ਸਮਰਾਲਾ, 10 ਅਪਰੈਲ (ਇੰਦਰਜੀਤ ਸਿੰਘ ਕੰਗ) – ਨਿੱਕੀ ਉਮਰ ਤੋਂ ਹੀ ਸਖਤ ਮਿਹਨਤ ਕਰਦਿਆਂ ਗਾਇਕ ਕੈਰੀ ਅਟਵਾਲ ਹੁਣ ਵੱਡੀਆਂ ਪੁਲਾਂਘਾ ਪੁੱਟ ਰਿਹਾ ਹੈ।
ਗਾਇਕੀ ਦੇ ਨਾਲ-ਨਾਲ ਉਸ ਨੇ ਪ੍ਰੋਡਿਊਸਰ ਵਜੋਂ ਵੀ ਆਪਣੀ ਪਛਾਣ ਕਾਇਮ ਕੀਤੀ ਹੈ।ਮੀਡੀਆ ਨਾਲ ਗੱਲਬਾਤ ਕਰਦਿਆਂ ਗਾਇਕ ਅਤੇ ਪ੍ਰੋਡਿਊਸਰ ਕੈਰੀ ਅਟਵਾਲ ਨੇ ਕਿਹਾ ਕਿ ਬਪਚਨ ਤੋਂ ਹੀ ਉਸ ਦਾ ਇਹ ਸੁਪਨਾ ਸੀ ਕਿ ਉਹ ਜ਼ਿੰਦਗੀ ਵਿੱਚ ਆਪਣੀ ਵਿਲੱਖਣ ਪਛਾਣ ਕਾਇਮ ਕਰਕੇ ਇੱਕ ਵਧੀਆ ਮੁਕਾਮ ਹਾਸਲ ਕਰੇਗਾ।ਦੋ ਸਾਲ ਪਹਿਲਾਂ ਹੀ ਗਾਇਕੀ ਦੇ ਖੇਤਰ ਵਿੱਚ ਕਦਮ ਧਰਦਿਆਂ ਕੈਰੀ ਅਟਵਾਲ ਨੇ ਹੁਣ ਤੱਕ ਕਈ ਗੀਤ ਪੇਸ਼ ਕੀਤੇ ਅਤੇ ਸਰੋਤਿਆਂ ਵਲੋਂ ਉਸ ਨੂੰ ਬੇਹੱਦ ਪਿਆਰ ਦਿੱਤਾ ਹੈ।ਪਿਛਲੇ ਅਰਸੇ ਦੌਰਾਨ ਕੈਰੀ ਅਟਵਾਲ ਆਪਣੀ ਸਖਤ ਮਿਹਨਤ ਸਦਕਾ ਸਮਰਾਲਾ ਲਾਗਲੇ ਛੋਟੇ ਜਿਹੇ ਪਿੰਡ ਨੀਲੋਂ ਕਲਾਂ ਤੋਂ ਉਠ ਬਾਹਰਲੇ ਦੇਸ਼ ਜਾ ਕੇ ਆਪਣੀ ਪੰਜਾਬੀ ਗਾਇਕੀ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਿਆਂ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰਕੇ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ।
ਵਿਦੇਸ਼ ਰਹਿੰਦੇ ਹੀ ਇਸ ਗਾਇਕ ਨੇ ਆਪਣੀ ਖੁੱਦ ਦੀ ਕੰਪਨੀ ‘ਦੇਸੀ ਪ੍ਰਾਈਡ ਮਿਊਜ਼ਕ’ ਖੜ੍ਹੀ ਕੀਤੀ।ਇਸੇ ਕੰਪਨੀ ਦੇ ਬੈਨਰ ਹੇਠ ਕੁੱਝ ਦਿਨ ਪਹਿਲਾਂ ਕੈਰੀ ਅਟਵਾਲ ਦਾ ਨਵਾਂ ਟਰੈਕ ‘ਗ੍ਰਿਫਟਰ’ ਰਿਲੀਜ਼ ਹੋਇਆ, ਜਿਸ ਨੂੰ ਦੇਸ਼ ਅਤੇ ਵਿਦੇਸ਼ ਵਸਦੇ ਪੰਜਾਬੀ ਸਰੋਤਿਆਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ।ਇਸ ਤੋਂ ਇਲਾਵਾ ਨੇੜਲੇ ਭਵਿੱਖ ‘ਚ ਵੀ ਕੈਰੀ ਅਟਵਾਲ ਦੇ ਹੋਰ ਵੀ ਨਾਮਵਰ ਕੰਪਨੀਆਂ ਵਿੱਚ ਬੈਕ ਟੂ ਬੈਕ ਟਰੈਕ ਆ ਰਹੇ ਹਨ।ਇਨ੍ਹਾਂ ਟਰੈਕਾਂ ਤੋਂ ਕੈਰੀ ਅਟਵਾਲ ਕਾਫੀ ਆਸਵੰਦ ਹਨ।ਉਸ ਨੇ ਦੱਸਿਆ ਕਿ ਆਉਣ ਵਾਲੇ ਟਾਈਮ ‘ਚ ਉਹ ਬਹੁਤ ਹੀ ਖੂਬਸੂਰਤ ਗਾਣੇ ਸਰੋਤਿਆਂ ਅੱਗੇ ਪੇਸ਼ ਕਰੇਗਾ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media