ਸਮਰਾਲਾ, 21 ਦਸੰਬਰ (ਇੰਦਰਜੀਤ ਸਿੰਘ ਕੰਗ) – ਇੱਥੋਂ ਨੇੜਲੇ ਪਿੰਡ ਖਹਿਰਾ ਵਿਖੇ ਗੁਰੂ ਨਾਨਕ ਸਪੋਰਟਸ ਕਲੱਬ (ਰਜਿ:) ਵੱਲੋਂ ਸਮੂਹ ਗਰਾਮ ਪੰਚਾਇਤ, ਐਨ.
ਆਰ. ਆਈ. ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਖੇਡ ਮੇਲਾ ਸਵ. ਅਮਰਜੀਤ ਸਿੰਘ ਕਾਕਾ ਡੀ.ਐਸ.ਪੀ ਅਤੇ ਸਵ. ਧਨਵੰਤ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ।ਮੇਲੇ ਦਾ ਉਦਘਾਟਨ ਡਾ. ਨਰੇਸ਼ ਚੌਹਾਨ ਸਾਬਕਾ ਐਸ.ਐਮ.ਓ ਤੇ ਭਾਜਪਾ ਆਗੂ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਤਪਿੰਦਰ ਸਿੰਘ ਬਾਬੂ ਪ੍ਰਧਾਨ, ਕੁਲਵੀਰ ਸਿੰਘ ਗੋਲਾ ਵਾਇਸ ਪ੍ਰਧਾਨ ਅਤੇ ਹਰਜੋਤ ਸਿੰਘ ਕੈਸ਼ੀਅਰ ਨੇ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਸਾਰੇ ਮੁਕਾਬਲੇ ਬਹੁਤ ਹੀ ਦਿਲਚਸਪ ਅਤੇ ਰੌਚਿਕਤਾ ਨਾਲ ਭਰਪੂਰ ਰਹੇ।ਇਸ ਟੂਰਨਾਮੈਂਟ ਵਿੱਚ ਕਬੱਡੀ 70 ਕਿਲੋ ਵਿੱਚ ਡਾਗੂ ਰੁਮਾਣਾ ਨੇ ਪਹਿਲਾ, ਸ਼ਮਸ਼ਪੁਰ ਨੇ ਦੂਜਾ ਸਥਾਨ ਹਾਸਲ ਕੀਤਾ।ਕਬੱਡੀ ਇੱਕ ਪਿੰਡ ਓਪਨ ਵਿੱਚ ਕਡਿਆਣਾ ਦੀ ਟੀਮ ਨੇ ਇੱਕ ਫਸਵੇਂ ਮੁਕਾਬਲੇ ਦੌਰਾਨ ਘਲੋਟੀ ਦੀ ਟੀਮ ਨੂੰ ਹਰਾਇਆ।ਜਿਸ ਦਾ ਦਰਸ਼ਕਾਂ ਨੇ ਇਸ ਮੈਚ ਦਾ ਖੂਬ ਅਨੰਦ ਮਾਣਿਆ।
ਇਸ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਕੌਤਕ ਸ਼ਰਮਾ ਆਈ.ਜੀ ਲੁਧਿਆਣਾ ਰੇਂਜ਼, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਪਰਮਜੀਤ ਸਿੰਘ ਢਿੱਲੋਂ ਹਲਕਾ ਇੰਚਾਰਜ਼ ਅਕਾਲੀ ਦਲ ਬਾਦਲ, ਜਤਿੰਦਰ ਸਿੰਘ ਜੋਗਾ ਮੈਬਰ ਜ਼ਿਲ੍ਹਾ ਪ੍ਰੀਸ਼ਦ, ਵਰਿਆਮ ਸਿੰਘ ਡੀ.ਐਸ.ਪੀ ਸਮਰਾਲਾ, ਦੇਵੀ ਦਿਆਲ ਕੋਚ, ਕੁਲਦੀਪ ਸਿੰਘ ਜੋਧਾਂ, ਭਿੰਦਰ ਸਿੰਘ ਐਸ.ਐਚ.ਓ ਸਮਰਾਲਾ, ਹੁਸ਼ਿਆਰ ਸਿੰਘ ਖੈਹਿਰਾ ਕਬੱਡੀ ਕੋਚ, ਸੁਖਵਿੰਰ ਸਿੰਘ ਗਿੱਲ, ਤਜਿੰਦਰ ਸਿੰਘ ਗਰੇਵਾਲ, ਜਸਕਰਨ ਅਸਟ੍ਰੇਲੀਆ, ਡਾ. ਨਰੇਸ਼ ਚੌਹਾਨ ਭਾਜਪਾ ਆਗੂ, ਸਰਬਜੀਤ ਸਿੰਘ ਜੀਤੀ ਬਦੇਸ਼ਾ, ਦੀਪਕ ਵਰਮਾ ਖਮਾਣੋਂ, ਮਨਿੰਦਰ ਸਿੰਘ ਮੋਲਾ ਖਮਾਣੋਂ, ਜਾਗਰ ਸਿੰਘ ਡਾਇਰੈਕਟਰ ਖੰਡ ਮਿੱਲ ਬੁੱਢੇਵਾਲ, ਰਾਜਿੰਦਰ ਸਿੰਘ ਰਾਜੂ ਯੂ.ਐਸ.ਏ, ਸਤਪਾਲ ਸਿੰਘ ਲੋਹਾਰਾ, ਪਰਮਜੀਤ ਸਿੰਘ, ਅੰਮ੍ਰਿਤਪਾਲ ਸਿੰਘ ਗੁਰੋਂ, ਪ੍ਰੇਮ ਝਨੇਰ, ਸੋਨੀ ਜੋਧਾਂ, ਗੁਰਨਾਮ ਸਿੰਘ ਧਾਲੀਵਾਲ, ਜੋਰਾ ਸਿੰਘ ਧਾਲੀਵਾਲ, ਸੁਰਜੀਤ ਸਿੰਘ ਖਹਿਰਾ, ਡਾ. ਗੁਰਪ੍ਰੀਤ ਕੌਰ ਢੀਡਸਾਂ, ਟੋਨੀ ਕਾਲਖ ਅਦਿ ਤੋਂ ਇਲਾਵਾ ਹੋਰ ਵੀ ਇਲਾਕੇ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਨੇ ਸ਼ਿਰਕਤ ਕੀਤੀ ਅਤੇ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਕੁਮੈਂਟਰੀ ਓਮ ਕਡਿਆਣਾ, ਗੋਰਾ ਰੱਬੋ ਅਤੇ ਜੱਸਾ ਘਰਖਣਾ, ਸਤਪਾਲ ਮਾਹੀ, ਹੈਪੀ ਰੁੜਕੀ, ਮੰਚ ਤੋਂ ਯਾਦਵਿੰਦਰ ਸਿੰਘ ਚੰਡਿਆਲਾ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਦਰਸ਼ਕਾਂ ਦੇ ਮਨ ਮੋਹ ਲਏ।ਮੇਲੇ ਵਿੱਚ ਡਾ. ਗੁਰਪ੍ਰੀਤ ਕੌਰ ਢੀਡਸਾ, ਸੁਰਿੰਦਰਪਾਲ ਸਿੰਘ ਟੋਨੀ ਕਾਲਖ, ਗੁਰਪ੍ਰੀਤ ਸਿੰਘ ਮਿੰਟੂ ਮਨੁੱਖਤਾ ਦੀ ਸੇਵਾ ਵਾਲੇ, ਤਪਿੰਦਰ ਸਿੰਘ ਬਾਬੂ, ਕੁਲਵੀਰ ਸਿੰਘ ਗੋਲਾ ਦਾ ਕਲੱਬ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।
ਖਬੱਡੀ ਖਿਡਾਰੀ ਆਸੂ ਲਸਾੜਾ ਨੂੰ ਮਿੱਠੂ ਗਰੁੱਪ ਕੱਦੋ ਵਲੋਂ ਮੋਟਰਸਾਇਕਲ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਇਸ ਖੇਡ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿੱਚ ਤਪਿੰਦਰ ਸਿੰਘ ਬਾਬੂ ਪ੍ਰਧਾਨ, ਕੁਲਵੀਰ ਸਿੰਘ ਗੋਲਾ, ਹਰਜੋਤ ਸਿੰਘ ਕੈਸ਼ੀਅਰ, ਤਜਿੰਦਰ ਸਿੰਘ ਨੰਦ, ਤੇਜਵੰਤ ਸਿੰਘ ਬੱਬਲ, ਪੱਪੀ ਖਹਿਰਾ ਕੈਨੇਡਾ, ਜਸਪੀ੍ਰਤ ਸਿੰਘ, ਬੰਟੀ ਖਹਿਰਾ, ਹੁਸ਼ਿਆਰ ਸਿੰਘ, ਗੁਰਪ੍ਰੀਤ ਸਿੰਘ ਪੀਤਾ, ਸਮਸ਼ੇਰ ਸਿੰਘ ਘੋਟੀ, ਦਲਵਾਰਾ ਸਿੰਘ, ਗੁਰਦੀਪ ਸਿੰਘ, ਜੱਸਾ ਖਹਿਰਾ, ਜਸਪ੍ਰੀਤ ਸਿੰਘ, ਪਰਮਿੰਦਰ ਸਿੰਘ ਪਿੰਦਾ, ਹਰਦੀਪ ਸਿੰਘ, ਮਨਦੀਪ ਸਿੰਘ, ਜਗਜੀਤ ਸਿੰਘ ਜੱਗੀ ਨੇ ਦਿਨ ਰਾਤ ਇੱਕ ਕਰ ਦਿੱਤੀ।
Punjab Post Daily Online Newspaper & Print Media