ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਫਾਰਮੇਸੀ ਅਤੇ ਖ਼ਾਲਸਾ ਕਾਲਜ ਆਫ਼ ਫਾਰਮੇਸੀ ਐਂਡ ਟੈਕਨਾਲੋਜੀ ਵਲੋਂ
ਵਿਦਿਆਰਥੀਆਂ ਨੂੰ ‘75ਵੇਂ ਵਿਸ਼ਵ ਸਿਹਤ ਦਿਵਸ’ ਸਬੰਧੀ ਜਾਗਰੂਕ ਕਰਨ ਲਈ ‘ਸਿਹਤ ਜਾਗਰੂਕਤਾ ਮੁਹਿੰਮ’ ਆਯੋਜਿਤ ਕੀਤੀ ਗਈ।ਜਿਸ ’ਚ ਕਾਲਜ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਵੱਡੀ ਗਿਣਤੀ ’ਚ ਹਿੱਸਾ ਲਿਆ।
ਕਾਲਜ ਡਾਇਰੈਕਟਰ ਕਮ ਪ੍ਰਿੰਸੀਪਲ ਡਾ. ਆਰ.ਕੇ ਧਵਨ ਦੀ ਅਗਵਾਈ ਹੇਠ ਕਰਵਾਏ ਇਸ ਪ੍ਰੋਗਰਾਮ ਮੌਕੇ ਡਬਲਯੂ.ਐਚ.ਓ ਦੀ ‘ਹੈਲਥ ਫ਼ਾਰ ਆਲ ਕੰਪੇਨ’ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਸਰੀਰਿਕ ਗਤੀਵਿਧੀ ਅਤੇ ਸ਼ੁੱਧ ਤੇ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਵੱਲ ਪ੍ਰੇਰਿਤ ਕਰਨ ਲਈ ਵਾਕਾਥੌਨ ਦਾ ਆਯੋਜਨ ਕੀਤਾ ਗਿਆ ਸੀ।
ਡਾ. ਧਵਨ ਨੇ ਦੱਸਿਆ ਕਿ ਡਬਲਯੂ.ਐਚ.ਓ. ਦੇ ਉਪਦੇਸ਼ ਨੂੰ 75ਵੀਂ ਮੁਹਿੰਮ ਦੇ ਵੀਡੀਓ ਰਾਹੀਂ ਵੀ ਦਰਸਾਇਆ ਗਿਆ ਸੀ।ਜਿਸ ਵਿੱਚ ਜਨ ਸਿਹਤ ਨੂੰ ਬੇਹਤਰ ਬਣਾਉਣ ਲਈ ਕਮਿਊਨਿਟੀਆਂ ਨੂੰ ਇਕੱਠਿਆਂ ਲਿਆ ਕੇ ਨਵੀਆਂ ਦਵਾਈਆਂ ਅਤੇ ਟੀਕਿਆਂ ਦੀ ਖੋਜ਼ ਲਈ ਕੰਮ ਕਰਨ ਲਈ ਡਬਲਯੂ.ਐਚ.ਓ ਦੇ 75 ਸਾਲਾਂ ਦੇ ਸਫ਼ਰ ਦੀ ਵਿਸ਼ੇਸ਼ਤਾ ਦਿੱਤੀ ਗਈ ਸੀ, ਜੋ ਲੋਕਾਂ ਨੂੰ ਦਰਦਨਾਕ ਅਤੇ ਘਾਤਕ ਬਿਮਾਰੀਆਂ ਤੋਂ ਬਚਾਉਂਦੀਆਂ ਹੈ।ਉਨ੍ਹਾਂ ਨੇ ਪ੍ਰੋਗਰਾਮ ਸਬੰਧੀ ਕੋਆਰਡੀਨੇਟਰ ਡਾ. ਨਰਿੰਦਰ ਕੌਰ, ਡਾ. ਕਮਲਦੀਪ ਕੌਰ, ਡਾ. ਪ੍ਰਭਸਿਮਰਨ ਸਿੰਘ, ਰਾਜਨ ਸਲਵਾਨ ਅਤੇ ਸ੍ਰੀਮਤੀ ਮਨਜੀਤ ਕੌਰ ਵਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਵਿਦਿਆਰਥੀਆਂ ਨੂੰ ਸਿਹਤ ਸੰਭਾਲ ’ਚ ਇਨਫੈਕਸ਼ਨਾਂ ਅਤੇ ਐਂਟੀ-ਮਾਈਕ੍ਰੋਬਾਇਲ ਪ੍ਰਤੀਰੋਧ ਨੂੰ ਰੋਕਣ ਲਈ ਹੱਥਾਂ ਦੀ ਸਫਾਈ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media