Friday, February 27, 2026

ਆਲ ਇੰਡੀਆ ਆਦਿ ਧਰਮ ਮਿਸ਼ਨ ਬਨਾਰਸ ਦੇ ਸਮਰਾਲਾ ਸੇਵਕਾਂ ਵਲੋਂ ਕਾਸ਼ੀ ਤੋਂ ਬਨਾਰਸ ਤੱਕ ਵਿਸ਼ਾਲ ਸ਼ੋਭਾ ਯਾਤਰਾ

ਸਮਰਾਲਾ, 11 ਜਨਵਰੀ (ਇੰਦਰਜੀਤ ਸਿੰਘ ਕੰਗ) – ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ:) ਵਲੋਂ ਸੰਤ ਸ਼੍ਰੋਮਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਸਮਾਧੀ ਲੀਨ 707 ਸਵਾਮੀ ਰਵੀਚਰਨ ਦਾਸ ਮਹਾਰਾਜ ਜੀ ਦੇ ਗੱਦੀ ਨਸ਼ੀਨ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਮੁੱਖ ਸੰਤ ਬਲਵੀਰ ਦਾਸ ਜੀ (ਚਾਵਾ) ਵਾਲਿਆਂ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ।ਇਹ ਵਿਸ਼ਾਲ ਸ਼ੋਭਾ ਯਾਤਰਾ ਸਾਲ 1970 ਤੋਂ ਬੰਤਾ ਰਾਮ ਘੇੜਾ ਦੇ ਮਿਸ਼ਨ ਆਲ ਇੰਡੀਆ ਆਦਿ ਧਰਮ ਮਿਸ਼ਨ ਦੁਆਰਾ ਸ਼ੁਰੂ ਕੀਤੀ ਗਈ ਸੀ, ਜੋ ਅੱਜ ਵੀ ਨਿਰੰਤਰ ਜਾਰੀ ਹੈ। ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਲਈ ਸਮਰਾਲਾ ਤੋਂ ਇਲਾਕੇ ਦੀਆਂ ਸੰਗਤਾਂ ਦਾ ਇੱਕ ਵੱਡਾ ਜਥਾ ਵਿਸ਼ੇਸ਼ ਤੌਰ ਤੇ ਪੁੱਜਾ।ਰਿਬਨ ਕੱਟਣ ਦੀ ਰਸਮ ਸਿਮਰਚੰਦ ਯੋਸ਼ੀਲਾ ਨੇ ਨਿਭਾਈ।
ਮਹੰਤ ਅਚਾਰਿਆ ਭਾਰਤ ਭੂਸ਼ਣ ਜੀ ਨੇ ਸ਼ੋਭਾ ਯਾਤਰਾ ਵਿੱਚ ਆਪਣੇ ਪ੍ਰਵਚਨ ਦੌਰਾਨ ਮੈਦਾਮਿਨ ਚੌਕ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ।ਇਸ ਮੈਦਾਮਿਨ ਚੌਕ ਵਿੱਚ ਸੰਤ ਮੀਰਾਂ ਬਾਈ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਉਦੇਸ਼ ਅਤੇ ਨਾਮਬਾਣੀ ਨਾਲ ਜੋੜਿਆ।ਇਸੇ ਕਰਕੇ ਇਸ ਅਸਥਾਨ ਦਾ ਨਾਮ ਮੈਦਾਮਿਨ ਚੌਂਕ ਪੈ ਗਿਆ।ਹਰੇਕ ਸਾਲ ਰਵਿਦਾਸ ਗੁਰਪੁਰਬ ਵਾਲੇ ਦਿਨ ਇਸੇ ਸਥਾਨ ਤੋਂ ਹੀ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ।ਇਸ ਮੌਕੇ ਸੰਤ ਬਲਵੀਰ ਦਾਸ ਜੀ ਚਾਵੇ ਵਾਲਿਆਂ ਵੱਲੋਂ ਜਗਤਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਤੇ ਚੱਲਣ ਦਾ ਉਪਦੇਸ਼ ਦਿੱਤਾ ਅਤੇ ਬਾਣੀ ਨਾਲ ਜੋੜਿਆ ਗਿਆ।ਇਹ ਸ਼ੋਭਾ ਯਾਤਰਾ ਮੈਦਾਮਿਨ ਚੌਂਕ ਤੋਂ ਸ਼ੁਰੂ ਹੋ ਕੇ ਜਨਮ ਅਸਥਾਨ ਕਾਂਸੀ ਬਨਾਰਸ (ਸੀਰ ਗੋਵਰਧਨਪੁਰ) ਵਿਖੇ ਸਮਾਪਤ ਕੀਤੀ ਗਈ।ਯਾਤਰਾ ਵਿੱਚ ਸੰਗਤਾਂ ਨੇ ਅਨੇਕਾਂ ਥਾਵਾਂ ਤੇ ਰਸਤਿਆਂ ਵਿੱਚ ਯਾਤਰਾ ਦਾ ਸਵਾਗਤ ਕੀਤਾ ਅਤੇ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਗਏ।
ਇਸ ਯਾਤਰਾ ਵਿੱਚ ਪੰਜਾਬ, ਹਰਿਆਣਾ, ਯੂ.ਪੀ ਅਤੇ ਹੋਰਾਂ ਦੇਸ਼ਾਂ-ਵਿਦੇਸ਼ਾਂ ਵਿੱਚੋਂ ਸੰਗਤਾਂ ਨੇ ਆਪਣਾ ਆਪਣਾ ਯੋਗਦਾਨ ਦਿੱਤਾ।ਸਮਰਾਲਾ ਤੋਂ ਵਿਸ਼ੇਸ਼ ਤੌਰ ‘ਤੇ ਕੁਲਵਿੰਦਰ ਸਿੰਘ ਭਗਵਾਨਪੁਰਾ, ਬੀਰ ਸਿੰਘ, ਹਰਬੰਸ ਸਿੰਘ, ਬਚਿੱਤਰ ਸਿੰਘ, ਸ਼ੇਰਪੁਰ, ਅਮਰੀਕ ਅਮਲੋਹ, ਸੁਖਬੀਰ ਭੁਮੱਦੀ, ਕਾਲਾ ਪੂਰਬਾ, ਲੱਖੀ ਹੇਡੋਂ, ਰਜੇਸ਼ ਕੁਮਾਰ, ਹਰਪ੍ਰੀਤ ਇਕੋਲਾਹੀ, ਸ਼ਾਮ ਕੋਟਾਵਾਲਾ, ਪੰਮਾ ਈਸੜੂ, ਬਲਦੇਵ ਈਸੜੂ, ਸ਼ਾਮ ਲਹਿਲ, ਕੇ.ਆਰ ਪੰਗਵਾਰ, ਬਿਹਾਰੀ ਦਾਸ, ਬਲਰਾਮ ਦਾਸ ਆਦਿ ਤੋਂ ਇਲਾਵਾ ਸੈਕੜਿਆਂ ਦੀ ਗਿਣਤੀ ‘ਚ ਸ਼ਰਧਾਲੂ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …