Monday, June 30, 2025
Breaking News

ਹਾਫ ਵੇਅ ਹੋਮ ਸੰਸਥਾ ਦੀ ਸਹਿਵਾਸਣ ਨੂੰ ਉਸ ਦੇ ਸੂਬੇ ਹਿਮਾਚਲ ਭੇਜਿਆ

ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ) – ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਅਧੀਨ ਸਥਾਨਕ ਮਜੀਠਾ ਰੋਡ ਚੱਲ ਰਹੀ ਸੰਸਥਾ ਸਹਿਯੋਗ (ਹਾਫ ਵੇਅ ਹੋਮ) ਵਿਖੇ 12 ਮਈ 2022 ਤੋਂ ਰਹਿ ਰਹੀ 27 ਸਾਲਾ ਸਹਿਵਾਸਣ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੋਂਪਿਆ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ ਸੰਸਥਾ ਇੰਚਾਰਜ਼ ਵਲੋਂ ਆਧਾਰ ਕਾਰਡ ਬਣਾਉਣ ਸਮੇਂ ਇਸ ਦੇ ਘਰ ਦਾ ਪਤਾ ਚੱਲਿਆ ਕਿ ਉਹ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਪਿੰਡ ਖੁਦ ਖਾਸ ਨਾਲ ਸਬੰਧਤ ਹੈ।ਸੁਪਰਡੈਂਟ ਹੋਮ ਮਿਸ ਸਵਿਤਾ ਰਾਣੀ ਵਲੋਂ ਸਖੀ ਵਨ ਸਟਾਪ ਸੈਂਟਰ ਦੇ ਇੰਚਾਰਜ਼ ਦੇ ਸਹਿਯੋਗ ਨਾਲ ਇਸ ਸਹਿਵਾਸਣ ਦਾ ਐਡਰੈਸ ਵੈਰੀਫਾਈ ਕਰਵਾਇਆ ਗਿਆ।ਜਿਸ ਉਪਰੰਤ ਸੁਪਰਡੈਂਟ ਹੋਮ ਵਲੋਂ ਸਹਿਵਾਸਣ ਦੇ ਪਰਿਵਾਰਿਕ ਮੈਂਬਰਾਂ ਨਾਲ ਤਾਲਮੇਲ ਕੀਤਾ ਗਿਆ, ਤਾਂ ਪਤਾ ਲੱਗਾ ਕਿ ਉਹ ਇਸ ਸਹਿਵਾਸਣ ਨੂੰ ਘਰ ਲਿਜਾਣ ਦੇ ਇਛੁੱਕ ਹਨ।ਇਸ ਉਪਰੰਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਹੁਕਮਾਂ ਅਤੇ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੁਪਰਡੈਂਟ ਹੋਮ ਦੁਆਰਾ ਸਹਿਵਾਸਣ ਨੂੰ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ।

Check Also

ਐਮ.ਐਡ ਸਮੈਸਟਰ-1 ’ਚ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਸੰਗਰੂਰ, 30 ਜੂਨ (ਜਗਸੀਰ ਲੋਂਗੋਵਾਲ) – ਐਸ.ਡੀ ਕਾਲਜ ਆਫ਼ ਐਜੂਕੇਸ਼ਨ, ਬਰਨਾਲਾ ਦੇ ਐਮ.ਐਡ ਸੈਮੈਸਟਰ-1 ਦੇ …