ਮੁਹਿੰਮ ਸੰਬਧੀ ਕੱਢੀ ਗਈ ਚੇਤਨਾ ਰੈਲੀ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸਿਵਲ ਸਰਜਨ ਅੰਮ੍ਰਿਤਸਰ ਡਾ. ਚਰਨਜੀਤ ਸਿੰਘ ਵਲੋਂ ਪਲਸ ਪੋਲੀਓ ਮੁਹਿੰਮ ਦਾ ਆਗਾਜ਼ ਇੱਕ ਛੋਟੇ ਬੱਚੇ ਨੂੰ ਪੋਲੀਓ
ਬੂੰਦਾ ਪਿਲਾ ਕੇ ਕੀਤਾ ਗਿਆ ਅਤੇ ਇਸਦੇ ਨਾਲ ਹੀ ਪਲਸ ਪੋਲੀਓ ਰਾਓਂਡ ਦੀ ਕਾਮਯਾਬੀ ਲਈ ਸੈਟੇਲਾਈਟ ਹਸਪਤਾਲ ਰਣਜੀਤ ਐਵਨਿਊ ਵਿਖੇ ਤੋਂ ਚੇਤਨਾ ਰੈਲੀ ਨੂੰ ਰਹੀ ਝੰਡੀ ਦੇ ਰਵਾਨਾਂ ਕੀਤਾ ਗਿਆ।ਰੈਲੀ ਵਿਚ ਸਮੂਹ ਪ੍ਰੋਗਰਾਮ ਅਫਸਰਾਂ, ਜਿਲ੍ਹਾ ਅੀਧਕਾਰੀਆਂ ਅਤੇ ਸਮੂਹ ਸਟਾਫ ਨੇ ਸ਼ਮੂਲੀਅਤ ਕੀਤੀ।ਰੈਲੀ ਦੇ ਆਟੋ ਰਿਕਸ਼ਿਆਂ ਵਲੋਂ ਲੋਕਾਂ ਨੂੰ ਸਹਿਯੋਗ ਦੀ ਅਪੀਲ ਵੀ ਕੀਤੀ ਗਈ।ਸਿਵਲ ਸਰਜਨ ਅੰਮ੍ਰਿਤਸਰ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਬੇਸ਼ਕ ਭਾਰਤ ਪੋਲਿੳ ਮੁਕਤ ਦੇਸ਼ਾਂ ਦੀ ਗਿਣਤੀ ਵਿੱਚ ਆ ਚੁੱਕਾ ਹੈ, ਪਰ ਫਿਰ ਵੀ ਇਸ ਮੁਕਾਮ ਨੂੰ ਬਰਕਰਾਰ ਰਖਣ ਲਈ ਵਿਸ਼ਵ ਸਿਹਤ ਸੰਗਠਨ ਵਲੋਂ ਇਹ ਰਾਊਂਡ ਚਲਾਏ ਜਾ ਰਹੇ ਹਨ।ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਪਹਿਲੇ ਦਿਨ ਬੂਥ ਲਗਾ ਕੇ ਅਤੇ ਬਾਕੀ ਦੇ 2 ਦਿਨ ਘਰਾਂ ਵਿੱਚ ਜਾ ਬੂੰਦਾ ਪਿਲਾਈਆਂ ਜਾਣਗੀਆਂ।ਉਨਾਂ ਸਮੂਹ ਸਟਾਫ ਅਤੇ ਮੈਡੀਕਲ ਅਫਸਰਾ ਨੂੰ ਹਦਾਇਤ ਕੀਤੀ ਕਿ ਇਸ ਰਾਊਡ ਵਿਚ ਨਵ-ਜਨਮੇ ਬੱਚੇ ਤੋ ਲੈ ਕੇ 5 ਸਾਲ ਤੱਕ ਦਾ ਕੋਈ ਵੀ ਬੱਚਾ ਜੀਵਨ ਰੂਪੀ ਪੋਲੀਓ ਖੁਰਾਕ ਤੋ ਵਂਾਝਾ ਨਹੀ ਰਹਿਣਾ ਚਾਹੀਦਾ।ਜਿਲ੍ਹਾ ਟੀਕਾਕਰਨ ਅਫਸਰ ਡਾ. ਕੰਵਲਜੀਤ ਸਿੰਘ ਨੇ ਕਿਹਾ ਕਿ ਇਸ ਰਾਊਂਡ ਤਹਿਤ 0 ਤੋਂ 5 ਸਾਲ ਦੇ 297250 ਬੱਚਿਆਂ ਨੂੰ 2824 ਟੀਮਾਂ ਵਲੋਂ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ 292 ਸੁਪਰਵਾਈਜ਼ਰਾਂ ਵਲੋਂ ਇਨ੍ਹਾਂ ਦਾ ਨਿਰੀਖਣ ਕੀਤਾ ਜਾਵੇਗਾ।
ਇਸ ਅਵਸਰ ‘ਤੇ ਜਿਲ੍ਹਾ ਬੀ.ਸੀ.ਜੀ ਅਫਸਰ ਡਾ. ਰਾਘਵ ਗੁਪਤਾ, ਡਾ. ਕੁਲਦੀਪ ਕੌਰ, ਡਾ. ਇਸ਼ਿਤਾ, ਜਿਲ੍ਹਾ ਐਮ.ਈ.ਆਈ.ਓ ਅਮਰਦੀਪ ਸਿੰਘ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
Check Also
ਬੀਬੀਕੇ ਡੀਏਵੀ ਕਾਲਜ ਵੂਮੈਨ ਨੇ ਰਾਸ਼ਟਰੀ ਖੇਡ ਦਿਵਸ ਮੌਕੇ ‘ਖੇਲੋ ਇੰਡੀਆ ਡਾਇਲਾਗ’ ਵਿੱਚ ਹਿੱਸਾ ਲਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਫਾਰ ਵੁਮੈਨ ਵੱਲੋਂ ਰਾਸ਼ਟਰੀ ਖੇਡ ਦਿਵਸ …
Punjab Post Daily Online Newspaper & Print Media