ਭੀਖੀ, 27 ਨਵੰਬਰ (ਕਮਲ ਜ਼ਿੰਦਲ) – ਸਰਵਹਿਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ ਭੀਖੀ ਦੇ ਕੈਡਿਟਾਂ ਨੇ 3-ਪੰਜਾਬ ਐਨ.ਸੀ.ਸੀ ਨੇਵਲ ਯੂਨਿਟ ਬਠਿੰਡਾ ਦੇ
ਕਮਾਂਡਿੰਗ ਅਫਸਰ ਕੈਪਟਨ (ਆਈ.ਐਨ) ਅਰਵਿੰਦ ਪਵਾਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ‘ਪੁਨੀਤ ਸਾਗਰ ਅਭਿਆਨ’ ਵਿੱਚ ਭਾਗ ਲਿਆ।ਸਕੂਲ ਦੇ ਏ.ਐਨ.ਓ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮਾਂਡਰ ਦੀਆਂ ਹਦਾਇਤਾਂ ਅਨੁਸਾਰ ਸਕੂਲ ਦੇ ਲਗਭਗ 20 ਕੈਡਿਟਾਂ ਨੇ ਇਸ ਅਭਿਆਨ ਵਿੱਚ ਭਾਗ ਲਿਆ।ਇਸ ਅਭਿਆਨ ਤਹਿਤ ਸਕੂਲ ਕੈਂਪਸ ਅਤੇ ਆਲੇ-ਦੁਆਲੇ ਦੀ ਸਾਫ-ਸਫਾਈ ਕੀਤੀ ਗਈ ਅਤੇ ਬੱਚਿਆਂ ਅਤੇ ਹੋਰਨਾਂ ਨੂੰ ਸਫਾਈ ਲਈ ਪ੍ਰੇਰਿਤ ਕੀਤਾ ਗਿਆ।ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਕੈਡਿਟਾਂ ਦੇ ਇਸ ਕਾਰਜ਼ ਦੀ ਸ਼ਲਾਘਾ ਕੀਤੀ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media