Sunday, August 23, 2026

ਸਿਵਲ ਸਰਜਨ ਨੇ ਕੀਤੀ ਆਰ.ਬੀ.ਐਸ.ਕੇ ਟੀਮਾਂ ਨਾਲ ਮੀਟਿੰਗ

ਨਿਰਧਾਰਤ ਟੀਚੇ ਸਮਾਂ ਰਹਿੰਦੇ ਮੁਕੰਮਲ ਕਰਨ ਦੀ ਕੀਤੀ ਹਦਾਇਤ

ਸੰਗਰੂਰ, 17 ਅਪ੍ਰੈਲ (ਜਗਸੀਰ ਲੌਂਗੋਵਾਲ) – ਰਾਸ਼ਟਰੀ ਬਾਲ ਸਵੱਸਥ ਕਾਰਿਆਕ੍ਰਮ (ਆਰ.ਬੀ.ਐਸ.ਕੇ) ਟੀਮਾਂ ਦੇ ਕੰਮਾਂ ਦਾ ਮੁਲਾਂਕਣ ਕਰਨ ਲਈ ਸਿਵਲ ਸਰਜਨ ਡਾ. ਪਰਮਿੰਦਰ ਕੌਰ ਵਲੋਂ ਜਿਲ੍ਹੇ ਦੀਆਂ ਸਮੂਹ ਆਰ.ਬੀ.ਐਸ.ਕੇ ਟੀਮਾਂ ਦੀ ਸਮੀਖਿਅਕ ਮੀਟਿੰਗ ਕੀਤੀ ਗਈ।ਟੀਮਾਂ ਵਲੋਂ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਦਾ ਦੌਰਾ ਕਰ ਕੇ 18 ਸਾਲ ਤੱਕ ਦੇ ਬੱਚਿਆਂ ਦੀ ਸਿਹਤ ਦੀ ਜਾਂਚ ਕੀਤੀ ਜਾਂਦੀ ਹੈ ਤੇ ਵੱਖ-ਵੱਖ 33 ਤਰ੍ਹਾਂ ਦੀਆਂ ਬਿਮਾਰੀਆਂ ਦਾ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫ਼ਤ ਇਲਾਜ਼ ਕਰਵਾਇਆ ਜਾਂਦਾ ਹੈ।
ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਆਰ.ਬੀ.ਐਸ.ਕੇ ਟੀਮਾਂ ਵਲੋਂ ਵਧੀਆ ਕਾਰਗੁਜ਼ਾਰੀ ਕੀਤੀ ਜਾ ਰਹੀ ਹੈ ਤੇ ਲੰਘੇ ਵਿੱਤੀ ਸਾਲ ਦੌਰਾਨ 40 ਬੱਚਿਆਂ ਦਾ ਇਲਾਜ਼ ਕਰਵਾਇਆ ਗਿਆ, ਜਿਸ ਵਿਚੋਂ 26 ਬੱਚਿਆਂ ਦੀ ਮੁਫਤ ਸਰਜਰੀ ਵੀ ਕਰਵਾਈ ਗਈ।ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਵਿੱਚ ਮਾਈਕ੍ਰੋਪਲਾਨ ਅਨੁਸਾਰ ਹੀ ਦੌਰਾ ਕੀਤਾ ਜਾਵੇ ਤੇ ਦੌਰੇ ਦੌਰਾਨ ਬੱਚਿਆਂ ਦੀ ਸਕਰੀਨਿੰਗ ਕਰਨ ਉਪਰੰਤ ਸਬੰਧਤ ਸੰਸਥਾ ਦੇ ਮੁਖੀ ਤੋਂ ਦੌਰਾ ਸਰਟੀਫਿਕੇਟ ਜਰੂਰ ਲਿਆ ਜਾਵੇ।ਉਨ੍ਹਾਂ ਜਿਲ੍ਹਾ ਸਕੂਲ ਹੈਲਥ ਟੀਮ ਨੂੰ ਵੀ ਆਰ.ਬੀ.ਐਸ.ਕੇ ਟੀਮਾਂ ਦੀ ਸਮੇਂ ਸਮੇਂ ‘ਤੇ ਚੈਕਿੰਗ ਕਰਨ ਦੀ ਹਦਾਇਤ ਕੀਤੀ।
ਇਸ ਮੌਕੇ ਆਰ.ਬੀ.ਐਸ.ਕੇ ਨੋਡਲ ਅਫ਼ਸਰ ਡਾ. ਅੰਜ਼ੂ ਸਿੰਗਲਾ, ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਇੰਦਰਜੀਤ ਸਿੰਗਲਾ, ਜਿਲ੍ਹਾ ਸਿਹਤ ਅਫ਼ਸਰ ਡਾ. ਬਲਜੀਤ ਸਿੰਘ, ਡੀ.ਸੀ.ਐਮ.ਓ ਡਾ. ਅਮਨਜੋਤ ਕੌਰ, ਆਰ.ਬੀ.ਐਸ.ਕੇ ਕੋਆਰਡੀਨੇਟਰ ਲਖਵੀਰ ਕੌਰ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ

ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …