ਅੰਮ੍ਰਿਤਸਰ, 21 ਮਈ (ਜਗਦੀਪ ਸਿੰਘ) – ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਆਪਣੇ 100 ਸਾਲ ਪੂਰੇ ਕਰਨ ਜਾ ਰਹੀ ਹੈ ਅਤੇ ਇਸ ਉਤਸਵ ਨੂੰ
ਮਨਾਉਂਦਿਆਂ ਹੋਇਆ ਆਰਟ ਗੈਲਰੀ ਵਿਖੇ ਇਕ ਨਾਟਕ `ਖੱਡ ` ਦਾ ਮੰਚਨ ਕੀਤਾ ਗਿਆ।ਡਾ. ਏ.ਐਸ ਚਮਕ ਨੇ ਦੱਸਿਆ ਕਿ ਇਹ ਨਾਟਕ ਪਾਲੀ ਭੁਪਿੰਦਰ ਸਿੰਘ ਦੁਆਰਾ ਲਿਖਿਆ ਅਪਣੀ ਕਿਸਮ ਦਾ ਨਿਵੇਕਲਾ ਨਾਟਕ ਹੈ ਅਤੇ ਇਸ ਦਾ ਨਿਰਦੇਸ਼ਨ ਕੰਵਲ ਰਅੰਧੇ ਦੁਆਰਾ ਕੀਤਾ ਗਿਆ ਹੈ।
ਨਾਟਕ ਬਾਰੇ ਉਨ੍ਹਾਂ ਦੱਸਿਆ ਕਿ ਇਹ ਨਾਟਕ ਹਰ ਸਮਾਜ ਦੇ ਮਰਦ ਦੇ ਚੇਤਨ ਤੇ ਅਵਚੇਤਨ ਦੀ ਜੱਦੋ-ਜਹਿਦ ਤੇ ਔਰਤ ਨਾਲ ਜੁੜੇ ਜਨੂੰਨਾਂ ਦੀ ਭਾਵਪੂਰਤ ਪੇਸ਼ਕਾਰੀ ਕਰਦਾ ਹੋਇਆ ਕਈ ਤਰਾਂ ਦੇ ਸਵਾਲ ਉਘਾੜਦਾ ਹੈ।ਇਸ ਨਾਟਕ ਦੀ ਕਹਾਣੀ ਡੇਰਾਵਾਦ ਵਿਚਲੇ ਰਾਜਨੀਤਕ ਤੇ ਭ੍ਰਿਸ਼ਟ ਤੰਤਰ ਦੁਆਲੇ ਗੁੰਦੀ ਗਈ ਹੈ।ਇਸਦੀ ਕਹਾਣੀ ਮਨੋਵਿਗਿਆਨ ਦੇ ਵੀ ਕਈ ਫਲਸਫਿਆਂ ਨੂੰ ਸਮਾਂਤਰ ਨਾਲ ਲੈ ਕੇ ਚਲਦੀ ਹੈ।ਇਹ ਨਾਟਕ ਮਨੁੱਖ ਦੇ ਸਮਾਜਿਕ ਤੇ ਜਿਣਸੀ ਰਿਸ਼ਤਿਆਂ ਦੀ ਟਸਲ ਵਿੱਚ ਅਧਿਆਤਮ ਦੀਆਂ ਗੈਰ ਵਾਜ਼ਿਬ ਰੂੜੀਵਾਦੀ ਦਲੀਲਾਂ ‘ਤੇ ਵੀ ਪ੍ਰਸ਼ਨ ਚਿੰਨ ਲਗਾਉਂਦਾ ਹੈ।
ਹਰਭਜਨ ਸਿੰਘ ਰਿਟਾਇਰਡ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਸੁਨੀਲ ਕੁਮਾਰ ਮੁਖੀ ਹਿੰਦੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਪ੍ਰੀਤ ਮੋਹਿੰਦਰ ਸਿੰਘ ਡੀਨ ਸਟੂਡੈਂਟ ਵੈਲਫੇਅਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਮੈਡਮ ਅਤਿੰਦਰ ਕੌਰ ਸੰਧੂ ਐਡੀਟਰ ਸਾਹਿਤਕ ਏਕਮ ਵਿਸ਼ੇਸ਼ ਤੌਰ ਪੁਹੰਚੇ।ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਨੇ ਕਲਾਕਾਰ ਨੂੰ ਜੀਵਨ ਵਿੱਚ ਅੱਗੇ ਵਧਣ ਦੀਆਂ ਪ੍ਰੇਰਨਾਵਾਂ ਦਿੱਤੀਆਂ।ਨਾਟਕ ਦੇ ਡਾੲਰੈਕਟਰ ਕੰਵਲ ਰਣਧੇਅ, ਬਚਨਪਾਲ ਸਿੰਘ, ਰਵਿੰਦਰ ਕੌਰ, ਹਰਸ਼, ਕਮਲਜੀਤ ਸਿੰਘ, ਖੁਸ਼ਨਸੀਬ, ਕਸ਼ਿਸ਼ਪ੍ਰੀਤ ਕੌਰ, ਦਿਵਆਂਸ਼ੀ ਕੌਸ਼ਲ, ਅੰਮ੍ਰਿਤਬੀਰ ਪਾਲ ਕੌਰ, ਕੋਮਲਪ੍ਰੀਤ ਕੌਰ ਆਦਿ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ।ਨਾਟਕ ਪੇਸ਼ ਕਰਨ ਵਿੱਚ ਨਵਨੀਤ ਰਣਧੇਅ, ਨਵਦੀਪ ਸਿੰਘ, ਗਗਨਦੀਪ ਸਿੰਘ ਅਤੇ ਰੂਬਲ ਪ੍ਰੀਤ ਸਿੰਘ ਦਾ ਯੌਗਦਾਨ ਅਹਿਮ ਰਿਹਾ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਲੋਂ ‘ਪੇਂਟਿੰਗ ਮਾਈ ਗ੍ਰੈੰਂਡ ਪੇਰੈਂਟਸ’ ਅਤੇ ਸਲੋਗਨ ਲਿਖਣ ਮੁਕਾਬਲੇ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਸਮਾਜਿਕ ਸੁਰੱਖਿਆ ਅਤੇ …
Punjab Post Daily Online Newspaper & Print Media