ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਸਲਾਇਟ ਵਿਖੇ ਕਮਿਊਨੀਕੇਸ਼ਨ ਸਕਿੱਲਜ਼ ਐਂਡ
ਪਰਸਨੈਲਿਟੀ ਡਿਵੈਲਪਮੈਂਟ` ਵਿਸ਼ੇ `ਤੇ ਪੰਦਰਾਂ ਦਿਨਾਂ ਦਾ ਸਪੈਸ਼ਲ ਕੋਰਸ ਨੇੜਲੇ ਪਿੰਡਾਂ ਦੇ ਨੌਜਵਾਨ ਬੱਚਿਆਂ ਨੂੰ ਕਰਵਾਇਆ ਗਿਆ।ਇਹ ਕੋਰਸ ਵਿਭਾਗ ਵਲੋਂ ਬਿਨਾਂ ਕੋਈ ਫੀਸ ਲਏ ਕਰਵਾਇਆ ਗਿਆ, ਜੋ ਸੰਸਥਾ ਦੇ ਨਿਰਦੇਸ਼ਕ ਪ੍ਰੋਫੈਸਰ ਸ਼ੈਲਿੰਦਰ ਜੈਨ ਵਲੋਂ ਕਰਵਾਏ ਜਾ ਰਹੇ ਸਮਾਜ ਭਲਾਈ ਤੇ ਪੇਂਡੂ ਵਿਕਾਸ ਦੇ ਕੰਮਾਂ ਨੂੰ ਅੱਗੇ ਵਧਾਉਣ ਦਾ ਇੱਕ ਹੋਰ ਉਪਰਾਲਾ ਹੈ।ਮੈਨਜਮੈਂਟ ਐਂਡ ਹਿਊਮੈਨਟੀਜ਼ ਵਿਭਾਗ ਮੁਖੀ ਪ੍ਰੋਫੈਸਰ ਜਪਪ੍ਰੀਤ ਕੌਰ ਭੰਗੂ ਤੇ ਹੋਰ ਪ੍ਰੋਫੈਸਰਾਂ ਨੇ ਬੱਚਿਆਂ ਨੂੰ ਅੰਗਰੇਜ਼ੀ ਬੋਲਣ ਤੇ ਸਖਸ਼ੀਅਤ ਨੂੰ ਨਿਖਾਰਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ।25 ਅਪ੍ਰੈਲ ਤੋਂ 10 ਮਈ ਤੱਕ ਚੱਲੇ ਇਸ ਕੋਰਸ ਵਿੱਚ ਲੌਂਗੋਵਾਲ ਤੇ ਆਸ ਪਾਸ ਦੇ ਪਿੰਡਾਂ ਦੇ ਤਕਰੀਬਨ 55 ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਅੰਗਰੇਜ਼ੀ ਭਾਸ਼ਾ ਬੋਲਣ ਤੇ ਸਖਸ਼਼ੀਅਤ ਨੂੰ ਉਭਾਰਨ ਦੇ ਨੁਕਤਿਆਂ ਨੂੰ ਸਮਝਿਆ।ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media