ਸੰਗਰੂਰ, 26 ਅਪ੍ਰੈਲ (ਜਗਸੀਰ ਲੌਂਗੋਵਾਲ) – ਭਾਰਤੀਯ ਅੰਬੇਡਕਰ ਮਿਸ਼ਨ ਵਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪੰਥ ਰਤਨ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ
ਚਲਾਣੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਮਿਸ਼ਨ ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ, ਜੋ ਜ਼ਮੀਨ ਨਾਲ ਜੁੜੇ ਹੋਏ ਨੇਤਾ ਸਨ ਅਤੇ ਸਿਆਸਤ ਵਿੱਚ ਉਨ੍ਹਾਂ ਦਾ ਦਹਾਕਿਆਂ ਲੰਮਾਂ ਕਾਰਜ਼ਕਾਲ ਅਨੇਕਾਂ ਸਿਆਸਤਦਾਨਾਂ ਲਈ ਪ੍ਰੇਰਨਾ ਸਰੋਤ ਬਣਿਆ।ਕੌਮੀ ਪ੍ਰਧਾਨ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਇੱਕ ਦਰਵੇਸ਼ ਸਿਆਸਤਦਾਨ ਵਜੋਂ ਜਾਣੇ ਜਾਂਦੇ ਸਨ।ਪੰਜਾਬ ਦੀ ਸਿਆਸਤ ਦਾ ਧੁਰਾ ਤੇ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਦੇ ਚਲੇ ਜਾਣ ਦੇ ਨਾਲ ਪਰਿਵਾਰ ਅਤੇ ਪੰਜਾਬ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ
ਇਸ ਮੌਕੇ ਭਾਰਤੀਯ ਅੰਬੇਡਕਰ ਮਿਸ਼ਨ ਦੇ ਸ਼੍ਰੀਮਤੀ ਹਰਜਿੰਦਰ ਕੌਰ ਚੱਬੇਵਾਲ ਸੂਬਾ ਪ੍ਰਧਾਨ ਮਹਿਲਾ ਵਿੰਗ, ਸ਼੍ਰੀ ਮੁਕੇਸ਼ ਰਤਨਾਕਰ ਸੂਬਾ ਪ੍ਰਧਾਨ ਯੂਥ ਵਿੰਗ, ਮੈਡਮ ਮੰਜ਼ੂ ਹਰਕਿਰਨ ਸੂਬਾ ਸੀਨੀਅਰ ਮੀਤ ਪ੍ਰਧਾਨ, ਰਾਮ ਕ੍ਰਿਸ਼ਨ ਕਾਂਗੜਾ ਰਾਮਾ ਮੰਡੀ, ਕੁਲਵਿੰਦਰ ਕੁਮਾਰ ਮੰਡ, ਸੁਖਪਾਲ ਸਿੰਘ ਭੰਮਾਬੱਦੀ ਜਿਲ੍ਹਾ ਪ੍ਰਧਾਨ, ਜਰਨੈਲ ਸਿੰਘ ਬੱਲੂਆਣਾ ਜਿਲ੍ਹਾ ਪ੍ਰਧਾਨ, ਕੇਵਲ ਸਿੰਘ ਬਾਠਾਂ ਜਿਲ੍ਹਾ ਪ੍ਰਧਾਨ, ਮੈਡਮ ਹਰਪ੍ਰਿਆ ਹਰਸ਼ੂ ਜਿਲ੍ਹਾ ਪ੍ਰਧਾਨ, ਨੇਹਾ ਚਨਾਲੀਆ ਜਿਲ੍ਹਾ ਪ੍ਰਧਾਨ, ਲਲਿਤਾ ਕਮਲ ਜਿਲ੍ਹਾ ਪ੍ਰਧਾਨ, ਹਰਪ੍ਰੀਤ ਹੈਪੀ ਜਿਲ੍ਹਾ ਪ੍ਰਧਾਨ, ਮਨਪ੍ਰੀਤ ਕੌਰ ਲਚਕਾਣੀ ਜਿਲ੍ਹਾ ਪ੍ਰਧਾਨ, ਰਾਣੀ ਕੌਰ ਬਠਿੰਡਾ ਆਦਿ ਮੌਜ਼ੂਦ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media