Monday, February 23, 2026

ਬਦਲਾਵ ਦੇ ਨਾਮ ਹੇਠ ਸਿੱਖ ਕੌਮ ਨੂੰ ਉਸਦੇ ਗੌਰਵਮਈ ਵਿਰਸੇ ਤੋਂ ਦੂਰ ਕੀਤਾ ਜਾ ਰਿਹਾ ਹੈ-ਠਾਕੁਰ ਦਲੀਪ ਸਿੰਘ

ਬਦਲਾਵ ਲਈ ਨਵਾਂ ਸਾਲ, ਖਾਲਸਾਈ ਪ੍ਰੰਪਰਾ ਮੁਤਾਬਿਕ ਵੈਸਾਖੀ ਵਾਲੇ ਦਿਨ ਮਨਾਓ

PPN190315
ਅੰਮ੍ਰਿਤਸਰ: 19 ਮਾਰਚ (ਨਰਿੰਦਰ ਪਾਲ ਸਿੰਘ)- ਨਾਮਧਾਰੀ ਸੰਗਤ ਵਲੋ ਹੋਲੇ ਮੁਹੱਲੇ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ ਦੇ ਆਖਰੀ ਦਿਨ ਸੰਬੋਧਨ ਕਰਦਿਆਂ ਠਾਕੁਰ ਦਲੀਪ ਸਿੰਘ ਨੇ ਕਿਹਾ ਹੈ ਕਿ  ਜਿਸ ਤਰ੍ਹਾਂ ਚੋਣਾਂ ਵੇਲੇ ਰਾਜਨਤਿਕ ਪਾਰਟੀਆਂ ਚੋਣ ਜਾਜਬੇ ਵਿੱਚ ਬੱਝ ਜਾਂਦੀਆਂ ਹਨ ਇਸੇ ਤਰ੍ਹਾਂ ਹਰ ਸਿੱਖ ਇਕ ਜਾਬਤੇ ਵਿਚ ਬੱਝਾ ਹੋਇਆ ਹੈ ਕਿ ਉਸਨੇ ਬਾਣੀ ਦੇ ਬੋਧ ਅਤੇ ਇਸ ਅੰਦਰ ਦਰਸਾਏ ਸਿਧਾਂਤਾਂ ਦੀ ਪਾਲਣਾ ਕਰਨੀ ਹੈ ।ਠਾਕੁਰ ਦਲੀਪ ਸਿੰਘ ਨੇ ਕਿਹਾ ਕਿ ਅਸੀਂ ਵੀ ਸਿੱਖ ਧਰਮ ਦਾ ਹਿੱਸਾ ਹਾਂ, ਤੇ ਸਿੱਖੀ ਜਾਬਤਾ ਸਾਡੇ ਤੇ ਵੀ ਲਾਗੂ ਹੁੰਦਾ ਹੈ।ਉਨਾਂ ਕਿਹਾ ਕਿ ਅੱਜ ਹਰ ਆਦਮੀ ਪ੍ਰੀਵਰਤਨ ਦੀ ਗੱਲ ਕਰ ਰਿਹਾ ਹੈ ਤੇ ਇਸਦੀ ਆੜ ਹੇਠ ਸਿੱਖ ਕੌਮ ਨੂੰ ਉਸਦੇ ਗੌਰਵਮਈ ਵਿਰਸੇ ਤੋਂ ਦੂਰ ਕੀਤਾ ਜਾ ਰਿਹਾ ਹੈ।ਸਮੂੰਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕਰਦਿਆਂ ਠਾਕੁਰ ਦਲੀਪ ਸਿੰਘ ਨੇ ਕਿਹਾ ਕਿ ਅਸੀਂ ਸਿੱਖ ਵੀ ਨਵਾਂ ਸਾਲ 31 ਦਸੰਬਰ ਦੀ ਦਰਮਿਆਨੀ ਰਾਤ ਹੀ ਮਨਾਉਣਾ ਸ਼ੁਰੂ ਕਰ ਦਿੰਦੇ ਹਾਂ ਜੇਕਰ ਬਦਲਾਵ ਹੀ ਲਿਆਉਣਾ ਹੈ ਤਾਂ ਖਾਲਸਾਈ ਪ੍ਰੰਪਰਾ ਮੁਤਾਬਿਕ ਵੈਸਾਖੀ ਵਾਲੇ ਦਿਨ ਤੋਂ ਨਵਾਂ ਸਾਲ ਸ਼ੁਰੂ ਕਰੀਏ, ਉਸੇ ਜੋਸ਼ ਤੇ ਜਜਬੇ ਨਾਲ ਮਨਾਈਏ ਜਿਸ ਤਰ੍ਹਾਂ 1 ਜਨਵਰੀ ਮਨਾਉਂਦੇ ਹਾਂ।ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ, ਗੁਲਜਾਰ ਸਿੰਘ ਰਣੀਕੇ, ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਸ੍ਰੋਮਣੀ ਕਮੇਟੀ ਮੈਂਬਰਾਂ ਦੀ ਹਾਜਰੀ ਵਿਚ ਸਤਿਗੁਰੂ ਦਲੀਪ ਸਿੰਘ ਨੇ ਕਿਹਾ ਕਿ ਜੋ ਧਿਰ ਪੰਜਾਬ ਵਿਚ ਰਾਜ ਕਰ ਰਹੀ ਹੈ, ਉਸ ਦਾ ਸੰਬਧ ਸਿੱਖਾਂ ਨਾਲ ਹੈ ਤੇ ਅੱਜ ਇਸ ਧਿਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਸਾਰੀ ਦੁਨੀਆਂ ਵਿਚ ਗੁਰੂ ਨਾਨਕ ਨਿਰਮਲ ਪੰਥ ਦਾ ਬੋਲ ਬਾਲਾ ਕਰਨ ਲਈ ਆਪਣੇ ਫਰਜ ਨੂੰ ਸਮਝਦਿਆਂ ਹੋਇਆ ਪੂਰੇ ਦੇਸ਼ ਵਿਚ ਸਿਖਿਆ ਦੇ ਪ੍ਰਚਾਰ ਤੇ ਪ੍ਰਸਾਰ ਵਲ ਵਿਸੇਸ਼ ਧਿਆਨ ਦੇਵੇ। ਉਨਾਂ ਕਿਹਾ ਕਿ ਇਸ ਗਲ ਵਲ ਉਚੇਚਾ ਧਿਆਨ ਦਿੱਤਾ ਜਾਵੇ ਕਿ ਹਰ ਕਾਲਜ ਜਾਂ ਸਕੂਲ ਵਿਚ ਇਕ ਕਮਰਾ ਗੁਰਦਵਾਰੇ ਦੇ ਰੂਪ ਵਿਚ ਹੋਵੇ ਤਾਂ ਕਿ ਗੁਰੂ ਨਾਨਕ ਸ਼ਾਹਿਬ ਦੇ ਵਿਸ਼ਵ ਵਿਆਪੀ ਸੰਦੇਸ਼ ਨੂੰ ਪੂਰੀ ਦੁਨੀਆਂ ਵਿਚ ਪ੍ਰਚਾਰਿਆ ਜਾਵੇ।ਠਾਕੁਰ ਦਲੀਪ ਸਿੰਘ ਨੇ ਇਸ ਗੱਲ ਤੇ ਗਹਿਰੇ ਦੁਖ ਦਾ ਇਜ਼ਹਾਰ ਕੀਤਾ ਕਿ ਪੰਜਾਬ ਵਿਚ ਅੱਜ ਉਨਾਂ ਲੋਕਾਂ ਦਾ ਬੋਲ-ਬਾਲਾ ਹੈ, ਜਿੰਨਾਂ ਲੋਕਾਂ ਦਾ ਪੰਜਾਬ ਤੇ ਗੁਰੂ ਨਾਨਕ ਨਾਲ ਕੋਈ ਸਰੋਕਾਰ ਨਹੀ ਹੈ।ਉਨਾਂ ਕਿਹਾ ਕਿ ਅਜਿਹੇ ਲੋਕਾਂ ਦੇ ਪ੍ਰਭਾਵ ਕਾਰਣ ਪੰਜਾਬ ਵਿਚੋਂ ਸਿੱਖੀ ਅਲੋਪ ਹੋ ਰਹੀ ਹੈ।

PPN190316
ਲ਼ੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਚੋਣ ਜਾਬਤੇ ਦਾ ਹਵਾਲਾ ਦਿੰਦਿਆਂ ਸਟੇਜ ਤੇ ਖੜੋਕੇ ਬੋਲਣ ਦੀ ਬਜਾਏ ਸੰਗਤ ਵਿਚ ਖੜੋ ਕੇ ਗਲ ਕਰਨੀ ਜਰੂਰੀ ਸਮਝੀ।ਨਾਮਧਾਰੀ ਸਮਾਜ ਦੀਆਂ ਦੇਸ਼ ਦੀ ਅਜਾਦੀ ਤੇ ਸਿੱਖ ਪ੍ਰੰਪਰਾਵਾਂ ਬਚਾਉਣ ਲਈ ਕੀਤੀਆਂ ਕੁਰਬਾਨੀਆਂ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਅੱਜ ਸੰਗਤ ਦੇ ਦਰਸ਼ਨ ਕਰਨ ਲਈ ਆਏ ਹਨ।ਸੂਬਾ ਦਰਸ਼ਨ ਸਿੰਘ ਨੇ ਐਲਾਨ ਕੀਤਾ ਕਿ ਜੇਕਰ ਭੈਣੀ ਸਾਹਿਬ ਦੇ ਪ੍ਰਬੰਧਕਾਂ ਨੇ ਨਾਮਧਾਰੀ ਪੰਥ ਵਿਚ ਏਕਤਾ ਲਈ ਪਹਿਲ ਕਦਮੀ ਨਾ  ਕੀਤੀ ਤਾਂ ਉਹ 28 ਮਾਰਚ ਤੋ ਲੁਧਿਆਣਾ ਵਿਖੇ ਭੁੱਖ ਹੜਤਾਲ ਤੇ ਬੈਠਣਗੇ।ਸੂਬਾ ਦਰਸ਼ਨ ਸਿੰਘ ਨੇ ਕਿਹਾ ਕਿ ਅਸੀ ਸਾਰੇ ਏਕਤਾ ਦੇ ਹਾਮੀ ਹਾਂ ਤੇ ਭੈਣੀ ਸਾਹਿਬ ਦੇ ਪ੍ਰਬੰਧਕ ਕਿਸੇ ਵੀ ਕੀਮਤ ਤੇ ਨਾਮਧਾਰੀ ਪੰਥ ਵਿਚ  ਏਕਤਾ ਨਹੀ ਚਾਹੁੰਦੇ।ਇਸ ਮੌਕੇ ਤੇ ਬਾਬਾ ਦਰਸ਼ਨ ਸਿੰਘ ਕੁਲੀਵਾਲੇ, ਬਾਬਾ ਤਰਲੋਕ ਸਿੰਘ ਖਿਆਲਾ ਦੇ ਨੁਮਾਇੰਦੇ ਬਾਬਾ ਸੁਖਦੇਵ ਸਿੰਘ, ਗੁਰਵਰਿਆਮ ਸਿੰਘ, ਨਾਮਧਾਰੀ ਸਮਾਜ ਵਲੋ ਬਾਬਾ ਛਿੰਦਾ ਜੀ ਮਹਾਵੇ ਵਾਲੇ, ਭਾਈ ਮਹਿੰਗਾ ਸਿੰਘ, ਸੂਬਾ ਭਗਤ ਸਿੰਘ ਮਹੱਦੀਪੁਰ, ਡਾਕਟਰ ਸੁਖਦੇਵ ਸਿੰਘ, ਭਾਈ ਸਾਹਿਬ ਸਿੰਘ, ਸੂਬਾ ਜਰਨੈਲ ਸਿੰਘ, ਸੂਬਾ ਅਮਰੀਕ ਸਿੰਘ, ਸੂਬਾ ਦਰਸ਼ਨ ਸਿੰਘ, ਜਸਵਿੰਦਰ ਸਿੰਘ ਪ੍ਰਧਾਨ ਲੁਧਿਆਣਾ, ਨਰਿੰਦਰ ਸਿੰਘ ਐਡਵੋਕੇਟ, ਜੀਤ ਸਿੰਘ ਸੰਤਾਵਾਲੀ, ਰਘਬੀਰ ਸਿੰਘ,ਬਲਵੰਤ ਸਿੰਘ ਮੁਕਤਾ, ਅੰਗਰੇਜ ਸਿੰਘ ਕਰੀਵਾਲ, ਬਲਕਾਰ ਸਿੰਘ ਕਰੀਵਾਲ ਆਦਿ ਪ੍ਰਮੁਖ ਤੌਰ ਤੇ ਹਾਜਰ ਸਨ।ਬਾਅਦ ਵਿਚ ਦੇਰ ਸ਼ਾਮ ਬਾਬਾ ਦਲੀਪ ਸਿੰਘ ਨੇ ਸੰਗਤ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਕੀਰਤਨ ਸਰਵਣ ਕੀਤਾ ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply