ਸੰਗਰੂਰ, 22 ਮਈ (ਜਗਸੀਰ ਲੌਂਗੋਵਾਲ) – ਸ਼੍ਰੀ ਸ਼ਿਵ ਸ਼ੰਕਰ ਰਾਮਲੀਲਾ ਕਲੱਬ ਵਲੋਂ ਲੋਕਾਂ ਦੇ ਸਹਿਯੋਗ ਨਾਲ ਗਰਮੀ ਦੇ ਮੌਸਮ `ਚ ਪੰਛੀਆਂ ਦੇ ਜੀਵਨ ਦੀ
ਸੁਰੱਖਿਆ ਲਈ ਵਿਸ਼ੇਸ਼ ੳੇਪਰਾਲੇ ਕੀਤੇ ਗਏ ਹਨ।ਕਲੱਬ ਵਲੋਂ ਪੰਛੀਆਂ ਲਈ ਘਰਾਂ ਦੀਆਂ ਛੱਤਾਂ `ਤੇ ਪਾਣੀ ਰੱਖਣ ਲਈ ਲਈ ਲੋਕਾਂ ਨੂੰ ਮਿੱਟੀ ਦੇ ਭਾਂਡੇ ਦਿੱਤੇ ਗਏ ਹਨ।ਰਾਮਲੀਲਾ ਕਲੱਬ ਦੇ ਡਾਇਰੈਕਟਰ ਦਿਨੇਸ਼ ਗਰਗ (ਡਿੰਪਾ) ਨੇ ਕਿਹਾ ਕਿ ਪੰਛੀ ਸਾਡੇ ਵਾਤਾਵਰਨ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।ਇਸ ਲਈ ਇਨ੍ਹਾਂ ਦੀ ਸੁਰੱਖਿਆ ਕਰਨਾ ਸਾਡਾ ਫਰਜ਼ ਬਣਦਾ ਹੈ।ਉਨਾਂ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਕਲੱਬ ਵਲੋਂ ਅੱਜ ਮਿੱਟੀ ਦੇ ਬਰਤਨ ਵੰਡੇ ਗਏ, ਤਾਂ ਜੋ ਲੋਕ ਇਹਨਾਂ ਵਿੱਚ ਪਾਣੀ ਭਰ ਕੇ ਆਪਣੀਆਂ ਛੱਤਾਂ `ਤੇ ਰੱਖਣ ਤੇ ਪੰਛੀ ਆਪਣੀ ਪਿਆਸ ਬੁਝਾ ਸਕਣ।
ਇਸ ਮੌਕੇ ਜਰਨੈਲ ਸਿੰਘ, ਪਰਮਜੀਤ ਪੰਮੀ, ਮਨੀ, ਸ਼ੈਰੀ ਸੰਧੇ, ਕੁਲਵੀਰ ਸਿੰਘ, ਕੁਲਵੰਤ ਸਿੰਘ, ਨਬੀ ਥਿੰਦ, ਸ਼ਿਵ ਕੁਮਾਰ, ਪ੍ਰਵੀਨ ਕਤਿਆਲ ਆਦਿ ਹਾਜ਼ਰ ਸਨ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media