Wednesday, February 25, 2026

‘ਲੇਖਕਾਂ ਸੰਗ ਸੰਵਾਦ’ ਤਹਿਤ ਹਰਭਜਨ ਖੇਮਕਰਨੀ ਨਾਲ ਹੋਈ ਸਾਹਿਤਕ ਗੁਫ਼ਤਗੂ

ਅੰਮ੍ਰਿਤਸਰ, 30 ਮਈ (ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤਕ ਜਥੇਬੰਦੀ ਜਨਵਾਦੀ ਲੇਖਕ ਸੰਘ ਅਤੇ ਅੰਮ੍ਰਿਤਸਰ ਸਰਹੱਦੀ ਸਾਹਿਤ ਸਭਾ ਵਲੋਂ ਅਰੰਭੀ ‘ਲੇਖਕਾਂ ਸੰਗ ਸੰਵਾਦ’ ਸਮਾਗਮਾਂ ਦੀ ਲੜੀ ਤਹਿਤ ਅੱਜ ਏਥੇ ਬਜ਼ੁਰਗ ਸਾਹਿਤਕਾਰ ਹਰਭਜਨ ਸਿੰਘ ਖੇਮਕਰਨੀ ਨਾਲ਼ ਉਹਨਾਂ ਦੇ ਗ੍ਰਹਿ ਵਿਖੇ ਸਾਹਿਤਕ ਮਿਲਣੀ ਦਾ ਆਯੋਜਨ ਕੀਤਾ ਗਿਆ।ਸਮਾਗਮ ਦੇ ਕਨਵੀਨਰ ਦੀਪ ਦੇਵਿੰਦਰ ਸਿੰਘ ਨੇ ਸਵਾਗਤੀ ਸ਼ਬਦ ਆਖਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਦੀ ਪਿਰਤ ਜਿਥੇ ਲੇਖਕ ਦਾ ਮਾਨ ਸਨਮਾਨ ਦਾ ਸਬੱਬ ਬਣਦੇ ਹਨ, ਉਥੇ ਲੇਖਕ ਦੇ ਆਪਣੇ ਪਰਿਵਾਰ ਅਤੇ ਸਾਹਿਤਕ ਪਰਿਵਾਰ ਦਾ ਆਪਸੀ ਤਾਲਮੇਲ ਬਣਾਉਣ ਲਈ ਸਭ ਤੋਂ ਉਤਮ ਜ਼ਰੀਆ ਵੀ ਬਣਦੇ ਹਨ।ਵੇਲਾ ਕੁਵੇਲਾ, ਕੋਕੂਨ ਵਿੱਚਲਾ ਮਨੁੱਖ, ਦਿਸ਼ਾ ਬਦਲਦੀ ਹਵਾ, ਥਿੰਦਾ ਘੜਾ ਅਤੇ ਖਰੂਦੀ ਪੈੜਾਂ ਆਦਿ ਕਹਾਣੀ ਸੰਗ੍ਰਹਿਆਂ ਦੇ ਰਚੇਤਾ ਹਰਭਜਨ ਖੇਮਕਰਨੀ ਨੇ ਕਿਹਾ ਬੇਸ਼ੱਕ ਉਹ ਬਾਰਡਰ ਏਰੀਆ ਦੇ ਜ਼ੰਮਪਲ ਹੋਣ ਦੇ ਨਾਲ-ਨਾਲ ਭਾਰਤੀ ਫੌਜ ਦੇ ਸੇਵਾ ਕਾਲ ਦੌਰਾਨ ਮੁਲਕ ਦੇ ਵਖ ਵਖ ਹਿੱਸਿਆਂ ਵਿੱਚ ਵਿਚਰਦੇ ਰਹੇ, ਫਿਰ ਵੀ ਸਹਿਤ ਅਤੇ ਸਾਹਿਤਕਾਰ ਦੇ ਸੰਗ ਸਾਥ ਨੇ ਉਹਨਾਂ ਨੂੰ ਚੰਗਾ ਲੇਖਕ ਬਣਨ ਲਈ ਅਹਿਮ ਭੂਮਿਕਾ ਨਿਭਾਈ।
ਮਨਮੋਹਨ ਬਾਸਰਕੇ ਨੇ ਕਿਹਾ ਹਰਭਜਨ ਖੇਮਕਰਨੀ ਮਿੰਨੀ ਕਹਾਣੀ ਦੇ ਮੋਢੀ ਲੇਖਕਾਂ ਵਜੋਂ ਜਾਣੇ ਜਾਂਦੇ ਹਨ। ਹਰਜੀਤ ਸਿੰਘ ਸੰਧੂ ਅਤੇ ਸੁਮੀਤ ਸਿੰਘ ਨੇ ਕਿਹਾ ਕਿ ਖੇਮਕਰਨੀ ਸਾਹਬ ਵਾਲੀ ਪੀੜ੍ਹੀ ਨੇ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਸਲਾਹੁਣਯੋਗ ਉਪਰਾਲੇ ਕੀਤੇ ਹਨ।ਹਰਜਿੰਦਰ ਸਿੰਘ ਕਲਸੀ ਅਤੇ ਸੁਖਬੀਰ ਖੁਰਮਣੀਆਂ ਨੇ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਅਜਿਹੇ ਸੰਵਾਦ ਮਨੁੱਖ ਅੰਦਰ ਸਹਿਜ਼ਤਾ ਬਖਸ਼ਦੇ ਹਨ।ਅਜੀਤ ਸਿੰਘ ਨਬੀਪੁਰੀ ਨੇ ਸਭਿਆਚਾਰਕ ਗੀਤ ਗਾਇਆ ਅਤੇ ਮੋਹਿਤ ਸਹਿਦੇਵ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਅਜਿਹੇ ਸਮਾਗਮਾਂ ਦੀ ਨਿਰੰਤਰਤਾ ਦੀ ਹਾਮੀ ਵੀ ਭਰੀ।

 

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …