Monday, September 21, 2026

ਅੱਠਵੀਂ ਦੀ ਮੈਰਿਟ ਲਿਸਟ ‘ਚ ਆਈ ਅਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ

ਸੰਗਰੂਰ, 28 ਅਪ੍ਰੈਲ (ਜਗਸੀਰ ਲੌਂਗੋਵਾਲ) – ਬੋਰਡ ਵਲੋਂ ਅੱਜ ਅੱਠਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ।ਜਿਸ ਵਿੱਚ ਇਲਾਕੇ ਦੀ ਨਾਮਵਰ ਸੰਸਥਾ ਆਸ਼ੀਰਵਾਦ ਡੇ-ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ ਰਮਨਦੀਪ ਕੌਰ ਪੁੱਤਰੀ ਬਲਧੀਰ ਸਿੰਘ ਨੇ ਮੈਰਿਟ ਲਿਸਟ ਵਿੱਚ ਆ ਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।ਸਕੂਲ ਪ੍ਰਿੰਸੀਪਲ ਜਗਸੀਰ ਸਿੰਘ, ਵਾਇਸ ਪ੍ਰਿੰਸੀਪਲ ਮੈਡਮ ਗੁਰਮੀਤ ਕੌਰ ਨੇ ਇਸ ਪ੍ਰਾਪਤੀ ਨੂੰ ਜਮਾਤ ਇੰਚਾਰਜ਼ ਮੈਡਮ ਜਨਿੰਦਰਜੀਤ ਕੋਰ ਅਤੇ ਸਮੂਹ ਸਟਾਫ਼ ਦੀ ਮਿਹਨਤ ਦਾ ਨਤੀਜਾ ਦੱਸਿਆ।ਸਕੂਲ ਸਟਾਫ ਨੇ ਘਰ ਜਾ ਕੇ ਬੱਚੇ ਨੂੰ ਮੁਬਾਰਕਾਂ ਦਿੱਤੀਆਂ ਅਤੇ ਉਸਦਾ ਮੂੰਹ ਮਿੱਠਾ ਕਰਵਾਇਆ।
ਇਸ ਮੌਕੇ ਬੱਚੀ ਦੇ ਮਾਤਾ ਬਲਜਿੰਦਰ ਕੌਰ, ਤਾਇਆ ਬਹਾਦਰ ਸਿੰਘ, ਤਾਈ ਜਸਵਿੰਦਰ ਕੌਰ, ਪ੍ਰਭਜੋਤ ਸਿੰਘ, ਮੈਡਮ ਕੁਮਾਰੀ, ਪਿੰਦਰਜੀਤ ਸਿੰਘ, ਕੁਲਦੀਪ ਕੌਰ, ਰੁਪਿੰਦਰ ਕੋਰ, ਬੇਅੰਤ ਕੌਰ ਤੇ ਸ਼ੁਭਜੋਤਪਾਲ ਕੌਰ ਮੌਜ਼ੂਦ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …