ਸੰਗਰੂਰ, 12 ਮਈ (ਜਗਸੀਰ ਲੌਂਗੋਵਾਲ) – ਖਾਲਸਾ ਮਾਡਲ ਸਕੂਲ ਕੁੱਬੇ ਜਿਲ੍ਹਾ ਬਰਨਾਲਾ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰਿੰਸੀਪਲ ਜੈ ਪਾਲ ਸਿੰਗਲਾ ਧਨੌਲਾ ਦੀ
ਅਗਵਾਈ ਹੇਠ ਸੈਮੀਨਾਰ ਕਰਵਾਇਆ ਗਿਆ।ਸਿੱਖਿਆ ਮਾਹਿਰ ਜੈ ਪਾਲ ਸਿੰਗਲਾ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਅਜੋਕੇ ਦੌਰ ਵਿੱਚ ਨੈਤਿਕ ਸਿੱਖਿਆ ਵਿਦਿਆਰਥੀ ਵਰਗ ਲਈ ਬਹੁਤ ਜਰੂਰੀ ਹੈ।ਜਿਸ ਲਈ ਉਹਨਾਂ ਦੀ ਸੰਸਥਾ ਹਮੇਸ਼ਾਂ ਯਤਨਸ਼ੀਲ ਰਹਿੰਦੀ ਹੈ।ਉਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਿਆ, ਮਾਨਸਿਕ ਸਾਕਾਰਾਤਮਕ ਵਿਚਾਰ, ਸਮਾਜਿਕ ਜੀਵਨ ਸੰਬੰਧੀ ਜਾਣਕਾਰੀ ਖੁਸ਼ੀ ਤੇ ਖੁਸ਼ਹਾਲ ਜੀਵਨ, ਮਾਪਿਆਂ ਅਤੇ ਅਧਿਆਪਕਾਂ ਨਾਲ ਸਹਿਯੋਗ, ਤਣਾਅਮੁਕਤ ਜ਼ਿੰਦਗੀ ਆਦਿ ਵਿਸ਼ਿਆਂ ਬਾਰੇ ਭਾਰਤ ਦੇ ਵੱਖ-ਵੱਖ ਕੋਨਿਆਂ ਵਿੱਚ ਜਾ ਕੇ ਵਿਦਿਆਰਥੀ ਵਰਗ ਨੂੰ ਜਾਣਕਾਰੀ ਦੇਣ ਵਾਲੇ ਭਾਈ ਸੂਰਜ ਐਜੂਕੇਸ਼ਨ ਮੋਟੀਵੇਟਰ, ਬ੍ਰਹਮਕੁਮਾਰੀ ਕੁਮਾਰੀ ਰੀਤੂ ਦੀਦੀ ਬ੍ਰਹਮਕੁਮਾਰੀ ਵਿਸ਼ਵ ਵਿਦਿਆਲਿਆਂ ਮਾਊਟ ਆਬੂ (ਰਾਜਸਥਾਨ) ਇਥੇ ਹਾਜ਼ਰ ਹਨ।
ਭਾਈ ਸੂਰਜ ਨੇ ਇਸ ਮੌਕੇ ਦੱਸਿਆ ਕਿ ਵਿਦਿਆਰਥੀ ਕਿਸ ਤਰ੍ਹਾਂ ਆਪਣੇ ਮਨ ਨੂੰ ਇਕਾਗਰ ਕਰ ਸਕਦੇ ਹਨ ਅਤੇ ਤਣਾਅ ਮੁਕਤ ਜੀਵਨ ਕਿਸ ਤਰਾਂ ਜੀ ਸਕਦੇ ਹਨ।ਉਨ੍ਹਾਂ ਕਿਹਾ ਕਿ ਵਿਦਿਆਰਥੀ ਦਿਮਾਗ਼ ਨੂੰ ਠੰਢਾ ਰੱਖਣ, ਮਿੱਠਾ ਬੋਲਣਾ ਅਤੇ ਮੋਬਾਈਲ ਦਾ ਘੱਟੋ-ਘੱਟ ਪ੍ਰਯੋਗ ਕਰਨ ਅਤੇ ਚੰਗੀਆਂ ਗੱਲਾਂ ਜੀਵਨ ਵਿੱਚ ਗ੍ਰਹਿਣ ਕਰਨ।
ਦੀਦੀ ਰੀਤੂ ਨੇ ਕਿਹਾ ਕਿ ਮਨ ਲਗਾ ਕੇ ਪੜ੍ਹਾਈ ਕਰਨੀ ਬਹੁਤ ਜਰੂਰੀ ਹੈ।ਅੰਮ੍ਰਿਤ ਵੇਲੇ ਉਠ ਕੇ ਵਿਦਿਆਰਥੀ ਆਪਣੀ ਪੜ੍ਹਾਈ ਸ਼ੁਰੂ ਕਰਨ ਅਤੇ ਘਰੇਲੂ ਕੰਮਾਂ ਵਿੱਚ ਮਾਪਿਆਂ ਦਾ ਸਹਿਯੋਗ ਕਰਨ।ਵਿਦਿਆਰਥੀਆਂ ਦੇ ਮਾਨਸਿਕ ਅਤੇ ਬੌਧਿਕ ਵਿਕਾਸ ਲਈ ਤਣਾਅ ਮੁਕਤ ਜੀਵਨ ਦਾ ਵਿਸ਼ੇਸ਼ ਮਹੱਤਵ ਹੈ।ਉਨਾਂ ਸਮੁੱਚੇ ਸੈਮੀਨਾਰ ਦੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਕਾਰਜ਼ ਕਰਨ ਲਈ ਪ੍ਰੇਰਿਤ ਕੀਤਾ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media