ਅੰਮ੍ਰਿਤਸਰ, 7 ਮਈ (ਜਗਦੀਪ ਸਿੰਘ) – ਖਾਲਸਾ ਕਾਲਜ ਆਫ ਲਾਅ ਦੇ ਵਿਦਿਆਰਥੀਆਂ ਨੇ ਬੀ.ਏ ਐਲ.ਐਲ.ਬੀ (5 ਸਾਲਾ ਕੋਰਸ) ਸਮੈਸਟਰ 7ਵਾਂ ਦੀ
ਵਿਦਿਆਰਥਣ ਨੰਦਿਨੀ ਨੇ ਕੁੱਲ 500 ਅੰਕਾਂ ‘ਚੋਂ 352 ਅੰਕਾਂ ਨਾਲ ਯੂਨੀਵਰਸਿਟੀ ‘ਚੋਂ ਤੀਜਾ ਸਥਾਨ ਹਾਸਲ ਕੀਤਾ।ਜਦਕਿ ਬੀ.ਏ ਐਲ.ਐਲ.ਬੀ (5 ਸਾਲਾ ਕੋਰਸ) ਸਮੈਸਟਰ ਪਹਿਲਾ ਦੀਆਂ ਵਿਦਿਆਰਥਣਾਂ ਸ਼ਿਵਾਂਗੀ ਭਾਟੀਆ ਨੇ ਕੁੱਲ 600 ਅੰਕਾਂ ਚੋਂ 425, ਸੋਫੀਆ ਨੇ 420 ਅਤੇ ਇਸ਼ਮਪ੍ਰੀਤ ਕੌਰ ਨੇ 411 ਅੰਕਾਂ ਨਾਲ ਕਾਲਜ ‘ਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰ ਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਕਾਲਜ ਦੇ ਡਾਇਰੈਕਟਰ-ਕਮ-ਪ੍ਰਿੰਸੀਪਲ ਪ੍ਰੋ. (ਡਾ.) ਜਸਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਆਪਣੇ ਦਫਤਰ ਵਿਖੇ ਮੂੰਹ ਕਰਵਾਇਆ।ਉਨਾਂ ਕਿਹਾ ਕਿ ਕਾਲਜ ਦਾ ਵਧੀਆ ਨਤੀਜਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ, ਲਗਨ ਅਤੇ ਮੈਨੇਜਮੈਂਟ ਦੀ ਮਿਹਨਤ ਦਾ ਨਤੀਜਾ ਹੈ।ਉਨ੍ਹਾਂ ਕਿਹਾ ਕਿ ਕਾਲਜ ਦੀਆਂ ਹੋਰਨਾਂ ਵਿਦਿਆਰਥਣਾਂ ਨੇ ਵੀ ਜਿਸ ਵਿੱਚ ਬੀ.ਏ ਐਲ.ਐਲ.ਬੀ (5 ਸਾਲਾ ਕੋਰਸ) ਸਮੈਸਟਰ 9ਵਾਂ ਦੀਆਂ ਵਿਦਿਆਰਥਣਾਂ ਖੁਸ਼ਦੀਪ ਕੌਰ ਨੇ ਕੁੱਲ 500 ਅੰਕਾਂ ‘ਚੋਂ 364 ਅੰਕਾਂ ਨਾਲ ਪਹਿਲਾ, ਸੁਖਮਨਦੀਪ ਕੌਰ ਨੇ 363 ਅੰਕਾਂ ਨਾਲ ਦੂਜਾ ਅਤੇ ਜਸ਼ਨਪ੍ਰੀਤ ਕੌਰ ਨੇ 362 ਅੰਕਾਂ ਨਾਲ ਕਾਲਜ ‘ਚੋਂ ਤੀਜਾ ਸਥਾਨ ਹਾਸਲ ਕੀਤਾ।ਉਨ੍ਹਾਂ ਕਿਹਾ ਕਿ ਜਦ ਕਿ ਬੀ.ਕਾਮ ਐਲ.ਐਲ.ਬੀ (5 ਸਾਲਾ ਕੋਰਸ) ਸਮੈਸਟਰ ਨੌਵਾਂ ਦੀਆਂ ਵਿਦਿਆਰਥਣ ਹਰਸ਼ਾ ਨੇ ਕੁੱਲ 500 ‘ਚੋਂ 357 ਅੰਕਾਂ ਨਾਲ ਪਹਿਲਾ, ਪਲਕ ਚਾਵਲਾ ਨੇ 354 ਅੰਕਾਂ ਨਾਲ ਦੂਜਾ ਅਤੇ ਸੰਜਨਾ ਨੇ 343 ਅੰਕਾਂ ਨਾਲ ਕਾਲਜ ‘ਚੋਂ ਤੀਜਾ ਸਥਾਨ ਹਾਸਲ ਕੀਤਾ ਹੈ।
ਇਸ ਮੌਕੇ ਡਾ. ਗੁਨੀਸ਼ਾ ਸਲੂਜਾ, ਡਾ. ਰਾਸ਼ੀਮਾ ਚੰਗੋਤਰਾ, ਡਾ. ਦਿਵਿਆ ਸ਼ਰਮਾ, ਡਾ. ਪੁਰਨਿਮਾ ਖੰਨਾ, ਪ੍ਰੋ. ਮੁਨੀਸ਼ ਕੁਮਾਰ, ਪ੍ਰੋ. ਜਸਦੀਪ ਸਿੰਘ ਆਦਿ ਸਟਾਫ ਮੈਂਬਰ ਹਾਜ਼ਰ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media