Thursday, February 26, 2026

ਸੰਤ ਅਤਰ ਸਿੰਘ ਇੰਟਰਨੈਸ਼ਨਲ ਸਕੂਲ ਨੇ 10ਵੀਂ ਕਲਾਸ ਦੇ ਨਤੀਜਿਆਂ ‘ਚ ਮਾਰੀ ਬਾਜ਼ੀ

ਸੰਗਰੂਰ, 13 ਮਈ (ਜਗਸੀਰ ਲੌਂਗੋਵਾਲ)- ਸੰਤ ਅਤਰ ਸਿੰਘ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕਲ ਚੀਮਾ ਸ਼ੀ.ਬੀ.ਐਸ.ਈ ਬੋਰਡ ਦਸਵੀਂ ਕਲਾਸ ਦਾ ਨਤੀਜਾ 100 ਫੀਸਦੀ ਰਿਹਾ।ਜਿਸ ਵਿਚ ਮਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਨੇ 94% ਅੰਕ ਹਾਸਿਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਮੈਥ ਅਤੇ ਸੋਸ਼ਲ ਸਾਇੰਸ ਵਿੱਚ 97 ਅੰਕ ਪ੍ਰਾਪਤ ਕੀਤੇ।ਇਸੇ ਤਰਾਂ ਗੁਰਲੀਨ ਕੋਰ ਪੁੱਤਰੀ ਕੁਲਵੰਤ ਸਿੰਘ ਨੇ 92% ਅਤੇ ਸੋਸਲ ਸਾਇੰਸ ਵਿੱਚ 94 ਅੰਕ ਹਾਸਿਲ ਕਰਕੇ ਦੁਜਾ ਸਥਾਨ, ਹਰਮਨਪ੍ਰੀਤ ਕੋਰ ਨੇ 91% ਅੰਕ ਹਾਸਿਲ ਕਰਕੇ ਤੀਜਾ ਸਥਾਨ ਹਾਸਿਲ ਕੀਤਾ । ਇਸ ਦੇ ਨਾਲ ਹੀ 15 ਵਿਦਿਆਰਥੀਆਂ ਨੇ 80 ਤੋ 90% ਤੱਕ ਅੰਕ ਹਾਸਿਲ ਕੀਤੇ ਅਤੇ ਬਾਕੀ 70% ਤੋ ਵ੍ਧ ਅੰਕ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੇ ਅਪਣੇ ਮਾਪਿਆਂ ਅਤੇ ਦਾ ਨਾਮ ਰੋਸ਼ਨ ਕੀਤਾ।
ਇਸ ਸ਼ਾਨਦਾਰ ਪ੍ਰਾਪਤੀ ਲਈ ਸਕੂਲ ਪ੍ਰਿੰਸੀਪਲ ਵਿਕਰਮ ਸ਼ਰਮਾ ਅਤੇ ਪ੍ਰਬੰਧਕ ਸ਼ਿਵ ਕੁਮਾਰ ਨੇ ਵਾਇਸ ਪ੍ਰਿਸੀਪਲ ਬਲਵਿੰਦਰ ਸਿੰਘ ਅਤੇ ਅਧਿਆਪਕਾਂ ਦੀ ਸਖਤ ਮਿਹਨਤ ਤੇ ਮਾਤਾ ਪਿਤਾ ਦੇ ਦਿਤੱੇ ਸਹਿਯੋਗ ਦੀ ਸ਼ਲਾਘਾ ਕੀਤੀ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …