Monday, March 30, 2026

ਰੈਡ ਕਰਾਸ ਛੋਟੇ ਬੱਚਿਆਂ ਲਈ ਕਰੈਚ ਤੇ ਵਡੇਰੀ ਉਮਰ ਦੀਆਂ ਔਰਤਾਂ ਲਈ ‘ਓਲਡ ਏਜ਼ ਹੋਮ’ ਸ਼ੁਰੂ ਕਰੇਗਾ- ਸ੍ਰੀਮਤੀ ਸੂਦਨ

ਆਟੋਮੋਟਿਵ ਤੇ ਡਰਾਈਵਿੰਗ ਸਕਿੱਲ ਇੰਸਟੀਚਿਊਟ ਵੀ ਹੋਵੇਗਾ ਸ਼ੁਰੂ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਸ਼ਹਿਰ ਦੀਆਂ ਲੋੜਾਂ ਨੂੰ ਵੇਖਦੇ ਹੋਏ ਜਲਦੀ ਹੀ ਕੰਮਕਾਜ਼ੀ ਔਰਤਾਂ ਦੇ ਬੱਚਿਆਂ ਦੀ ਦੇਖਭਾਲ ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਕਰੈਚ ਅਤੇ ਵਡੇਰੀ ਉਮਰ ਦੀਆਂ ਔਰਤਾਂ ਲਈ ਓਲਡ ਏਜ਼ ਹੋਮ ਸ਼ੁਰੂ ਕਰੇਗਾ।ਉਕਤ ਜਾਣਕਾਰੀ ਸੰਸਥਾ ਦੇ ਪ੍ਰਧਾਨ ਡਾ. ਗੁਰਪ੍ਰੀਤ ਕੌਰ ਸੂਦਨ ਨੇ ਰੈਡ ਕਰਾਸ ਭਵਨ ਵਿਖੇ ਸੰਖੇਪ ਮਿਲਣੀ ਦੌਰਾਨ ਦਿੰਦੇ ਕਿਹਾ ਕਿ ਇੰਡੀਅਨ ਰੈਡ ਕਰਾਸ ਸੋਸਾਇਟੀ ਦੀ ਜਿਲ੍ਹਾ ਸ਼ਾਖਾ ਵਲੋਂ ਸਮਾਜ ਭਲਾਈ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਸਰਕਾਰ ਦੀ ਸਹਾਇਤਾ ਨਾਲ 25 ਬਿਸਤਰਿਆਂ ਵਾਲਾ ਬਿਰਧ ਆਸ਼ਰਮ (ਸਿਰਫ ਔਰਤਾਂ ਲਈ) ਸ਼ੁਰੂ ਕੀਤਾ ਜਾ ਰਿਹਾ ਹੈ।ਇਹ ਓਲਡ ਏਜ਼ ਹੋਮ ਵਰਕਿੰਗ ਵੁਮੈਨ ਹੋਸਟਲ ਤਹਿਸੀਲਪੁਰਾ ਅੰਮ੍ਰਿਤਸਰ ਦੇ ਅਹਾਤੇ ਵਿੱਚ ਲੋੜਵੰਦ ਔਰਤਾਂ ਨੂੰ ਸਾਰੀਆਂ ਆਧੁਨਿਕ ਸਹੂਲਤਾਂ ਦੇ ਨਾਲ ਮੁਫਤ ਆਸਰਾ ਪ੍ਰਦਾਨ ਕਰੇਗਾ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਕੰਮਕਾਜੀ ਔਰਤਾਂ ਦੇ ਬੱਚਿਆਂ ਦੀ ਦੇਖਭਾਲ ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਦੇ ਵਿਹੜੇ ਵਿੱਚ 1-5 ਸਾਲ ਦੀ ਉਮਰ ਦੇ 20-25 ਬੱਚਿਆਂ ਦੀ ਸਮਰੱਥਾ ਵਾਲੀ ਇੱਕ ਕਰੈਚ ਸ਼ੁਰੂ ਕੀਤੀ ਜਾ ਰਹੀ ਹੈ, ਜਿੱਥੇ ਇੱਕ ਸਿਖਿਅਤ ਕ੍ਰੈਚ ਵਰਕਰ ਅਤੇ ਹੈਲਪਰ ਉਨਾਂ ਦੀਆਂ ਮਾਵਾਂ ਦੇ ਕੰਮ ਦੇ ਸਮੇਂ ਦੌਰਾਨ ਬੱਚਿਆਂ ਦੀ ਦੇਖਭਾਲ ਕਰੇਗਾ।ਕ੍ਰੈਚ ਵਿੱਚ ਬੱਚਿਆਂ ਲਈ ਕਈ ਖੇਡਾਂ ਅਤੇ ਗਤੀਵਿਧੀਆਂ ਹੋਣਗੀਆਂ।ਉਹ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੰਸਥਾ ਦੇ ਲਾਈਫ ਮੈਂਬਰ ਬਣ ਕੇ ਰੈਡ ਕਰਾਸ ਸੋਸਾਇਟੀ ਨਾਲ ਭਲਾਈ ਦੇ ਕੰਮਾਂ ਲਈ ਜੁੜਨ।
ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਅਸੀਂ ਹਾਲ ਹੀ ਵਿਚ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਹੁਨਰ ਵਿਕਾਸ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜੋ ਵਿਦਿਆਰਥੀਆਂ ਨੂੰ ਮੁਫਤ ਸਿਖਲਾਈ ਦਿੰਦਾ ਹੈ।ਰੈਡ ਕਰਾਸ ਭਵਨ ਵਿਖੇ ਕੁੱਲ 60 ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ, ਜਿਨ੍ਹਾਂ ਵਿੱਚੋਂ 30 ਵਿਦਿਆਰਥੀ ਸਵੈ-ਰੁਜਗਾਰ ਟੇਲਰ ਅਤੇ 30 ਘਰੇਲੂ ਡੇਟਾ ਐਂਟਰੀ ਆਪਰੇਟਰ ਵਜੋਂ ਸਿਖਲਾਈ ਲੈ ਰਹੇ ਹਨ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ 8 ਦਿਨਾਂ ਫਸਟ ਏਡ ਸਿਖਲਾਈ ਕੋਰਸ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਗਈ ਹੈ ਅਤੇ ਹੁਣ ਤੱਕ 53 ਟ੍ਰੇਨਰ ਭਰਤੀ ਕੀਤੇ ਗਏ ਹਨ, ਜਿਨ੍ਹਾਂ ਦੀ ਸਿਖਲਾਈ ਸਫਲਤਾਪੂਰਵਕ ਚੱਲ ਰਹੀ ਹੈ, ਜੋ ਕਿ ਭਾਰੀ ਵਾਹਨ ਚਾਲਕਾਂ, ਉਦਯੋਗਿਕ ਕਾਮਿਆਂ ਅਤੇ ਆਮ ਲੋਕਾਂ ਦੀ ਐਮਰਜੈਂਸੀ ਦੀ ਸਥਿਤੀ ਵਿੱਚ ਮੁੱਢਲੀ ਸਹਾਇਤਾ ਪ੍ਰਦਾਨ ਕਰਨ ਦੀ ਜਰੂਰਤ ਨੂੰ ਪੂਰਾ ਕਰ ਸਕਣਗੇ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਟਰਾਂਸਪੋਰਟ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਰੈਡ ਕਰਾਸ ਭਵਨ, ਅੰਮ੍ਰਿਤਸਰ ਵਿਖੇ ਆਟੋਮੋਟਿਵ ਅਤੇ ਡਰਾਈਵਿੰਗ ਸਕਿੱਲ ਇੰਸਟੀਚਿਊਟ ਸ਼ੁਰੂ ਕਰ ਰਹੀ ਹੈ।ਭਾਰੀ ਵਾਹਨ ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਮਾਮੂਲੀ ਕੀਮਤ ‘ਤੇ 2 ਦਿਨਾਂ ਦੀ ਡਰਾਈਵਿੰਗ ਹੁਨਰ ਸਿਖਲਾਈ ਦਿੱਤੀ ਜਾਵੇਗੀ।ਦੱਸਣਯੋਗ ਹੈ ਕਿ ਟਰਾਂਸਪੋਰਟ ਵਿਭਾਗ ਪੰਜਾਬ ਵਲੋਂ ਭਾਰੀ ਵਾਹਨ ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕਰਨ ਸਮੇਂ ਇਹ ਸਰਟੀਫਿਕੇਟ ਲਾਜ਼ਮੀ ਕੀਤਾ ਗਿਆ ਹੈ।
ਇਸ ਮੌਕੇ ਅਸੀਸਇੰਦਰ ਸਿੰਘ, ਕਾਰਜ਼ਕਾਰੀ ਸਕੱਤਰ ਨੇ ਵੀ ਲੋਕਾਂ ਨੂੰ ਰੈਡ ਕਰਾਸ ਸੁਸਾਇਟੀ ਦਾ ਹਿੱਸਾ ਬਣਨ ਦੀ ਅਪੀਲ ਕੀਤੀ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …