Tuesday, September 8, 2026

ਵਿਸ਼ਾਲ ਮੈਡੀਕਲ ਚੈਕਅੱਪ ਕੈਂਪ ਆਯੋਜਿਤ

ਸੰਗਰੂਰ, 12 ਫਰਵਰੀ (ਜਗਸੀਰ ਲੌਂਗੋਵਾਲ) – ਬਾਬੂ ਆਨੰਦ ਸਰੂਪ ਚੈਰੀਟੇਬਲ ਫਾਊਂਡੇਸ਼ਨ ਵਲੋਂ ਲਗਾਏ ਗਏ ਮੈਡੀਕਲ ਚੈਕਅਪ ਕੈਂਪ ਨੂੰ ਜਨਤਾ ਦਾ ਭਾਰੀ ਸਮਰਥਨ ਮਿਲਿਆ ਹੈ।ਇਹ ਪ੍ਰਗਟਾਵਾ ਫਾਊਂਡੇਸ਼ਨ ਚੇਅਰਮੈਨ ਵਿਨੋਦ ਗੁਪਤਾ ਨੇ ਦੱਸਿਆ ਕਿ ਇਸ ਮੈਗਾ ਮੈਡੀਕਲ ਚੈਕਅਪ ਕੈਂਪ ਵਿੱਚ ਲਗਭਗ 400 ਦੇ ਕਰੀਬ ਮਰੀਜ਼ ਪੁੱਜੇ।ਕੈਂਪ ਦੌਰਾਨ ਦੰਦਾਂ ਅੱਖਾਂ, ਚਮੜੀ ਅਤੇ ਹਾਰਟ ਦੇ ਮਰੀਜ਼ਾਂ ਨੂੰ ਚੈਕ ਕਰਕੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਅਤੇ ਵਿਸ਼ੇਸ਼ ਤੌਰ ‘ਤੇ 70 ਦੇ ਕਰੀਬ ਅੱਖਾਂ ਵਿੱਚ ਮੁਫ਼ਤ ਲੈਂਜ ਪਟਿਆਲੇ ਤੋਂ ਪਵਾੳਣ ਦਾ ਪ੍ਰਬੰਧ ਕੀਤਾ ਗਿਆ ਹੈ।ਮਿਸ਼ਨ ਸਮਾਇਲ ਸੋਸ਼ਲ ਵੈਲਫੇਅਰ ਕਲੱਬ ਅਤੇ ਸਮਾਜ ਕਲਿਆਣ ਸਮਿਤੀ ਵਲੋਂ ਵੀ ਇਸ ਕੈਂਪ ਨੂੰ ਸਫਲ ਬਣਾਉਣ ਲਈ ਪੂਰਾ ਸਹਿਯੋਗ ਕੀਤਾ ਗਿਅ।ਚੇਅਰਮੈਨ ਵਿਨੋਦ ਗੁਪਤਾ ਨੇ ਕਿਹਾ ਬਾਬੂ ਆਨੰਦ ਸਰੂਪ ਚੈਰੀਟੇਬਲ ਫਾਊਂਡੇਸ਼ਨ ਵਲੋਂ ਪਹਿਲਾਂ ਵੀ ਖੂਨਦਾਨ ਕੈਂਪ ਅਤੇ ਕਰੋਨਾ ਕਾਲ ਸਮੇਂ ਵੈਕਸੀਨ ਕੈਂਪ ਤੋਂ ਇਲਾਵਾ ਹੋਰ ਸਮਾਜ ਭਲਾਈ ਦੇ ਕੰਮ ਜਾਰੀ ਹਨ।
ਇਸ ਮੌਕੇ ਭਾਜਪਾ ਦੇ ਸੂਬਾ ਕੋਆਰਡੀਨੇਟਰ ਜਤਿੰਦਰ ਕਾਲੜਾ, ਡਾ. ਜਰਨੈਲ ਸਿੰਘ ਜਵੰਦਾ, ਸਤੀਸ਼ ਬਾਂਸਲ ਖਨੌਰੀ, ਅਸ਼ੋਕ ਚੱਠਾ, ਗੁਰਸੇਵਕ ਸਿੰਘ ਕਮਾਲਪੁਰ, ਯੋਗੇਸ਼ ਗਰਗ, ਧੀਰਜ਼ ਗੋਇਲ, ਪਿਆਰੇ ਲਾਲ ਸ਼ਰਮਾ, ਰਾਜ ਗਰਗ, ਅਨੀਲ ਗਰਗ, ਡਾ. ਜਗਮਿੰਦਰ ਸੈਣੀ, ਸਤੀਸ਼ ਸਿੰਗਲਾ, ਜਗਸੀਰ ਸਿੰਘ ਛਾਜਲੀ ਅਤੇ ਪਰਿਵਾਰ ਦੇ ਮੈਂਬਰ ਸ਼ਿਵ ਜ਼ਿੰਦਲ, ਦਿਨੇਸ਼ ਜ਼ਿੰਦਲ, ਤਨੁਜ ਜਿੰਦਲ ਹਾਜ਼ਰ ਹੋਏ।

Check Also

ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

   9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …