ਸੰਗਰੂਰ, 16 ਦਸੰਬਰ (ਜਗਸੀਰ ਲੌਂਗੋਵਾਲ) – ਐਕਸਟਰਾ ਮਾਰਕ ਵਲੋਂ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਏ ਗਏ ਫਾਇਵ ਸਾਈਡ ਨਾਰਥ ਜ਼ੋਨ ਯੂਥ
ਫੁੱਟਬਾਲ ਟੂਰਨਾਮੈਂਟ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਚੀਮਾ ਦੇ ਖਿਡਾਰੀਆਂ ਨੇ ਭਾਗ ਲਿਆ।ਪਹਿਲੇ ਮੈਚ ਵਿੱਚ ਸੇਂਟ ਜੇਵੀਅਰ ਸਕੂਲ ਪਟਿਆਲਾ ਨੂੰ 5-0 ਨਾਲ, ਦੂਜੇ ਮੈਚ ਵਿਚ ਮਾਤਾ ਗੁਜਰੀ ਪਬਲਿਕ ਸਕੂਲ ਪਟਿਆਲਾ ਨੂੰ 3-0 ਨਾਲ਼ ਅਤੇ ਫਾਈਨਲ ਮੈਚ ਵਿੱਚ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਛਾਹੜ ਨੂੰ ਪੇਨਲਟੀ ਸ਼ੂਟ ਆਊਟ ਮੁਕਾਬਲੇ ਵਿੱਚ 3-1 ਨਾਲ਼ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਸਕੂਲ ਦੇ ਐਮ.ਡੀ ਜਸਵੀਰ ਸਿੰਘ ਚੀਮਾ ਨੇ ਦੱਸਿਆ ਕਿ ਦਿੱਲੀ ਵਿਖੇ ਹੋਣ ਵਾਲੇ ਨਾਰਥ ਈਸਟ, ਵੈਸਟ ਐਂਡ ਸਾਊਥ ਟੂਰਨਾਮੈਂਟ ਲਈ ਟੀਮ ਨੇ ਆਪਣੀ ਚੋਣ ਕਰਵਾ ਲਈ ਹੈ।ਉਹਨਾਂ ਵਲੋਂ ਖਿਡਾਰੀਆਂ ਦਾ ਸਕੂਲ ਪਹੁੰਚਣ `ਤੇ ਸ਼ਾਨਦਾਰ ਢੰਗ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ।
ਇਸ ਮੌਕੇ ਪ੍ਰਿੰਸੀਪਲ ਸੰਜੇ ਕੁਮਾਰ, ਫੁੱਟਬਾਲ ਕੋਚ ਯਾਦਵਿੰਦਰ ਸਿੰਘ, ਡੀ.ਪੀ.ਈ ਸੰਦੀਪ ਕੁਮਾਰ, ਗਗਨਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਮੌਜ਼ੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media