ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਜਿਲ੍ਹਾ ਡੈਂਟਲ ਅਧਿਕਾਰੀ ਕਮ ਡਿਪਟੀ ਡਾਇਰੈਕਟਰ ਡਾ. ਜਗਨਜੋਤ ਕੋਰ ਵਲੋਂ 16/02/2023 ਤੋ
02/03/2023 ਤੱਕ ਵਿਸ਼ੇਸ਼ ਡੈਂਟਲ ਪੰਦਰਵਾੜਾ ਦਾ ਸ਼ੁੱਭਆਰੰਭ ਸੈਟੇਲਾਈਟ ਹਸਪਤਾਲ ਰਣਜੀਤ ਐਵੀਨਿਓ ਤੋਂ ਕੀਤਾ ਗਿਆ।
ਜਿਲ੍ਹਾ ਡੈਂਟਲ ਅਧਿਕਾਰੀ ਕਮ ਡਿਪਟੀ ਡਾਇਰੈਕਟਰ ਨੇ ਕਿਹਾ ਕਿ ਇਸ ਪੰਦਰਵਾੜੇ ਦੋਰਾਨ ਜਿਲ੍ਹੇ ਭਰ ਵਿੱਚ ਸਾਰੀਆਂ ਸਿਹਤ ਸੰਸਥਾਵਾ ਵਿੱਚ ਦੰਦਾ ਅਤੇ ਮਸੂੜੇਆ ਦੀ ਦੇਖਭਾਲ ਲਈ ਵੱਖ ਵੱਖ ਕੈੰਪ ਲਗਾਏ ਜਾ ਰਹੇ ਹਨ।ਇਨਾਂ ਕੈਂਪਾਂ ਵਿੱਚ ਲਗਭਗ 10,000 ਤੋਂ ਵੱਧ ਮਰੀਜ਼ਾਂ ਵਲੋਂ ਲਾਭ ਉਠਾਇਆ ਜਾਵੇਗਾ ਅਤੇ 150 ਦੇ ਗਰੀਬ ਮਰੀਜ਼ਾਂ ਨੂੰ ਡੈਂਚਰ ਮੁਫਤ ਦਿੱਤੇ ਜਾਣਗੇ।ਵੱਖ-ਵੱਖ ਸਕੁਲਾਂ ਵਿੱਚ ਜਾ ਕੇ ਬੱਚਿਆਂ ਦੇ ਦੰਦਾਂ ਦਾ ਚੈਕਅੱਪ ਵੀ ਕੀਤਾ ਜਾਵੇਗਾ ਅਤੇ ਬੱਚਿਆਂ ਨੂੰ ਮੁਫਤ ਡੈਂਟਲ ਕਿੱਟਾਂ ਵੀ ਵੰਡੀਆ ਜਾਣਗੀਆਂ।ਇਸ ਤੋਂ ਇਲਾਵਾ ਸਕੂਲਾਂ ਵਿਚ ਪੋਸਟਰ ਅਤੇ ਭਾਸ਼ਨ ਮੁਕਾਬਲੇ ਕਰਵਾਏ ਜਾਣਗੇ ਅਤੇ ਜਿਲੇ ਭਰ ਦੇ ਸਾਰੇ ਡੇਰੇ ਅਤੇ ਪੱਛੜੇ ਇਲਾਕਿਆਂ ਵਿੱਚ ਵਿਸ਼ੇਸ਼ ਜਾਗਰੁਕਤਾ ਕੈਪ ਲਗਾ ਕੇ ਲੋਕਾਂ ਨੂੰ ਦੰਦਾਂ ਦੀ ਦੇਖਭਾਲ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।
ਇਸ ਮੌਕੇ ਡਾ. ਕੁਲਦੀਪ ਕੌਰ, ਡਾ. ਸੌਰਵ ਜੌਲੀ, ਡਾ. ਤਰਨਦੀਪ ਕੌਰ, ਡਿਪਟੀ ਐਮ.ਈ.ਆਈ.ਓ ਅਮਰਦੀਪ ਸਿੰਘ, ਫਾਰਮੇਸੀ ਅਫਸਰ ਸੰਜੀਵ ਆਨੰਦ ਅਤੇ ਸਮੂਹ ਸਟਾਫ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media