Sunday, February 22, 2026

ਜੇ.ਈ ਕੌਂਸਲਾਂ ਵਲੋਂ ਐਸ.ਈ ਦੇ ਦਫਤਰ ਦੇ ਬਾਹਰ ਧਰਨਾ ਚੌਥੇ ਦਿਨ ਵੀ ਜਾਰੀ

PPN1712201412

ਅੰਮ੍ਰਿਤਸਰ, 17 ਦਸੰਬਰ (ਸਾਜਨ) -ਜੇ.ਈ ਕੋਂਸਲਾਂ ਵਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਕੀਤੀਆਂ ਗਈਆਂ ਨਜਾਇਜ਼ ਮੁਅੱਤਲੀਆ ਰੱਦ ਕਰਵਾਉਣ ਲਈ ਐਸ.ਈ ਸਤੀਸ਼ ਚਾਵਲਾ ਦੇ ਦਫਤਰ ਦੇ ਬਾਹਰ ਇੰਜ. ਕੁਲਵੰਤ ਸਿੰਘ ਪ੍ਰਧਾਨ ਅਤੇ ਜਨਰਲ ਸਕੱਤਰ ਅਮਰਦੀਪ ਸਿੰਘ ਦੀ ਅਗਵਾਈ ਵਿੱਚ ਧਰਨਾ ਚੌਥੇ ਦਿਨ ਵੀ ਜਾਰੀ ਰੱਖਿਆ ਗਿਆ।ਜਿਸ ਵਿੱਚ ਇਨ੍ਹਾਂ ਦਾ ਸਾਥ ਦੇਣ ਲਈ ਟੈਕਨੀਕਲ ਸਰਵਿਸ ਯੂਨੀਅਨ ਦੇ ਅਹੂਦੇਦਾਰ, ਐਸ.ਐਮ.ਯੂ ਅਤੇ ਏਟਕ ਦੇ ਅਹੂਦੇਦਾਰ ਸ਼ਾਮਿਲ ਹੋਏ।ਕੁਲਵੰਤ ਸਿੰਘ ਅਤੇ ਇੰਜ ਅਮਰਦੀਪ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਜੇਈ ਕੋਂਸਲਾਂ ਦੀਆਂ ਕੀਤੀਆਂ ਨਜਾਇਜ ਮੁਅੱਤਲੀਆਂ ਜਲੱਦੀ ਤੋਂ ਜਲੱਦੀ ਰੱਦ ਕੀਤੀਆ ਜਾਣ।ਉਨ੍ਹਾਂ ਕਿਹਾ ਕਿ ਬਲਦੇਵ ਅਤੇ ਰਜੇਸ਼ ਵਿੱਜ ਨੂੰ ਨਜਾਇਜ ਤੋਰ ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹੀ ਦੇਰ ਤੱਕ ਮੁਲਾਜਮਾਂ ਨੂੰ ਬਹਾਲ ਨਹੀਂ ਕੀਤਾ ਜਾਂਦਾ ਸੰਘਰਸ਼ ਜਾਰੀ ਰਹੇਗਾ।ਉਨ੍ਹਾਂ ਕਿਹਾ ਕਿ ਅਫਸਰਾਂ ਵਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ ਅਤੇ ਜੱਦ ਤੱਕ ਲਿਖਤੀ ਰੂਪ ਵਿੱਚ ਸਾਥੀਆ ਨੂੰ ਬਹਾਲ ਨਹੀਂ ਕੀਤਾ ਜਾਂਦਾ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ।ਇਸ ਮੌਕੇ ਇੰਜ ਜੇਪੀ ਸਿੰਘ, ਦਲਜੀਤ ਸਿੰਘ, ਜਗੀਰ ਸਿੰਘ ਸੈਨੀ, ਭੂਪਿੰਦਰ ਸਿੰਘ ਵਾਲੀਆ, ਹਰਜੀਤ ਸਿੰਘ, ਅਨਿਲ ਕੁਮਾਰ, ਬਲਜੀਤ ਸਿੰਘ, ਜਗਬੀਰ ਸਿੰਘ ਬਖਸ਼ੀਸ਼ ਸਿੰਘ, ਪ੍ਰੇਮ ਸਿੰਘ, ਅਸ਼ੋਕ, ਕੇ.ਪੀ ਸਿੰਘ ਆਦਿ ਹਾਜਰ ਸਨ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply