ਅੰਮ੍ਰਿਤਸਰ, 3 ਮਈ (ਦੀਪ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਅਤੇ ਅਮ੍ਰਿਤਸਰ ਸਰਹੱਦੀ ਸਾਹਿਤ ਸਭਾ ਵਲੋਂ ਅਰੰਭੀ “ਲੇਖਕਾਂ ਸੰਗ ਸੰਵਾਦ” ਸਮਾਗਮਾਂ ਦੀ
ਲੜੀ ਤਾਹਿਤ ਬਜ਼ੁਰਗ ਸਾਹਿਤਕਾਰ ਅਤੇ ਪੰਥਕ ਕਵੀਸ਼ਰ ਗੁਰਦੀਪ ਸਿੰਘ ਪ੍ਰਵਾਨਾ ਨਾਲ ਸਾਹਿਤਕ ਸੰਵਾਦ ਰਚਾਇਆ ਗਿਆ।
ਉਹਨਾਂ ਦੇ ਗ੍ਰਹਿ ਕਰਤਾਰ ਨਗਰ ਵਿਖੇ ਹੋਏ ਇਸ ਸਮਾਗਮ ਦਾ ਆਗਾਜ਼ ਲੈਕਚਰਾਰ ਸਤਨਾਮ ਸਿੰਘ ਦੇ ਸਵਾਗਤੀ ਸਬਦਾਂ ਨਾਲ ਹੋਇਆ।ਸਮਾਗਮ ਦੇ ਕਨਵੀਨਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਸਮਾਗਮਾਂ ਦੀ ਪਿਰਤ ਤੋਂ ਸਾਡਾ ਮਨੋਰਥ ਜਿਥੇ ਲੇਖਕ ਦੇ ਆਪਣੇ ਅਤੇ ਸਾਹਿਤਕ ਪਰਿਵਾਰ ਦਾ ਆਪਸੀ ਤਾਲਮੇਲ ਬਣਾਉਣਾ ਹੈ, ਉਥੇ ਘਰ ਪਰਿਵਾਰ ਅੰਦਰ ਟੁੱਟ ਰਹੇ ਸੰਵਾਦ ਨੂੰ ਬਹਾਲ ਕਰਾਉਣਾ ਵੀ ਹੈ।ਗੁਰਦੀਪ ਸਿੰਘ ਪ੍ਰਵਾਨਾ ਹੁਰਾਂ ਢਿੱਲੀ ਸਿਹਤ ਦੇ ਬਾਵਜ਼ੂਦ ਆਏ ਲੇਖਕਾਂ ਨੂੰ ਖਿੜੇ ਮੱਥੇ ਮਿਲਦਿਆਂ ਵਿਛੜ ਗਏ ਆਪਣੇ ਸਾਥੀ ਸਾਹਿਤਕਾਰਾਂ ਵਿਚੋਂ ਪਰਮਿੰਦਰਜੀਤ, ਕੁਲਵੰਤ ਸਿੰਘ ਸੂਫੀ, ਦਰਸ਼ਨ ਧੰਜ਼ਲ, ਖੁਸ਼ਵੰਤ ਕੰਵਲ, ਤਲਵਿੰਦਰ ਸਿੰਘ ਅਤੇ ਸ਼ਾਇਰ ਦੇਵ ਦਰਦ ਆਦਿ ਦੀਆਂ ਕਈ ਯਾਦਾਂ ਸਾਂਝੀਆਂ ਕੀਤੀਆਂ।
ਮਨਮੋਹਨ ਬਾਸਰਕੇ ਅਤੇ ਹਰਜੀਤ ਸਿੰਘ ਸੰਧੂ ਨੇ ਪ੍ਰਵਾਨਾ ਹੁਰਾਂ ਦੀਆਂ ਪੁਸਤਕਾਂ ਦੇ ਹਵਾਲੇ ਨਾਲ ਗੱਲਾਂ ਕਰਦਿਆਂ ਕਿਹਾ ਕਿ ਇਹਨਾਂ ਦੇ ਲਿਖਣ ਵਿੱਚ ਸਹਿਜ਼ਤਾ ਅਤੇ ਬੋਲਣ ਵਿੱਚ ਠਰੰਮਾ ਸੀ।ਇਹੋ ਸਹਿਜ਼ਤਾ ਇਹਨਾਂ ਜੀਵਨ ਸ਼ੈਲੀ ਵਿੱਚ ਵੀ ਬਰਕਰਾਰ ਰੱਖੀ।ਨਾਵਲਕਾਰ ਵਜੀਰ ਸਿੰਘ ਰੰਧਾਵਾ ਅਤੇ ਕਾਲਮ ਨਵੀਸ ਸੁਖਬੀਰ ਖੁਰਮਣੀਆਂ ਨੇ ਕਿਹਾ ਕਿ ਅਜਿਹੇ ਸਮਾਗਮ ਜਿਥੇ ਲੇਖਕ ਨੂੰ ਮਾਣ ਇੱਜਤ ਬਖਸ਼ਦੇ ਹਨ. ਉਥੇ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਵੀ ਬਣਦੇ ਹਨ।ਅਜੀਤ ਸਿੰਘ ਨਬੀਪੁਰੀ ਅਤੇ ਸੁਖਦੇਵ ਸਿੰਘ ਨੇਆਏ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਅਜਿਹੇ ਸਮਾਗਮਾਂ ਦੀ ਨਿਰੰਤਰਤਾ ਦੀ ਹਾਮੀ ਭਰੀ।
ਇਸ ਮੋਕੇ ਹੋਰਨਾਂ ਤੋਂ ਇਲਾਵਾ ਇਸ ਸਮੇਂ ਹਰਜੀਤ ਸਿੰਘ, ਮਨਜੀਤ ਸਿੰਘ ਕੰਵਲ ਪਲਵਿੰਦਰ ਕੌਰ, ਸ੍ਰੀਮਤੀ ਰੇਨੂੰ, ਰਾਜਵਿੰਦਰ ਕੌਰ, ਪਰਮਜੀਤ ਕੌਰ ਅਤੇ ਸਰਬਜੀਤ ਕੌਰ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media