ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਖੇਤੀਬਾੜੀ ਵਿਭਾਗ ਵਲੋਂ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮੁੱਖ ਖੇਤੀਬਾੜੀ
ਅਫ਼ਸਰ ਜਤਿੰਦਰ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਬਾਸਮਤੀ ਦੀ ਕਾਸ਼ਤ ਹੇਠ ਰਕਬਾ ਵਧਾਉਣ ਲਈ ਚੁਣੇ ਗਏ ਸੁਪਰਵਾਈਜ਼ਰਾਂ ਅਤੇ ਕਿਸਾਨ ਮਿੱਤਰਾਂ ਦਾ ਟਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਚੇਅਰਮੈਨ ਪਨਗ੍ਰੇਨ ਪੰਜਾਬ ਬਲਦੇਵ ਸਿੰਘ ਮਿਆਦੀਆਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਡਾਇਰੈਕਟਰ ਖੇਤੀਬਾੜੀ ਤੋਂ ਜਸਵੰਤ ਸਿੰਘ ਸੰਯੁਕਤ ਡਾਇਰੈਕਟਰ ਖੇਤੀਬਾੜੀ ਹਾਇਡਰੋਲੋਜੀ ਪੰਜਾਬ ਵਿਸ਼ੇਸ਼ ਤੌਰ ‘ਤੇ ਪੁੱਜੇ।ਇਸ ਪ੍ਰੋਗਰਾਮ ਵਿੱਚ ਮੈਡਮ ਪਦਮਨੀ.ਸ ਨਵਲਗੁੱਡ ਫੈਲੋ ਇੰਡੀਅਨ ਐਡਮਿਨਇਸਟਰਨਸਇਵ ਫੈਲੋਸ਼ਿਪ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੀ ਉਚੇਚੇ ਤੌਰ ‘ਤੇ ਸ਼ਾਮਿਲ ਹੋਏ।ਟਰੇਨਿੰਗ ਪ੍ਰੋਗਰਾਮ ਵਿੱਚ ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਤਰਨਤਾਰਨ, ਅੰਮ੍ਰਿਤਸਰ ਆਦਿ ਜ਼ਿਲਿਆਂ ਦੇ ਸੁਪਰਵਾਈਜਰਾਂ ਨੇ ਹਿੱਸਾ ਲਿਆ।
ਟਰੇਨਿੰਗ ਲੈਣ ਆਏ ਸੁਪਰਵਾਈਜਰਾਂ ਨੂੰ ਕਿਸਾਨ ਮਿੱਤਰਾਂ ਅਤੇ ਇਲਾਕੇ ਦੇ ਅਗਾਂਹਵਧੂ ਕਿਸਾਨਾਂ ਨੂੰ ਮਿਆਰੀ ਬਾਸਮਤੀ ਦੀ ਕਾਸ਼ਤ ਸਬੰਧੀ ਤਕਨੀਕੀ ਜਾਣਕਾਰੀ ਡਾ. ਰਿਤੇਸ਼ ਸ਼ਰਮਾ ਪ੍ਰਿੰਸੀਪਲ ਸਾਇੰਟਿਸਟ ਬਾਸਮਤੀ ਐਕਸਪੋਰਟ ਡਿਵੈਲਪਮੈਂਟ ਫੈਡਰੇਸ਼ਨ, ਡਾ. ਰਮਿੰਦਰ ਕੌਰ ਫ਼ਸਲ ਵਿਗਿਆਨੀ ਕੇ.ਵੀ.ਕੇ, ਡਾ ਆਸਥਾ ਪਲਾਂਟ ਪਥਾਲੋਜਿਸਟ ਕੇ.ਵੀ.ਕੇ, ਸਹਾਇਕ ਪੌਦ ਸੁਰੱਖਿਆ ਅਫ਼ਸਰ ਅਮਰਜੀਤ ਸਿੰਘ ਬੱਲ ਨੇ ਆਪਣੇ ਵਿਸ਼ੇ ‘ਤੇ ਜਾਣਕਾਰੀ ਦਿੱਤੀ।ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਾਓਣੀ 2023 ਦੌਰਾਨ ਇਕ ਲੱਖ ਤੀਹ ਹਜ਼ਾਰ ਹੈਕਟੇਅਰ ਰਕਬਾ ਬਾਸਮਤੀ ਦੀ ਕਾਸ਼ਤ ਹੇਠ ਲਿਆਉਣ ਲਈ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਟੀਚਾ ਮਿੱਥਿਆ ਹੈ।ਸੰੁਯਕਤ ਡਾਇਰੈਕਟਰ ਜਸਵੰਤ ਸਿੰਘ ਨੇ ਕਿਹਾ ਕਿ ਬਾਸਮਤੀ ਦੀ ਕਾਸ਼ਤ ਨੂੰ ਪ੍ਰਫੁਲਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਪਸਾਰ ਗਤੀਵਿਧੀਆਂ ਨੂੰ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁਚਾਉਣ ਲਈ ਜ਼ਿਲ੍ਹਾ ਅੰਮ੍ਰਿਤਸਰ ਅੰਦਰ 365 ਕਿਸਾਨ ਮਿੱਤਰਾਂ ਅਤੇ 27 ਸੁਪਰਵਾਈਜਰਾਂ ਦੀ ਨਿਯੁੱਕਤੀ ਕੀਤੀ ਗਈ ਹੈ।
ਇਸ ਮੌਕੇ ਬਾਸਮਤੀ ਐਕਸਪੋਰਟ ਐਸੋਸੀਏਸ਼ਨ ਦੇ ਅਸ਼ੋਕ ਸੇਠੀ, ਐਸ.ਐਮ.ਐਸ ਐਗਰੋਨੋਮੀ/ ਨੌਡਲ ਅਫਸਰ ਸੁਖਰਾਜਬੀਰ ਸਿੰਘ ਗਿੱਲ, ਖੇਤੀ ਅਫਸਰ ਬਲਜਿੰਦਰ ਸਿੰਘ ਸੰਧੂ, ਵਿਸਥਾਰ ਅਫਸਰ ਪ੍ਰਭਦੀਪ ਸਿੰਘ ਗਿੱਲ, ਮਨਵਿੰਦਰ ਸਿੰਘ ਏ.ਈ.ਓ, ਸਿਮਰਨਜੀਤ ਸਿੰਘ ਏ.ਈ.ਓ, ਗੁਰਜੀਤ ਸਿੰਘ, ਹਰਪ੍ਰੀਤ ਸਿੰਘ ਏ.ਈ.ਓ, ਹਰਗੁਰਨਾਹਦ ਸਿੰਘ ਏ.ਈ.ਓ, ਜਗਬੀਰ ਸਿੰਘ ਸਬ ਇੰਸਪੈਕਟਰ, ਜਤਿਨ ਕੁਮਾਰ ਬੀ.ਟੀ.ਐਮ ਆਦਿ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।ਸਟੇਜ ਸਕੱਤਰ ਦੀ ਭੂਮਿਕਾ ਜਗਬੀਰ ਸਿੰਘ ਸਬ ਇੰਸਪੈਕਟਰ ਨੇ ਨਿਭਾਈ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media