Sunday, July 19, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ.ਟੀ ਰੋਡ 12ਵੀਂ ਜਮਾਤ ਦੇ ਅੱਵਲ ਵਿਦਿਆਰਥੀਆਂ ਨੂੰ ਵੰਡੇ ਇਨਾਮ

ਅੰਮ੍ਰਿਤਸਰ, 26 ਮਈ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਸਾਲ 2022-23 ਦੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਮੈਰਿਟ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਦੀਵਾਨ ਦੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਇਸ ਸਮੇਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਦੀਵਾਨ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜ਼ਰ ਵੀ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ।ਚੇਅਰਮੈਨ ਧਰਮ ਪ੍ਰਚਾਰ ਕਮੇਟੀ ਅਤੇ ਸਕੂਲ ਮੈਂਬਰ ਇੰਚਾਰਜ਼ ਪ੍ਰੋ. ਹਰੀ ਸਿੰਘ, ਆਨਰੇਰੀ ਜਾਇੰਟ ਸਕੱਤਰ ਅਤੇ ਸਕੂਲ ਮੈਂਬਰ ਇੰਚਾਰਜ਼ ਸੁਖਜਿੰਦਰ ਸਿੰਘ ਪ੍ਰਿੰਸ ਨੇ ਮੁੱਖ ਮਹਿਮਾਨ, ਆਏ ਹੋਏ ਮਹਿਮਾਨਾਂ ਅਤੇ ਮਾਪਿਆਂ ਨੂੰ ‘ਜੀ ਆਇਆਂ’ ਆਖਿਆ।ਪ੍ਰੋਗਰਾਮ ਦਾ ਆਰੰਭ ਸਕੂਲ ਸ਼ਬਦ ਨਾਲ ਕਰਦਿਆਂ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਵਲੋਂ ਸਵਾਗਤੀ ਗੀਤ, ਸੂਫੀ ਕਲਾਮ ਅਤੇ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਭੰਗੜਾ ਪੇਸ਼ ਕਰਕੇ ਕੀਤਾ ਗਿਆ ।
ਉਪਰੰਤ ਸਾਲ 2022-23 ਦੇ ਬਾਰ੍ਹਵੀਂ ਜਮਾਤ ਦੇ ਕਾਮਰਸ ਗਰੁੱਪ ਵਿੱਚੋਂ 98.2% ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਹਰਕੀਰਤ ਸਿੰਘ, ਆਰਟਸ ਗਰੁੱਪ ਵਿੱਚ 97.6% ਅੰਕ ਪ੍ਰਾਪਤ ਕਰਨ ਵਾਲੀ ਅਵਲੀਨ ਕੌਰ, ਨਾਨ ਮੈਡੀਕਲ ਗਰੁੱਪ ਵਿੱਚ 97% ਅੰਕ ਪ੍ਰਾਪਤ ਕਰਨ ਵਾਲੇ ਕਨਵਰ ਰਾਜੇਬੀਰ ਸਿੰਘ ਅਤੇ ਮੈਡੀਕਲ ਗਰੁੱਪ ਵਿੱਚ 96.6% ਅੰਕ ਹਾਸਲ ਕਰਨ ਵਾਲੀ ਹਰਮਨਪ੍ਰੀਤ ਕੌਰ ਸਮੇਤ 85% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਚੀਫ਼ ਖ਼ਾਲਸਾ ਦੀਵਾਨ ਦੇ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨ ਵੱਲੋਂ ਉਹਨਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਸਨਮਾਨਿਤ ਕੀਤਾ ਗਿਆ।ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਵਿਦਿਆਰਥੀਆਂ ਵਲੋਂ ਪ੍ਰਾਪਤ ਕੀਤੀਆਂ ਗਈਆਂ ਮਾਣਮੱਤੀਆਂ ਸਫਲਤਾਵਾਂ ਦਾ ਸਿਹਰਾ ਬੱਚਿਆਂ ਦੀ ਸਖ਼ਤ ਮਿਹਨਤ ਤੇ ਅਧਿਆਪਕਾਂ ਸਿਰ ਬੰਨਿਆ।ਆਨਰੇਰੀ ਸਕੱਤਰ ਅਜੀਤ ਸਿੰਘ ਬਸਰਾ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ।ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਮਨਦੀਪ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।
ਪ੍ਰੋਗਰਾਮ ਦੌਰਾਨ ਰੈਜੀਡੈਂਟ ਪ੍ਰੈਜੀਡੈਂਟ ਸੰਤੋਖ ਸਿੰਘ ਸੇਠੀ, ਐਡੀ: ਸਕੱਤਰ ਜਸਪਾਲ ਸਿੰਘ ਢਿੱਲੋਂ ਅਤੇ ਆਨਰੇਰੀ ਜਾਇੰਟ ਸਕੱਤਰ ਸਕੂਲ ਤੇ ਮੈਂਬਰ ਇੰਚਾਰਜ ਸੁਖਜਿੰਦਰ ਸਿੰਘ ਪ੍ਰਿੰਸ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸਕੂਲ ਮੈਂਬਰ ਇੰਚਾਰਜ਼ ਪ੍ਰੋ. ਹਰੀ ਸਿੰਘ, ਡਾਇਰੈਕਟਰ ਉਪਰੇਸ਼ਨਜ਼ ਡਾ: ਏ.ਪੀ.ਐਸ. ਚਾਵਲਾ, ਵਾਈਸ ਪਿ੍ਰੰਸੀਪਲ ਸ਼੍ਰੀਮਤੀ ਰੇਣੂ ਆਹੂਜਾ, ਮੁੱਖ ਅਧਿਆਪਕਾ ਸ਼੍ਰੀਮਤੀ ਨਿਸ਼ਚਿੰਤ ਕੌਰ, ਅਧਿਆਪਕ ਸਾਹਿਬਾਨ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗਾਨ ਨਾਲ ਹੋਈ ।

Check Also

DAV Public School celebrates outstanding success in NEET UG 2026

Amritsar, July 18 (Punjab Post Bureau) – DAV Public School Lawrence Road is proud to …