Wednesday, June 17, 2026

ਡੀ.ਏ.ਵੀ ਪਬਲਿਕ ਸਕੂਲ ਨੇ ਵਿੱਤੀ ਸਾਜਰਤਾ ਤੇ ਡਿਜ਼ੀਟਲ ਵਰਤੋਂ ਬਾਰੇ ਸਵੇਦਨਸ਼ੀਲਤਾ ਪ੍ਰੋਗਰਾਮ ਦੀ ਕੀਤੀ ਮੇਜ਼ਬਾਨੀ

ਅੰਮ੍ਰਿਤਸਰ, 21 ਨਵੰਬਰ (ਜਗਦੀਪ ਸਿੰਘ ਸੱਗੁ) – ਆਰੀਆ ਰਤਨ ਪਦਮ ਸ਼੍ਰੀ ਡਾ. ਪੂਨਮ ਸੂਰੀ ਦੇ ਆਸ਼ੀਰਵਾਦ ਨਾਲ ਅਤੇ ਡਾ. ਜੇ.ਪੀ. ਸ਼ੂਰ ਡਾਇਰੈਕਟਰ ਪੀ.ਐਸ.ਆਈ ਅਤੇ ਏਡਿਡ ਸਕੂਲ, ਖੇਤਰੀ ਅਧਿਕਾਰੀ ਪੰਜਾਬ ਜ਼ੋਨ (ਏ), ਡਾ. ਨੀਲਮ ਕਾਮਰਾ ਅਤੇ ਸਕੂਲ ਮੈਨੇਜਰ ਦੁਆਰਾ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਨੇ ਇਕ ਵਰਕਸ਼ਾਪ ਦਾ ਆਯੋਜਨ ਕੀਤਾ।ਜਿਸ ਵਿਚ ਅਧਿਆਪਕਾਂ ਨੂੰ ਵਿੱਤੀ ਸਾਖ਼ਰਤਾ ਦੀਆਂ ਬੁਨਿਆਦੀ ਗੱਲਾਂ ਬਾਰੇ ਜਾਗਰੂਕ ਕੀਤਾ।ਵਰਕਸ਼ਾਪ ਦਾ ਮੁੱਖ ਉਦੇਸ਼ ਬੁਨਿਆਦੀ ਵਿੱਤੀ ਯੋਜਨਾਬੰਧੀ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਧੋਖਾਧੜੀ ਦੇ ਸ਼ਿਕਾਰ ਹੋਣ ਤੋਂ ਕਿਵੇਂ ਬਚਣਾ ਹੈ।ਵਰਕਸ਼ਾਪ ਦੇ ਰੀਸੋਰਸ ਵਿਅਕਤੀ ਸਾਰਥਕ ਧਵਨ ਸਨ, ਜਿਨ੍ਹਾਂ ਨੂੰ ਅੰਮ੍ਰਿਤਸਰ ਵਿੱਚ ਵਿੱਤੀ ਪ੍ਰਬੰਧਨ, ਪੋਰਟਫੋਲਿਓ, ਲੇਖਾ ਵਿੱਤ ਅਤੇ ਸਕੱਤਰੇਤ ਨਾਲ ਸਬੰਧਤ ਮਾਮਲਿਆਂ ਵਿੱਚ ਬਹੁਤ ਤਜ਼ਰਬਾ ਹੈ।ਉਹ ਕਾਮਰਸ ਵਿੱਚ ਗ੍ਰੈਜੂਏਟ, ਇੰਸਟੀਚੀਉਟ ਆਫ ਕੰਪਨੀ ਸੈਕਟਰੀਜ਼ ਆਫ ਇੰਡੀਆ ਦੇ ਇੱਕ ਐਸੋਸੀਏਟ ਮੈਂਬਰ ਹਨ।ਇਸ ਸ਼ਾਨਦਾਰ ਵਰਕਸ਼ਾਪ ਵਿੱਚ ਹੱਬ ਆਫ ਲਰਨਿੰਗ ਸਕੂਲਾਂ ਅਤੇ ਮੇਜ਼ਬਾਨ ਸਕੂਲ ਦੇ ਲਗਭਗ 70 ਪ੍ਰਤੀਭਾਗੀਆਂ ਨੇ ਭਾਗ ਲਿਆ।ਕੁੱਲ ਮਿਲਾ ਕੇ ਇਹ ਇੱਕ ਬਹੁਤ ਹੀ ਇੰਟਰਐਕਟਿਵ ਸੈਸ਼ਨ ਸੀ ਜਿਥੇ ਸਰੋਤ ਵਿਅਕਤੀ ਦੁਆਰਾ ਬਹੁਤ ਸਾਰੇ ਸਵਾਲਾ ਦੇ ਜਵਾਬ ਦਿੱਤੇ ਗਏ।
ਪੰਜਾੁਬ ਜ਼ੋਨ-ਏ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਸਕੂਲ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ।ਸਕੂਲ ਮੈਨੇਜਰ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਅੰਮ੍ਰਿਤਸਰ ਨੇ ਆਪਣੀਆਂ ਸ਼ੱ਼ੁਭਕਾਮਨਾਵਾਂ ਭੇਜੀਆਂ।
ਸਕੂਲ ਦੇ ਪਿ੍ਰੰਸੀਪਲ ਡਾ. ਪੱਲਵੀ ਸੇਠੀ ਞਨੇ ਰਿਸੋਰਸ ਵਿਅਕਤੀ ਦਾ ਨਿੱਘਾ ਸਵਾਗਤ ਕੀਤਾ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …