Monday, September 14, 2026

ਹੌਲੀ ਹਾਰਟ ਸਕੂਲ ਵਿਖੇ ਟ੍ਰੈਫਿਕ ਨਿਯਮਾਂ ਸੰਬਧੀ ਸਕੂਲ ਵੈਨ ਡਰਾਈਵਰਾਂ ਲਈ ਸੈਮੀਨਾਰ

ਅੰਮ੍ਰਿਤਸਰ, 8 ਫਰਵਰੀ (ਸੁਖਬੀਰ ਸਿੰਘ) -ਪੁਲੀਸ ਕਮਿਸ਼ਨਰ ਅੰਮ੍ਰਿਤਸਰ ਜਸਕਰਨ ਸਿੰਘ ਦੀ ਯੋਗ ਅਗਵਾਈ ਅਤੇ ਏ.ਡੀ.ਸੀ.ਪੀ ਟਰੈਫਿਕ ਸ਼੍ਰੀਮਤੀ ਅਮਨਦੀਪ ਕੌਰ ਤੇ ਏ.ਸੀ.ਪੀ ਟ੍ਰੈਫਿਕ ਰਾਜੇਸ਼ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਹੇਠ ਟ੍ਰੈਫਿਕ ਐਜੂਕੇਸ਼ਨ ਸੈਲ ਵਲੋਂ ਸ਼ਹਿਰ ਦੇ ਹੋਲੀ ਹਾਰਟ ਸਕੂਲ ਲੋਹਾਰਕਾ ਰੋਡ ਵਿਖੇ ਸਕੂਲ ਵੈਨ ਡਰਾਇਵਰਾਂ ਲਈ ਸੈਮੀਨਾਰ ਕੀਤਾ ਗਿਆ।ਇਸ ਦੌਰਾਨ ਡਰਾਈਵਰਾਂ ਨੂੰ ਰੋਂਗ ਸਾਈਡ ਡਰਾਈਵਿੰਗ ਨਾ ਕਰਨ ਅਤੇ ਚਲਾਨ ਤੋਂ ਬਚਣ ਲਈ ਸਹੀ ਜਗ੍ਹਾ ਵਾਹਨ ਪਾਰਕ ਕਰਨ ਦੀ ਹਦਾਇਤ ਕੀਤੀ ਗਈ।
ਇਸ ਮੌਕੇ ਐਸ.ਆਈ ਦਲਜੀਤ ਸਿੰਘ ਇੰਚਾਰਜ ਟ੍ਰੈਫਿਕ ਐਜੂਕਸ਼ਨ ਸੈਲ, ਏ.ਐਸ.ਆਈ ਅਰਵਿੰਦਰਪਾਲ ਸਿੰਘ, ਮੁੱਖ-ਸਿਪਾਹੀ ਸਲਵੰਤ ਸਿੰਘ ਅਤੇ ਸਕੂਲ ਦੇ ਟਰਾਂਸਪੋਰਟ ਇੰਚਾਰਜ ਮਨਜੀਤ ਸਿੰਘ ਤੋਂ ਇਲਾਵਾ ਵੈਨ ਡਰਾਈਵਰ ਸੁਰਜੀਤ ਸਿੰਘ, ਰੌਸ਼ਨ ਸਿੰਘ, ਦਲਜੀਤ ਸਿੰਘ, ਬਲਬੀਰ ਸਿੰਘ ਬੀਰਾ, ਰਾਜ ਕੁਮਾਰ ਆਦਿ 40-42 ਡਰਾਇਵਰ ਹਾਜ਼ਰ ਸਨ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …