Friday, September 11, 2026

ਜ਼ਿਲ੍ਹਾ ਪ੍ਰਸ਼ਾਸਨ ਵਲੋ ਵਿਸ਼ਵ ਕਬੱਡੀ ਮੈਚ ਦੀਆਂ ਤਿਆਰੀਆਂ ਮੁਕੰਮਲ : ਡੀ.ਸੀ

ਵੱਖ-ਵੱਖ ਦੇਸ਼ਾਂ ਦੀਆਂ 10 ਟੀਮਾਂ ‘ਚ ਹੋਣਗੇ 5 ਮੁਕਾਬਲੇ-ਸ੍ਰੀ ਅਨਿਲ ਜੋਸ਼ੀ ਹੋਣਗੇ ਮੁੱਖ ਮਹਿਮਾਨ

PPN1612201410

ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਸਿੰਘ) – ਸ਼ਹੀਦ ਮਨਜਿੰਦਰ ਸਿੰਘ ਭਿੰਡਰ ਯਾਦਗਾਰੀ ਸਟੇਡੀਅਮ ਮਹਿਤਾ ਨੰਗਲ ਵਿਖੇ 17 ਦਸੰਬਰ 2014 ਨੂੰ ਕਰਵਾਏ ਜਾ ਰਹੇ 5ਵੇਂ ਵਿਸ਼ਵ ਕਬੱਡੀ ਕੱਪ-2014 ਦੇ ਮੈਚਾਂ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਇਹ ਪ੍ਰਗਟਾਵਾ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਪ੍ਰਬੰਧਕੀ ਕਮੇਟੀ ਨੇ ਸਥਾਨਕ ਬਚਤ ਭਵਨ ਵਿਖੇ ਅਧਿਕਾਰੀਆਂ ਨਾਲ ਕੀਤੇ ਗਏ ਪ੍ਰਬੰਧਾਂ ਦਾ ਜਾਇਜਾ ਲੈਦਿਆਂ ਮੌਕੇ ਕੀਤਾ।ਉਨਾਂ ਦੱਸਿਆ ਕਿ ਵੱਖ-ਵੱਖ ਦੇਸ਼ਾਂ ਦੀਆਂ 10 ਟੀਮਾਂ ਵਿਚਕਾਰ ਹੋਣਗੇ 5 ਕਬੱਡੀ ਦੇ ਮੈਚ ਖੇਡੇ ਜਾਣਗੇ ਅਤੇ ਸ੍ਰੀ ਅਨਿਲ ਜੋਸ਼ੀ ਸਥਾਨਕ ਸਰਕਾਰਾਂ ਬਾਰੇ ਮੰਤਰੀ, ਪੰਜਾਬ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਬੱਡੀ ਮੈਚਾਂ ਸਬੰਧੀ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ।ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਮੈਚਾਂ ਨੂੰ ਦੇਖਣ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਹੈ ਅਤੇ ਖੇਡ ਪ੍ਰੇਮੀਆਂ ਦੀ ਸਹੂਲਤ ਲਈ ਉਨ੍ਹਾਂ ਦੇ ਬੈਠਣ ਲਈ ਵਿਆਪਕ ਪੱਧਰ ਤੇ ਸੁਚਾਰੂ ਪ੍ਰਬੰਧ ਕੀਤੇ ਗਏ ਹਨ। ਪਾਰਕਿੰਗ ਅਤੇ ਲੋਕਾਂ ਦੀ ਆਵਾਜਾਈ ਲਈ ਬਿਹਤਰ ਵਿਵਸਥਾ ਕੀਤੀ ਗਈ ਹੈ।ਉਨ੍ਹਾਂ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹੁੰਮਹੁੰਮਾ ਕੇ ਮੈਚਾਂ ਦਾ ਆਨੰਦ ਮਾਨਣ ਲਈ ਪਹੁੰਚਣ।

ਉਨ੍ਹਾਂ ਅੱਗੇ ਦੱਸਿਆ ਕਿ ਕਬੱਡੀ ਦੇ ਸਾਰੇ ਮੈਚ ਦਿਨ ਦੇ ਸਮੇਂ ਹੋਣਗੇ।ਪਹਿਲਾ ਮੈਚ ਇੰਗਲੈਂਡ ਤੇ ਡੈਨਮਾਰਕ (ਲੜਕਿਆਂ) ਵਿਚਕਾਰ, ਦੂਸਰਾ ਡੈਨਮਾਰਕ ਤੇ ਅਮਰੀਕਾ (ਲੜਕੀਆਂ) ਵਿਚਕਾਰ, ਤੀਸਰਾ ਮੈਕਸੀਕੋ ਤੇ ਇੰਗਲੈਂਡ (ਲੜਕੀਆਂ) ਵਿਚਕਾਰ, ਚੋਥਾ ਸਵੀਡਨ ਤੇ ਕੈਨੇਡਾ (ਲੜਕਿਆਂ) ਅਤੇ ਪੰਜਵਾਂ ਮੈਚ ਪਾਕਿਸਤਾਨ ਤੇ ਅਰਜਨਟੀਨਾ (ਲੜਕਿਆਂ) ਦੀਆਂ ਟੀਮਾਂ ਵਿਚਾਕ ਖੇਡੇ ਜਾਣਗੇ। ਮੈਚ ਸ਼ੂਰੂ ਹੋਣ ਤੋਂ ਪਹਿਲਾਂ ਸਵੇਰੇ 10 ਵਜੇ ਸੱਭਿਾਚਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋ ਇਲਾਵਾ ਸ੍ਰੀ ਰਾਜੇਸ਼ ਸ਼ਰਮਾ ਐਸ.ਡੀ.ਐਮ ਅੰਮ੍ਰਿਤਸਰ-2, ਸ੍ਰੀ ਰੋਹਿਤ ਗੁਪਤਾ ਐਸ.ਡੀ.ਐਮ ਅੰਮ੍ਰਿਤਸਰ-1, ਸ੍ਰੀ ਵਿਮਲ ਸੇਤੀਆ ਐਸ.ਡੀ.ਐਮ ਬਾਬਾ ਬਕਾਲਾ, ਸ੍ਰੀ ਐਸ.ਪੀ ਆਂਗਰਾ ਡੀ.ਡੀ.ਪੀ.ਓ, ਸ੍ਰੀ ਬਲਬੀਰ ਸਿੰਘ ਐਸ.ਪੀ ,ਸ੍ਰੀ ਗੁਲਸ਼ਨ ਕੁਮਾਰ ਸਮਾਲ ਸੇਵਿੰਗ ਅਫ਼ਸਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply