ਨਵਾਂ ਪਟਵਾਰਖਾਨਾ ਬਨਾਉਣ ਦਾ ਵੀ ਕੀਤਾ ਐਲਾਨ
ਅਜਨਾਲਾ, 27 ਜਨਵਰੀ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਵਿਖੇ ਨਵੇਂ ਬਣੇ ਤਹਿਸੀਲ ਕੰਪਲੈਕਸ ਦਾ
ਉਦਘਾਟਨ ਕਰਦੇ ਐਲਾਨ ਕੀਤਾ ਕਿ ਇਸ ਇਮਾਰਤ ਨੂੰ ਦੋ ਮੰਜ਼ਿਲਾ ਕਰਕੇ ਇਸ ਉਪਰ ਪਟਵਾਰਖਾਨਾ ਵੀ ਬਣਾਇਆ ਜਾਵੇਗਾ।ਕਰੀਬ 4.50 ਕਰੋੜ ਰੁਪਏ ਨਾਲ ਬਣੀ ਨਵੀਂ ਇਮਾਰਤ ਜਿਸ ਵਿੱਚ ਐਸ.ਡੀ.ਐਮ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਹੋਰ ਦਫਤਰ ਸ਼ਾਮਿਲ ਹਨ, ਦੇ ਬਣਨ ਨਾਲ ਹਲਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।ਧਾਲੀਵਾਲ ਨੇ ਦੱਸਿਆ ਕਿ ਲੋਕਾਂ ਦੀ ਚਿਰੋਕਣੀ ਮੰਗ ਨਵਾਂ ਪਟਵਾਰਖਾਨਾ ਵੀ ਜਲਦੀ ਹੀ ਇਸੇ ਸਥਾਨ ਉਤੇ ਸ਼ੁਰੌ ਹੋ ਜਾਵੇਗਾ।
ਇਸ ਮੌਕੇ ਐਸ.ਡੀ.ਐਮ ਰਾਜੇਸ਼ ਸ਼ਰਮਾ, ਤਹਿਸੀਲਦਾਰ ਰੌਬਨਜੀਤ ਕੌਰ, ਐਕਸੀਅਨ ਦਿਆਲ ਸ਼ਰਮਾ, ਨਗਰ ਪੰਚਾਇਤ ਪਧਾਨ ਜਸਪਾਲ ਸਿੰਘ ਢਿੱਲੋਂ, ਸ਼ਹਿਰੀ ਪਧਾਨ ਦੀਪਕ ਕੁਮਾਰ ਚੈਨਪੁਰੀਆ, ਸ਼ਿਵਦੀਪ ਸਿੰਘ ਚਾਹਲ, ਸਰਪੰਚ ਮਨਜਿੰਦਰ ਸਿੰਘ, ਐਡਵੋਕੇਟ ਹਰਪਾਲ ਸਿੰਘ ਨਿੱਜ਼ਰ ਅਤੇ ਹੋਰ ਪਤਵੰਤੇ ਹਾਜ਼ਰ ਸਨ।
Punjab Post Daily Online Newspaper & Print Media