ਸੰਗਰੂਰ, 6 ਫਰਵਰੀ (ਜਗਸੀਰ ਲੌਂਗੋਵਾਲ) – ਆਕਸਫੋਰਡ ਪਬਲਿਕ ਸਕੂਲ (ਆਈ.ਸੀ.ਐਸ.ਈ) ਬੋਰਡ ਚੀਮਾਂ ਦੇ ਜ਼ੂਨੀਅਰ ਵਿੰਗ ਦੇ ਵਿਦਿਆਰਥੀਆਂ ਵਲੋਂ ਸੇਂਟ
ਜੇਵੀਅਰਜ਼ ਸਕੂਲ ‘ਚ ਕਰਵਾਏ ਗਏ ਦੋ ਦਿਨਾਂ ਈਵੈਂਟ ਕੰਪੀਟੀਸ਼਼ਨ ਵਿੱਚ ਭਾਗ ਲਿਆ ਗਿਆ।ਸਕੂਲ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਗਤੀਵਿਧੀਆਂ ਜਿਵੇਂ ਐਨੀਮਲ ਵਾਕ, ਬਾਸਕਟ ਦਾ ਬਾਲ, ਸਟੈਂਬੀਲਾਈਜ ਸਟੈਪ ਫਲਾਇੰਗ ਗਰੈਵਟੀ ਵਿੱਚ ਭਾਗ ਲਿਆ ਗਿਆ ਇਹਨਾਂ ਗਤੀਵਿਧੀਆਂ ਵਿੱਚ ਬੱਚਿਆਂ ਨੇ ਬੜੇ ਹੀ ਉਤਸ਼ਾਹ ਪੂਰਵਕ ਭਾਗ ਲਿਆ।ਇਹਨਾਂ ਈਵੈਂਟਸ ਕੰਪੀਟੀਸ਼ਨ ਦੌਰਾਨ ਯਾਨਿਸ ਗੋਇਲ, ਹਰਕੀਰਤ ਸਿੰਘ, ਅਨਮੋਲ, ਹਰਜੀਤ ਕੌਰ, ਤਨਵੀਰ ਕੌਰ ਦੁਆਰਾ ਬਾਸਕਿਟ ਦਾ ਬਾਲ ਗਤੀਵਿਧੀ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਗਿਆ ਅਤੇ ਐਮ-ਐਸ 2 ਦੀ ਵਿਦਿਆਰਥਣ ਜਸਕੀਰਤ ਕੌਰ ਨੇ ਐਨੀਮਲ-ਵੱਕ ਗਤੀਵਿਧੀ ਵਿਚੋਂ ਪਹਿਲਾਂ ਸਥਾਨ ਹਾਸਲ ਕੀਤਾ ਹਰਮਨਜੋਤ ਕੌਰ ਨੇ ਫਲਾਇੰਗ ਗਰੈਵਟੀ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਅਗਮਪ੍ਰੀਤ ਕੌਰ ਨੇ ਸਟੈਥੀਲਾਈਜ ਸਟੈਪ ਵਿੱਚ ਦੂਸਰਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਅਤੇ ਮਾਤਾ-ਪਿਤਾ ਦਾ ਨਾਂ ਰਸ਼ਨ ਕੀਤਾ।ਵਿਦਿਆਰਥੀਆਂ ਦੇ ਸਕੂਲ ਪਹੁੰਚਣ ‘ਤੇ ਸਕੂਲ ਸੰਸਥਾ ਦੇ ਚੇਅਰਮੈਨ ਚਮਕੌਰ ਸਿੰਘ ਸਿੱਧੂ, ਵਾਇਸ ਚੇਅਰਮੈਨ ਮਿ. ਪ੍ਰਵੀਨ ਕੁਮਾਰ, ਐਮ.ਡੀ ਗੁਰਧਿਆਨ ਸਿੰਘ ਚਹਿਲ, ਡਾ. ਬੀ.ਐਸ ਚਹਿਲ ਨੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ।ਸਕੂਲ ਦੇ ਪ੍ਰਿੰਸੀਪਲ ਮੈਡਮ ਮਨਿੰਦਰਜੀਤ ਕੌਰ ਧਾਲੀਵਾਲ ਵਲੋਂ ਬੱਚਿਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਗਈ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media