Friday, April 24, 2026

“ਗਲੋਰੀ ਆਫ ਇੰਡੀਆ“ ਅਵਾਰਡ ਨਾਲ ਸਨਮਾਨਿਤ ਹੋਏ ਮਨਜੀਤ ਸਿੰਘ ਜੀ.ਕੇ

PPN1912201410

ਨਵੀਂ ਦਿੱਲੀ, 19 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੁੰ “ਗਲੋਰੀ ਆਫ ਇੰਡੀਆ“ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਥੇ ਦੇ ਇੰਡੀਆ ਹੇਬੀਟੇਟ ਸੈਂਟਰ ਵਿਖੇ “ਚੁਨੌਤੀਆਂ ਅਤੇ ਸੰਭਾਵਨਾਵਾਂ ਅੱਜ ਦੇ ਭਾਰਤ“ ਵਿੱਚ ਵਿਸ਼ੇ ਤੇ ਕਰਵਾਏ ਗਏ 38ਵੇਂ ਨੈਸ਼ਨਲ ਸੈਮੀਨਾਰ ਦੌਰਾਨ ਇੰਡੀਅਨ ਅਚੀਵਰਸ ਫੋਰਮ ਵੱਲੋਂ ਸਮਾਜ ਕਲਿਆਣ ਅਤੇ ਲੋਕ ਭਲਾਈ ਦੇ ਕਾਰਜਾਂ ਲਈ ਜੀ.ਕੇ. ਨੂੰ ਮੁੱਖ ਮਹਿਮਾਨ ਬੇਲਾਰੂਸ ਦੇ ਸਫੀਰ ਵੀਟਲੀ ਪ੍ਰਾਈਮਾ ਅਤੇ ਫਿੱਕੀ ਦੇ ਡਾਇਰੈਕਟਰ ਡਾ. ਕੇ.ਕੇ. ਉਪਾਧਏ ਵੱਲੋਂ ਸ਼ੀਲਡ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਸਿਆਸੀ ਆਗੂ, ਵੱਡੇ ਨੌਕਰਸ਼ਾਹ,ਮਸ਼ਹੂਰ ਪੱਤਰਕਾਰਾਂ, ਮੰਨੇ ਪ੍ਰਮੱਨੇ ਸਨਅਤਕਾਰਾਂ ਦੀ ਮੌਜੂਦਗੀ ਵਿੱਚ ਜੀ.ਕੇ ਵੱਲੋਂ ਸਮਾਜ ਵਿੱਚ ਆਪਣੀ ਜ਼ਿਮੇਵਾਰੀ ਨਿਭਾਉਂਦੇ ਹੋਏ ਲੋਕਭਲਾਈ ਦੇ ਖੇਤਰ ਵਿੱਚ ਚੰਗੇ ਕਾਰਜ ਕਰਨ ਲਈ ਉਕਤ ਅਵਾਰਡ ਨਾਲ ਨਿਵਾਜਿਆ ਗਿਆ ਹੈ।
ਸਨਮਾਨ ਪ੍ਰਾਪਤ ਕਰਨ ਉਪਰੰਤ ਆਪਣੇ ਧੰਨਵਾਦੀ ਸੰਬੋਧਨ ਵਿੱਚ ਜੀ.ਕੇ ਨੇ ਧੰਨਵਾਦ ਪ੍ਰਗਟਾਉਂਦੇ ਹੋਏ ਉਨ੍ਹਾਂ ਵੱਲੋਂ ਪਿੱਛਲੇ ਲੰਬੇ ਸਮੇਂ ਤੋਂ ਕੌਮ ਅਤੇ ਦੇਸ਼ ਲਈ ਕੀਤੇ ਗਏ ਕਾਰਜਾਂ ਨੂੰ ਇਸ ਅਵਾਰਡ ਰਾਹੀਂ ਮਾਣਤਾ ਮਿਲਣ ਦੀ ਵੀ ਗੱਲ ਆਖੀ।ਆਪਣੇ ਕੀਤੇ ਕਾਰਜਾਂ ਲਈ ਆਪਣੇ ਪਿਤਾ ਜਥੇਦਾਰ ਸੰਤੋਖ ਸਿੰਘ ਅਤੇ ਮਾਤਾ ਸਤਿਆ ਕੌਰ ਵੱਲੋਂ ਘਰ ਤੋਂ ਮਿਲੇ ਸੰਸਕਾਰਾਂ ਨੂੰ ਮੁਡੱਲਾ ਕਾਰਣ ਗਿਣਾਉਂਦੇ ਹੋਏ ਜੀ.ਕੇ ਨੇ ਗੁਰੂ ਸਾਹਿਬ ਵੱਲੋਂ ਸਰਬ ਸਾਂਝੀਵਾਲਤਾ ਦੇ ਦੱਸੇ ਗਏ ਮਾਰਗ ਤੇ ਉਮਰ ਭਰ ਚਲਣ ਦਾ ਵੀ ਅਹਿਦ ਲਿਆ।
ਇਥੇ ਜ਼ਿਕਰਯੋਗ ਹੈ ਕਿ ਉਕਤ ਫੋਰਮ ਵੱਲੋਂ ਬੀਤੇ 20 ਸਾਲਾਂ ਤੋਂ ਭਾਰਤ ਦੇ ਸਮਾਜਿਕ, ਵਿਧਿਅਕ, ਸਨਅਤ ਅਤੇ ਨੌਕਰਸ਼ਾਹੀ ਵਿੱਚ ਵੱਡੇ ਯੋਗਦਾਨ ਪਾਉਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਵੱਲੋਂ ਕੀਤੇ ਕਾਰਜਾਂ ਲਈ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ।ਜੀ.ਕੇ ਤੋਂ ਇਲਾਵਾ ਇੰਜੀਨੀਅਰ ਇੰਡੀਆ ਲਿਮਿਟੇਡ ਦੀ ਡਾਇਰੈਕਟਰ ਵੀਨਾ ਸਵਰੂਪ, ਪਾਵਰ ਗ੍ਰਿਡ ਕਾਰਪੋਰੇਸ਼ਨ ਆਫ ਇੰਡੀਆ ਦੇ ਏ.ਜੀ.ਐਮ. ਨਰੇਸ਼ ਕੁਮਾਰ ਅਤੇ ਕੁਆਸਰ ਅਲਸਾਦਾ ਬਿਲਡਿੰਗ ਮੈਟੀਰੀਅਲ ਟ੍ਰੇਡਿੰਗ ਦੇ ਮੋਹਮਦ ਕੋਇਆ ਨਜੀਬ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਫੋਰਮ ਦੇ ਮੁੱਖ ਸਰਪ੍ਰਸਤ ਸੁਨੀਲ ਸ਼ਾਸਤਰੀ, ਪ੍ਰਧਾਨ ਕੇ.ਐਨ. ਜੈਆਰਾਜ, ਕਾਰਜਕਾਰੀ ਨਿਦੇਸ਼ਕ ਹਰੀਸ਼ ਚੰਦਰ ਸਣੇ ਫੋਰਮ ਦੇ ਹੋਰ ਆਗੂ ਵੀ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply