀਨ ‘ਮਹਿਕਦੇ ਫੁੱਲ’ ਰਲੀਜ਼

ਸਮਰਾਲਾ, 16 ਨਵੰਬਰ (ਇੰਦਰਜੀਤ ਸਿੰਘ ਕੰਗ) – ਸਰਕਾਰੀ ਸਮਾਰਟ ਹਾਈ ਸਕੂਲ ਕੋਟਲਾ ਸਮਸ਼ਪੁਰ ਵਿਖੇ ਬਾਲ ਦਿਵਸ ਮੌਕੇ ਬੱਚਿਆਂ ਅਤੇ ਅਧਿਆਪਕਾਂ ਵਲੋਂ ਹੱਥੀਂ ਤਿਆਰ ਕੀਤਾ ਮੈਗਜ਼ੀਨ ‘ਮਹਿਕਦੇ ਫੁੱਲ’ ਜਾਰੀ ਕੀਤਾ ਗਿਆ।ਸਕੂਲੀ ਪੜ੍ਹਾਈ ਦੇ ਨਾਲ-ਨਾਲ ਹੱਥ ਲਿਖਤ ਕਵਿਤਾਵਾਂ ਅਤੇ ਚਿੱਤਰ ਬਣਾ ਕੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ।ਸਕੂਲ ਇੰਚਾਰਜ਼ ਮੈਡਮ ਨਵਕਿਰਨਜੀਤ ਕੌਰ ਨੇ ਬੱਚਿਆਂ ਨੂੰ ਬਾਲ ਦਿਵਸ ‘ਤੇ ਮੈਗਜ਼ੀਨ ਜਾਰੀ ਕਰਨ ਤੇ ਵਧਾਈ ਦਿੰਦਿਆਂ ਕਿਹਾ ਕਿ ਬੱਚਿਆਂ ਦੀ ਪ੍ਰਤਿਭਾ ਨਿਖਾਰਨ ਲਈ ਇਹ ਮੈਗਜ਼ੀਨ ਅਹਿਮ ਭੂਮਿਕਾ ਨਿਭਾਵੇਗਾ।ਇਸ ਸਮੇਂ ਬੱਚਿਆਂ ਦੇ ਡਰਾਇੰਗ, ਪੇਟਿੰਗ, ਕਵਿਤਾ ਅਤੇ ਪੰਜਾਬੀ ਲਿਖਤਾਂ ਦੇ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਬੱਚਿਆਂ ਅਤੇ ਸਕੂਲ ਸਟਾਫ ਮੈਡਮ ਊਸ਼ਾ ਰਾਣੀ, ਮੈਡਮ ਰੇਨੂੰ ਸ਼ਰਮਾ, ਅਮਨਦੀਪ ਕੌਰ ਅਧਿਆਪਕ, ਮਨਿੰਦਰ ਕੌਰ ਹਿੰਦੀ ਮਿਸਟ੍ਰੈਸ, ਰਣਜੀਤ ਕੌਰ, ਗੁਰਜਿੰਦਰ ਸਿੰਘ, ਰੁਪਿੰਦਰਪਾਲ ਸਿੰਘ, ਸੁਨੀਲ ਕੁਮਾਰ ਅਤੇ ਮਨਜਿੰਦਰ ਕੌਰ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …