19 ਅਤੇ 20 ਨਵੰਬਰ ਨੂੰ ਮੇਗਾ ਹਰਿਆਵਲ ਮੇਲਾ ਕੀਤਾ ਜਾਵੇਗਾ ਆਯੋਜਿਤ
ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ) – ਹਰਿਆਵਲ ਪੰਜਾਬ ਵਲੋਂ ਸੰਤ ਬਾਬਾ ਕਸ਼ਮੀਰਾ ਸਿੰਘ ਭੂਰੀ ਵਾਲਿਆਂ ਦੇ ਸਹਿਯੋਗ ਨਾਲ ਪਹਿਲਾ ਹਰਿਆਵਲ ਮੇਲਾ
20 ਨਵੰਬਰ 2022 ਨੂੰ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਵਿਖੇ ਕਰਵਾਇਆ ਜਾ ਰਿਹਾ ਹੈ।ਇਹ ਮੇਲਾ ਰੁੱਖ ਲਗਾਓ, ਪਾਣੀ ਬਚਾਓ, ਪੋਲੀਥੀਨ ਸੁੱਟੋ ਥੀਮ ’ਤੇ ਆਧਾਰਿਤ ਹੈ।ਹਰਿਆਵਲ ਪੰਜਾਬ ਨੇ ਸੁਸਾਇਟੀ ਦੇ ਸਹਿਯੋਗ ਨਾਲ ਪੰਜਾਬ ਵਿੱਚ 10 ਲੱਖ ਤੋਂ ਵੱਧ ਰੁੱਖ ਲਗਾਏ ਹਨ।ਪਾਣੀ ਦੀ ਸੰਭਾਲ ਅਤੇ ਰਹਿੰਦ-ਖੂੰਹਦ ਦੇ ਪ੍ਰਬੰਧਨ ’ਤੇ ਵੀ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।
ਹਰਿਆਵਲ ਪੰਜਾਬ ਦੇ ਸੂਬਾਈ ਕੋ-ਆਰਡੀਨੇਟਰ ਪੁਨੀਤ ਖੰਨਾ ਨੇ ਦੱਸਿਆ ਕਿ ਹਰਿਆਵਲ ਮੇਲੇ ਦਾ ਮਕਸਦ ਪੰਜਾਬ ਨੂੰ ਹਰਿਆ ਭਰਿਆ ਪੰਜਾਬ ਬਣਾਉਣ ਦੀ ਇਸ ਮੁਹਿੰਮ ਵਿੱਚ ਸਭ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ।ਪਾਣੀ ਦੀ ਸੰਭਾਲ ਲਈ ਵਨ ਡਿਸਟਿ੍ਰਕਟ ਵਨ ਵਾਟਰ ਸੋਰਸ ਮੁਹਿੰਮ ਤਹਿਤ ਜ਼ਿਲੇ ਦੇ ਕਿਸੇ ਇੱਕ ਪਾਣੀ ਦੇ ਸੋਮੇ ਦੇ ਸੁੰਦਰੀਕਰਨ ਜਾਂ ਰਵਾਇਤੀ ਜਲ ਸਰੋਤਾਂ ਨੂੰ ਮੁੜ ਸੁਰਜੀਤ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।
ਸੰਸਥਾ ਦੀ ਮੀਡੀਆ ਹੈਡ ਪੂਨਮ ਖੰਨਾ ਨੇ ਦੱਸਿਆ ਕਿ ਇਹ ਮੇਲਾ ਤਕਨਾਲੋਜੀ ਦੇ ਨਾਲ ਕਲਾ ਦਾ ਸੰਪੂਰਨ ਮੇਲ ਹੈ।ਹਰਿਆਵਲ ਪੰਜਾਬ ਦੀ ਮੁਹਿੰਮ ਤਹਿਤ ਕੁਦਰਤੀ ਖੇਤੀ ਕਰਦੇ ਕਿਸਾਨਾਂ ਵਲੋਂ 19 ਅਤੇ 20 ਨਵੰਬਰ ਨੂੰ ਇਕ ਮੈਗਾ ਹਰਿਆਵਲ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ।ਜਿਸ ਵਿੱਚ ਕੁਦਰਤ ਪੱਖੀ ਸੰਵਾਦ ਰਚਾਇਆ ਜਾਵੇਗਾ।ਇਸ ਵਿੱਚ ਕਰੀਬ 5000-6000 ਕਿਸਾਨਾਂ, ਕੁਦਰਤੀ ਸਾਧਨਾਂ ਦੇ ਪ੍ਰੇਮੀਆਂ, ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ, ਕਾਲਜਾਂ ਯੂਨੀਵਰਸਿਟੀਆਂ ਤੇ ਸਕੂਲਾਂ ਦੇ ਵਿਦਿਆਰਥੀਆਂ/ਅਧਿਆਪਕ, ਵਾਤਾਵਰਨ ਸਾਇੰਸਦਾਨਾਂ, ਸਿੱਖ ਸਕਾਲਰਾਂ, ਹਿੰਦੂ ਸਕਾਲਰਾਂ ਅਤੇ ਸੰਤਾਂ ਮਹਾਪੁਰਸ਼ਾਂ ਨੇ ਭਾਗ ਲੈਣਾ ਹੈ ਅਤੇ ਤੀਸਰੇ ਦਿਨ ਸਪੀਕਰ ਸਾਹਿਬ ਨਾਲ ਵਿਧਾਨ ਸਭਾ ਸਕਤਰੇਤ ‘ਚ ਕੁਦਰਤੀ ਖੇਤੀ, ਖੁਰਾਕਸਿਹਤ, ਵਾਤਾਵਰਨ ਦੇ ਅੰਤਰ-ਰਿਸ਼ਤੇ ‘‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ’’ ਦੇ ਫਲਸਫੇ ਅਨੁਸਾਰ ਬਰਕਰਾਰ ਰੱਖੇ ਜਾਣ ਦੀ ਮੰਗ / ਸਰਕਾਰੀ ਨੀਤੀ ਤੇ ਚਰਚਾ ਹੋਵੇਗੀ।ਇਸ ਚਰਚਾ ਵਿੱਚ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਡਾਕਟਰ ਇੰਦਰਜੀਤ ਕੌਰ ਮੁੱਖੀ ਪਿੰਗਲਵਾੜਾ ਸੰਸਥਾ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਸ੍ਰੀ ਦਮਦਮਾ ਸਾਹਿਬ ਤੋਂ ਇਲਾਵਾ ਕਰੀਬ 10 ਵਾਤਾਵਰਣ ਸਾਇੰਸਦਾਨ ਆਦਰਸ਼ ਪਾਲ ਵਿੱਜ ਚੇਅਰਮੈਨ ਪੰਜਾਬ ਪਾਲੂਸ਼ਨ ਕੰਟਰੋਲ ਬੋਰਡ, ਰੋਹਿਤ ਮੇਹਰਾ ਕਮਿਸ਼ਨਰ ਵਿਧਾਇਕਾਂ, ਕਰੀਬ ਹੋਰ 21 ਆਈ.ਏ.ਐਸ, ਡਾਕਟਰ ਪ੍ਰੋਫ਼ੇਸਰ ਖੇਤੀ ਪੱਤਰਕਾਰਾਂ ‘ਤੇ ਉਘੇ ਕੁਦਰਤੀ ਖੇਤੀ ਕਿਸਾਨਾਂ ਵਲੋਂ ਭਾਗ ਲਿਆ ਜਾਵੇਗਾ।
Punjab Post Daily Online Newspaper & Print Media