Monday, September 14, 2026

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ

ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ) – ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਨਗਰ ਕੀਰਤਨ ਸਥਾਨਕ ਮਕਬੂਲ ਪੁਰਾ ਇਲਾਕੇ ਵਿੱਚ ਕੱਢਿਆ ਗਿਆ।ਜਿਸ ਵਿੱਚ ਕਾਗਰਸ ਦੇ ਜਿਲ੍ਹਾ ਪ੍ਰਧਾਨ ਅਸ਼ਵਨੀ ਪੱਪੂ ਨੇ ਉਚੇਚੇ ਤੌਰ ‘ਤੇ ਹਾਜ਼ਰੀ ਭਰੀ।ਉਹਨਾਂ ਨੇ ਗੁਰੂ ਘਰ ਮੱਥਾ ਟੇਕਿਆ ਅਤੇ ਸੰਗਤਾ ਨੂੰ ਗੁਰੂ ਦਾ ਲੰਗਰ ਵਰਤਾਇਆ।ਲਵਪ੍ਰੀਤ ਸਿੰਘ ਜੋੜਾ ਨੇ ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੰਦਿਆ ਨੌਜਵਾਨ ਪੀੜ੍ਹੀ ਨੂੰ ਗੁਰੂ ਦੇ ਲੜ ਲੱਗਣ ਅਤੇ ਨਸ਼ਿਆਂ ਤੌ ਦੂਰ ਰਹਿਣ ਦੀ ਅਪੀਲ ਕੀਤੀ।
ਇਸ ਮੌਕੇ ਦੀਦਾਰ ਸਿੰਘ ਜੋੜਾ, ਸੰਦੀਪ ਸਿੰਘ ਜੋੜਾ, ਟਾਇਟਨ ਜੌੜਾ, ਅਮਨ ਜੋੜਾ, ਸਿਮਰਨਜੀਤ ਸਿੰਘ ਜੋੜਾ, ਅਮਰਦੀਪ ਸਿੰਘ ਜੋੜਾ, ਜਸਮੀਤ ਸਿੰਘ ਸੋਢੀ ਐਸ.ਡੀ.ਓ, ਬਲਕਾਰ ਸਿੰਘ ਗਿੱਲ, ਸ਼ੁਭਾਸ਼ ਬਬਰ, ਹਰਪ੍ਰੀਤ ਗੰਜਾ ਅਤੇ ਕਸ਼ਮੀਰਾ ਸਿੰਘ ਹਾਜ਼ਰ ਸਨ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …