ਸੰਗਰੂਰ, 25 ਦਸੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਹਾਈਟਸ ਪਬਲਿਕ ਸਕੂਲ ਖੋਖਰ ਵਿਖੇ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਗਿਆ।ਕ੍ਰਿਸਮਸ ਨੂੰ ਮੁੱਖ
ਰੱਖਦਿਆਂ ਸਕੂਲ ਦੀ ਸਜ਼ਾਵਟ ਕੀਤੀ ਗਈ ਅਤੇ ਬੱਚੇ ਲਾਲ ਰੰਗ ਦੇ ਕੱਪੜੇ ਪਾ ਕੇ ਸੈਂਟਾ ਕਲਾਉਜ਼ ਬਣ ਕੇ ਆਏ।ਬੱਚਿਆਂ ਦਾ ਡਾਂਸ ਪ੍ਰੋਗਰਾਮ ਕਰਵਾਇਆ ਗਿਆ ਅਤੇ ਉਨਾਂ ਨੂੰ ਟਾਫੀਆਂ ਅਤੇ ਚਾਕਲੇਟ ਵੀ ਵੰਡੀ ਗਈ।ਬੱਚਿਆਂ ਨੇ ਇਸ ਤਿਓਹਾਰ ਦਾ ਬਹੁਤ ਆਨੰਦ ਮਾਣਿਆ।ਸਕੂਲ ਕਮੇਟੀ ਦੇ ਚੇਅਰਮੈਨ ਸੰਜੇ ਸਿੰਗਲਾ ਅਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰਾਸ਼ੂ ਅਗਰਵਾਲ ਨੇ ਕਿਹਾ ਕਿ ਤਿਉਹਾਰ ਸਭ ਦੇ ਸਾਂਝੇ ਹੁੰਦੇ ਹਨ ਅਤੇ ਸਭ ਨੂੰ ਮਿਲ ਕੇ ਮਨਾਉਣੇ ਚਾਹੀਦੇ ਹਨ।
ਇਸ ਮੌਕੇ ਸਕੂਲ ਦੇ ਅਧਿਆਪਕ ਮਨਦੀਪ, ਮਨਪ੍ਰੀਤ, ਈਸ਼ਾ, ਅੱਕੀ, ਮਾਇਆ, ਪ੍ਰਿਯੰਕਾ, ਕੁਲਦੀਪ, ਸੁਖਜਿੰਦਰ, ਅਮਨਦੀਪ, ਨਵਨੀਤ, ਸਿਮਰਨ ਵੰਦਨਾ, ਸਵਾਤੀ, ਪੂਜਾ, ਗੁਰਪ੍ਰੀਤ, ਅੰਮ੍ਰਿਤਪਾਲ, ਜਸਪ੍ਰੀਤ ਆਦਿ ਵੀ ਹਾਜ਼ਰ ਸਨ ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media