Wednesday, March 11, 2026

ਗਤਕਾ ਖੇਡ ਕੇ ਜਸਪ੍ਰੀਤ ਸਿੰਘ ਨੇ ਇੰਡੀਆ ਬੁੱਕ ਅਤੇ ਏਸ਼ੀਆ ਬੁੱਕ ਆਫ ਰਿਕਾਰਡ `ਚ ਦਰਜ਼ ਕਰਵਾਇਆ ਨਾਮ

ਸੰਗਰੂਰ, 20 ਐਪਰਲ (ਜਗਸੀਰ ਲੌਂਗੋਵਾਲ) – ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਕੈਡਮੀ (ਮਿਸਲ ਸ਼ਹੀਦਾਂ) ਤੂਰ ਨਗਰ ਟੋਹਾਣਾ (ਹਰਿਆਣਾ) ਦੀ ਟੀਮ `ਚ ਅਕਾਲ ਅਕੈਡਮੀ ਮੂਣਕ ਦੇ ਵਿਦਿਆਰਥੀ ਨੇ ਐਵਰੈਸਟ ਬੇਸ ਕੈਂਪ ਦੌਰਾਨ ਗਤਕਾ ਖੇਡ ਕੇ ਜਿੱਤ ਪ੍ਰਾਪਤ ਕੀਤੀ।
ਅਕਾਲ ਅਕੈਡਮੀ ਮੂਣਕ ਪ੍ਰਿੰਸੀਪਲ ਮਨਜੀਤ ਕੌਰ ਨੇ ਦੱਸਿਆ ਕਿ ਹੀਦ ਬਾਬਾ ਦੀਪ ਸਿੰਘ ਗੱਤਕਾ ਅਕੈਡਮੀ ਵਲੋਂ ਮਾਊਂਟ ਐਵਰੈਸਟ ਬੇਸ ਕੈਂਪ `ਤੇ ਗਈ ਟੀਮ ਵਿੱਚ ਅਕਾਲ ਅਕੈਡਮੀ ਮੂਣਕ ਦੇ ਹੋਣਹਾਰ ਵਿਦਿਆਰਥੀ ਜਸਪ੍ਰੀਤ ਸਿੰਘ ਸਪੁੱਤਰ ਬਲਵਿੰਦਰ ਸਿੰਘ ਵਾਸੀ ਘਮੂਰਘਾਟ ਨੇ ਵੀ ਭਾਗ ਲਿਆ, ਜੋ ਇਲਾਕੇ ਦੇ ਦੇ ਬੱਚਿਆਂ ਲਈ ਪ੍ਰੇਰਣਾ ਸ੍ਰੋਤ ਬਣਿਆ।ਇਹ ਗੱਤਕਾ ਟੀਮ ਮਾਊਂਟ ਐਵਰੈਸਟ ਬੇਸ ਕੈਂਪ `ਤੇ ਗਤਕਾ ਖੇਡ ਕੇ ਇੰਡੀਆ ਬੁੱਕ ਆਫ ਰਿਕਾਰਡ ਤੇ ਏਸ਼ੀਆ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਮ ਦਰਜ਼ ਕਰਵਾਉਣ ‘ਚ ਸਫਲ ਹੋਈ।
ਇਸ ਗਤਕਾ ਟੀਮ ਦੀ ਅਗਵਾਈ ਅਧਿਕਾਰਤ ਗੱਤਕਾ ਕੋਚ ਪ੍ਰਭਸ਼ਰਨ ਸਿੰਘ ਵਲੋਂ ਕੀਤੀ ਗਈ।ਇਸ ਗਰੱਪ ਨੂੰ ਵੀਰ ਗੁਰਪ੍ਰੀਤ ਸਿੰਘ ਫਰੀਦਕੋਟ ਨੇ ਟਰੈਕ ਲੀਡਰ ਦੇ ਤੌਰ ‘ਤੇ ਲੀਡ ਕੀਤਾ ਤੇ ਕੁੱਲ 9 ਜਣਿਆਂ ਵਿਚੋਂ 5 ਸਿੰਘਾਂ ਨੇ ਗੱਤਕਾ ਖੇਡਿਆ।
ਜਿਕਰਯੋਗ ਹੈ ਕਿ ਮਾਊਂਟ ਐਵਰੈਸਟ ਬੇਸ ਕੈਂਪ ਦੀ ਉਚਾਈ 17598 ਫੁੱਟ ਭਾਵ 5364 ਮੀਟਰ ਹੈ ਅਤੇ ਜਿਥੇ ਆਮ ਤਾਪਮਾਨ 15 ਡਿਗਰੀ ਮਨਫ਼ੀ ਰਹਿੰਦਾ ਹੈ।ਜਿਥੇ 75 ਕਿਲੋਮੀਟਰ ਦਾ ਦੁਰਗਮ ਪਹਾੜੀ ਏਰੀਏ ਦਾ ਪੈਦਲ ਰਸਤਾ ਤੈਅ ਕਰਕੇ ਪਹੁੰਚੇ ਬੱਚਿਆਂ ਨੇ ਗਤਕੇ ਦੇ ਜੌਹਰ ਦਿਖਾਏ।ਅਕਾਲ ਅਕੈਡਮੀ ਮੂਣਕ ਦੇ ਵਿਦਿਆਰਥੀ ਜਸਪ੍ਰੀਤ ਸਿੰਘ ਨੇ ਪੂਰੀ ਦੁਨੀਆਂ ਵਿੱਚ ਮਾਊਂਟ ਐਵਰੈਸਟ ਬੇਸ ਕੈਂਪ `ਤੇ ਛੋਟੀ ਉਮਰ ਦੇ ਗਤਕਾ ਖੇਡਣ ਵਾਲੇ ਪਹਿਲੇ ਟੀਮ ਮੈਂਬਰ ਬਣਨ ਦਾ ਮਾਣ ਹਾਸਲ ਕੀਤਾ।ਸਕੂਲ ਪਹੁੰਚਣ ‘ਤੇ ਪ੍ਰਿੰਸੀਪਲ ਮਨਜੀਤ ਕੌਰ ਵਲੋਂ ਪਰਬਤਾਰੋਹੀ ਜਸਪ੍ਰੀਤ ਸਿੰਘ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ ਅਤੇ ਸਕੂਲੀ ਸਟਾਫ ਨੇ ਵੀ ਨਿੱਘਾ ਸਵਾਗਤ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲੀ ਸਟਾਫ ਮੈਂਬਰ ਮੌਜ਼ੂਦ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …