Sunday, February 22, 2026

ਪ੍ਰਭੂ ਯਿਸ਼ੂ ਮਸੀਹ ਜੀ ਦੇ ਜਨਮ ਦਿਹਾੜੇ ਮੌਕੇ ਕੱਢੀ ਸ਼ੋਭਾ ਯਾਤਰਾ

PPN1712201413

ਅੰਮ੍ਰਿਤਸਰ, 17 ਦਸੰਬਰ (ਸਾਜਨ) – ਟੇਲਰ ਰੋਡ ਸਥਿਤ ਬਿਸ਼ਪ ਹਾਊਸ ਵਿਖੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਜਨਮ ਦਿਹਾੜੇ ਮੌਕੇ ਤੇ ਬਿਸ਼ਪ ਡਾ.ਰੋਕਸ ਬਰਨਾਬਾਂਸ ਸੰਧੂ ਮੈਟਰੋਪੋਲੀਟਨ ਇੰਡੀਆਂ (ਐਗਲੀਕਨ) ਅਥੇ ਜਸਪਾਲ ਮਸੀਹ ਕੌਮੀ ਚੇਅਰਮੈਨ ਆਲ ਇੰਡੀਆ ਕ੍ਰਿਸ਼ਚਨ ਧਰਮ ਯੂਥ ਮੋਰਚੇ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਬਿਸ਼ਪ ਹਾਊਸ ਤੋਂ ਕੱਢੀ ਗਈ।ਜਿਸ ਵਿੱਚ ਸੰਗਤਾਂ ਨੇ ਭਾਰੀ ਇੱਕਠ ਵਿੱਚ ਪਹੁੰਚ ਕੇ ਸ਼ੌਭਾ ਯਾਤਰਾ ਵਿੱਚ ਪਹੁੰਚ ਕੇ ਹਾਜਰੀਆਂ ਭਰੀਆਂ ਅਤੇ ਬੈਂਡ ਵਾਜੇ ਅਤੇ ਢੋਲ-ਢਮੱਕੇ ਨਾਲ ਕੂਸ਼ੀ ਮਨਾਈ ਤੇ ਆਤਸ਼ਬਾਜੀ ਚਲਾਈ ਗਈ।ਸ਼ੋਭਾ ਯਾਤਰਾ ਬਿਸ਼ਪ ਹਾਊਸ ਤੋਂ ਸ਼ੁਰੂ ਹੁੰਦੀ ਹੋਈ ਕੋਰਟ ਰੋਡ, ਕਵੀਨਸ ਰੋਡ, ਮਾਲ ਰੋਡ, ਕਸਟਮ ਚੌਂਕ ਤੋਂ ਹੁੰਦੀ ਹੋਈ ਬਿਸ਼ਪ ਹਾਊਸ ਸਮਾਪਤ ਕੀਤੀ ਗਈ।ਜਿਸ ਵਿੱਚ ਲੋਕਲ ਬਾਡੀ ਮੰਤਰੀ ਅਨਿਲ ਜੋਸ਼ੀ, ਕੈਬੀਨੇਟ ਮੰਤਰੀ ਗੁਲਜਾਰ ਸਿੰਘ ਰਣਿਕੇ, ਸੁਰਿੰਦਰ ਕੁਮਾਰ ਟਿੰਕੂ ਸੈਕਟਰੀ ਐਸਸੀ ਮੋਰਚਾ ਭਾਜਪਾ, ਪੂਰਨ ਸਫਰੀ ਕੌਮੀ ਜਨਰਲ ਸੱਕਤਰ ਮੌਰਚਾ, ਸੰਨੀ ਵਿਕਟਰ ਜਨਰਲ ਸੱਕਤਰ, ਪਾਦਰੀ ਦੀਪਕ ਸੈਕਟਰੀ ਏਡੀਟੀਏ, ਪਾਦਰੀ ਰਾਜਪਾਲ, ਮਨੋਜ ਪਹਿਲਵਾਨ, ਯੂਨਸ ਮਸੀਹ ਜਿਲ੍ਹਾਂ ਪ੍ਰਧਾਨ, ਪਾਦਰੀ ਚੰਚਲ ਮਸੀਹ, ਪਾਦਰੀ ਸੁਸ਼ੀਲ ਮਸੀਹ, ਪਾਦਰੀ ਥੋਮਸ ਮਸੀਹ, ਪਾਦਰੀ ਜੇਮਸ ਮਸੀਹ, ਪਾਦਰੀ ਵਿਜੇ ਆਦਿ ਪਹੁੰਚੇ।ਡਾ.ਰੋਕਸ ਬਰਨਾਬਾਂਸ ਸੰਧੂ ਅਤੇ ਜਸਪਾਲ ਮਸੀਹ ਨੇ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ।ਡਾ. ਰੋਕਸ ਸੰਧੂ ਨੇ ਗੱਲਬਾਤ ਕਰਦਿਆ ਕਿਹਾ ਕਿ ਪ੍ਰਭੂ ਯਿਸ਼ੂ ਮਸੀਹ ਜੀ ਨੇ ਹਰੇਕ ਮਨੁੱਖ ਨੂੰ ਪਾਪ ਅਤੇ ਆਤਮਿਕ ਮੌਤ ਤੋਂ ਛੂਟਕਾਰਾ ਦੇਣ ਲਈ ਹੀ ਜਨਮ ਲਿਆ ਸੀ।ਜਿਸ ਸਬੰਧੀ ਮੂਸਾ ਨਬੀ ਤੋਂ ਲੈ ਕੇ ਯਹੂਨਾਂ ਨਬੀ ਤੱਕ ਪ੍ਰਭੂ ਯਿਸ਼ੂ ਮਸੀਹ ਬਾਰੇ ਉਨ੍ਹਾਂ ਨੇ ਭਵਿੱਖ ਬਾਣੀਆਂ ਕੀਤੀਆ ਸੀ, ਕਿ ਮਨੁੱਖ ਜਾਤੀ ਲਈ ਇੱਕ ਮੁਕਤੀਦਾਤਾ ਅਤੇ ਤਾਰਨਹਾਰਾ ਪੈਦਾ ਹੋਵੇਗਾ।ਉਨਾਂ ਕਿਹਾ ਕਿ ਪ੍ਰਭੂ ਯਿਸ਼ੂ ਮਸੀਹ ਜੀ ਨੇ ਪੈਦਾ ਹੋਣ ਤੋਂ ਬਾਅਦ ਹਰ ਕਿਸੇ ਦਾ ਭਲਾ ਕੀਤਾ।ਉਨ੍ਹਾਂ ਕਿਹਾ ਕਿ ਸਾਡੇ ਹਰੇਕ ਦੇ ਦਿਲ ਵਿੱਚ ਪ੍ਰਭੂ ਯਿਸ਼ੂ ਮਸੀਹ ਪੈਦਾ ਹੋਣਾ ਚਾਹੀਦਾ ਹੈ ਤਾਂ ਕਿ ਅਸੀ ਵੀ ਉਨ੍ਹਾਂ ਦੀ ਤਰਾਂ ਲੋਕ ਭਲਾਈ ਦੇ ਕੰਮ ਕਰ ਸੱਕਇਏ।ਇਸ ਮੌਕੇ ਕੋਂਸਲਰ ਪ੍ਰਿਤੀ ਤਨੇਜਾ, ਗੁਰਚਰਨ ਸਿੰਘ ਬਾਬਰ, ਐਂਥਨੀ ਪਹਿਲਵਾਨ, ਦਲਬੀਰ ਮਸੀਹ, ਜੋਗਿੰਦਰ ਮਸੀਹ, ਮਲੂਕ ਮਸੀਹ ਆਦਿ ਹਾਜਰ ਸਨ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply