ਸੰਗਰੂਰ, 3 ਜੂਨ (ਜਗਸੀਰ ਲੌਂਗੋਵਾਲ) – ਸਿਹਤ ਤੰਦਰੁਸਤੀ ਅਤੇ ਲੋਕ ਭਲਾਈ ਨੂੰ ਸਮਰਪਿਤ ਅਨੀਕੇਤ ਸਿਹਤ ਭਲਾਈ ਸੰਸਥਾ ਵਲੋਂ ਸਥਾਨਿਕ ਗੁਰਦੁਆਰਾ
ਸਾਹਿਬ ਕਿਸ਼ਨਪੁਰਾ ਵਿਖੇ ਦੰਦਾਂ ਦੇ ਚੈਕਅਪ ਦਾ ਫਰੀ ਕੈਂਪ ਵਰਿੰਦਰ ਕੁਮਾਰ ਮਹਾਸ਼ਾ ਪ੍ਰਧਾਨ, ਪਾਲਾ ਮੱਲ ਸਿੰਗਲਾ ਸਰਪ੍ਰਸਤ, ਰਾਜ ਕੁਮਾਰ ਅਰੋੜਾ ਸੀਨੀਅਰ ਮੀਤ ਪ੍ਰਧਾਨ, ਓ.ਪੀ ਅਰੋੜਾ ਜਨਰਲ ਸਕੱਤਰ, ਰਾਮ ਲਾਲ ਪਾਂਧੀ ਮੀਤ ਪ੍ਰਧਾਨ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਿੱਕਰ ਸਿੰਘ ਦੀ ਦੇਖ-ਰੇਖ ਹੇਠ ਲਗਾਇਆ।ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਸ ਕੈਂਪ ਵਿੱਚ ਸੁਪਰ ਸਪੈਸ਼ੈਲਿਟੀ ਦੰਤ ਕੇਅਰ ਹਸਪਤਾਲ ਦੇ ਡਾਕਟਰ ਅਭਿਨਵ ਗਰਗ ਡਾਕਟਰ ਪ੍ਰਾਚੀ ਗੁਪਤਾ, ਡਾਕਟਰ ਪ੍ਰਭਜੋਤ ਕੌਰ ਦੇ ਨਾਲ ਸਟਾਫ ਮੈਂਬਰ ਪਰਮਜੀਤ ਕੌਰ ਅਤੇ ਸਰਬਜੀਤ ਕੌਰ ਨੇ ਮੈਡੀਕਲ ਡਿਊਟੀ ਨਿਭਾਈ।ਉਹਨਾਂ ਦੇ ਨਾਲ ਗੁਰਮੀਤ ਸਿੰਘ ਕਾਲੜਾ ਅਤੇ ਹਰਬੰਸ ਸਿੰਘ ਕੁਮਾਰ ਨੇ ਰਜਿਸਟ੍ਰੇਸ਼ਨ ਕਾਉਂਟਰ ਰਾਹੀਂ ਸਹਿਯੋਗ ਦਿੱਤਾ।ਦੌਰਾਨ 100 ਤੋਂ ਵੱਧ ਬੱਚਿਆਂ ਅਤੇ ਬਜ਼ੁਰਗਾਂ ਦੇ ਦੰਦਾਂ ਦਾ ਚੈਕਅਪ ਕੀਤਾ ਗਿਆ।ਹਾਜ਼ਰ ਸੁਰਿੰਦਰ ਪਾਲ ਸਿੰਘ ਸਿਦਕੀ ਐਡੀਸ਼ਨਲ ਚੀਫ਼ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਭਾਈ ਬਚਿੱਤਰ ਸਿੰਘ ਪ੍ਰਧਾਨ ਗੁਰਮਤਿ ਰਾਗੀ ਗ੍ਰੰਥੀ ਸਭਾ ਨੇ ਸੰਸਥਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਜਗਜੀਤ ਸਿੰਘ ਕਾਲਾ ਸਾਬਕਾ ਐਮ.ਸੀ, ਰਣਜੀਤ ਸਿੰਘ ਗੋਲਡੀ, ਰਾਵਿੰਦਰ ਸਿੰਘ ਜੌਹਲ, ਚਰਨਜੀਤ ਸਿੰਘ, ਮਨਜੀਤ ਸਿੰਘ ਐਸ.ਡੀ.ਓ, ਪ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।ਕੈਂਪ ਦੀ ਸਮਾਪਤੀ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਸੰਤ ਬਾਬਾ ਰਾਜਵਿੰਦਰ ਸਿੰਘ ਜੋਨੀ ਨਾਨਕਸਰ ਵਾਲਿਆਂ ਦੇ ਨਾਲ ਬਿੱਕਰ ਸਿੰਘ, ਵਰਿੰਦਰ ਕੁਮਾਰ ਮਹਾਸ਼ਾ, ਸੁਰਿੰਦਰ ਪਾਲ ਸਿੰਘ ਸਿਦਕੀ, ਓ.ਪੀ ਅਰੋੜਾ, ਹਰਬੰਸ ਸਿੰਘ ਕੁਮਾਰ ਆਦਿ ਨੇ ਡਾਕਟਰਾਂ ਅਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media