Monday, October 5, 2026

ਪੰਜਾਬ ਸਰਕਾਰ ਨੇ 14 ਮਹੀਨਿਆਂ ਦੇ ਕਾਰਜ਼ਕਾਲ ਦੌਰਾਨ ਲਏ ਇਤਿਹਾਸਕ ਫੈਸਲੇ – ਈ.ਟੀ.ਓ

ਬੰਡਾਲਾ, ਠੱਠੀਆਂ ਅਤੇ ਨੰਦ ਸਿੰਘ ਵਾਲਾ ਤੋਂ ਸੈਂਕੜੇ ਲੋਕ ਆਪ ਵਿੱਚ ਹੋਏ ਸ਼ਾਮਲ

ਜੰਡਿਆਲਾ ਗੁਰੂ, 4 ਜੂਨ (ਸੁਖਬੀਰ ਸਿੰਘ) – ਹਰਭਜਨ ਸਿੰਘ ਈ.ਟੀ.ਓ ਪੀ.ਡਬਲਿਊ.ਡੀ ਮੰਤਰੀ ਪੰਜਾਬ ਸਰਕਾਰ ਨੇ ਹਲਕੇ ਦੇ ਵੱਡੇ ਪਿੰਡ ਬੰਡਾਲਾ ਵਿੱਚ ਵੱਡੀ ਗਿਣਤੀ ਲੋਕਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਦੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਮਹਿਜ਼ 14 ਮਹੀਨਿਆਂ ਦੇ ਕਾਰਜ਼ਕਾਲ ਦੌਰਾਨ ਲੋਕ ਹਿੱਤ ਵਿੱਚ ਵੱਡੇ ਇਤਿਹਾਸਕ ਫੈਸਲੇ ਲਏ ਹਨ।ਸੂਬੇ ਅੰਦਰ ਸਿਹਤ ਸਹੂਲਤਾਂ ਦੇਣ ਦੇ ਮੰਤਵ ਨਾਲ 500 ਤੋਂ ਜਿਆਦਾ ਆਮ ਆਦਮੀ ਕਲੀਨਿਕ ਖੋਲੇ ਗਏ ਹਨ, 600 ਯੂਨਿਟ ਬਿਜਲੀ ਮਾਫੀ, 29 ਹਜਾਰ ਤੋਂ ਵੱਧ ਨੌਕਰੀਆਂ ਸਮੇਤ ਵੱਖ-ਵੱਖ ਲੋਕ ਪੱਖੀ ਫੈਸਲੇ ਲਏ ਗਏ ਹਨ।ਉਨ੍ਹਾਂ ਲੋਕ ਨਿਰਮਾਣ ਵਿਭਾਗ ਦੀ ਗੱਲ ਕਰਦੇ ਹੋਏ ਕਿਹਾ ਕਿ ਸਰਕਾਰ ਵਲੋਂ ਸੂਬੇ ਅੰਦਰ ਲੋਕਾਂ ਨੂੰ ਆਵਾਜਾਈ ਦੀਆਂ ਬੇਹਤਰ ਸਹੂਲਤਾਂ ਦੇਣ ਦੇ ਮੰਤਵ ਨਾਲ ਨਵੀਆਂ ਸੜਕਾਂ ਦੀ ਉਸਾਰੀ ਅਤੇ ਨਵੀਨੀਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਬਰਸਾਤ ਤੋਂ ਪਹਿਲਾਂ ਇਸ ਨੂੰ ਪੂਰਾ ਕਰ ਲਿਆ ਜਾਵੇਗਾ।ਪਿੰਡਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਇਨ੍ਹਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ।
ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਝੋਨੇ ਦੀ ਬਿਜ਼ਾਈ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਿਜ਼ਲੀ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।ਇਸ ਸਬੰਧੀ ਸਰਕਾਰ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਪਿੰਡ ਬੰਡਾਲਾ ਪੱਤੀ ਗੋਪੀ ਕੀ ਦੇ ਮੌਜ਼ੂਦਾ ਸਰਪੰਚ ਗੁਰਦਿਆਲ ਸਿੰਘ ਸਮੇਤ ਮੈਂਬਰ ਪੰਚਾਇਤ ਜਗੀਰ ਕੌਰ, ਸਤਨਾਮ ਸਿੰਘ, ਸਵਿੰਦਰ ਸਿੰਘ ਕਾਂਗਰਸ ਨੂੰ ਅਲਵਿਦਾ ਆਖ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਲ ਹੋਏ। ਇਸੇ ਤਰ੍ਹਾਂ ਪਿੰਡ ਠੱਠੀਆਂ ਤੋਂ ਸਾਬਕਾ ਸਰਪੰਚ ਮੰਗਲ ਸਿੰਘ, ਸਾਬਕਾ ਮੈਂਬਰ ਪੰਚਾਇਤ ਪੁਨਣ ਸਿੰਘ, ਬਲਬੀਰ ਸਿੰਘ, ਪਰਮਿੰਦਰ ਸਿੰਘ, ਨੌਜਵਾਨ ਆਗੂ ਗੁਰਲਾਲ ਸਿੰਘ, ਗੁਰਨੇਕ ਸਿੰਘ ਅਤੇ ਪਿੰਡ ਨੰਦ ਵਾਲਾ ਦੇ ਮੈਂਬਰ ਪੰਚਾਇਤ ਲਖਵਿੰਦਰ ਸਿੰਘ ਅਕਾਲੀ ਦਲ ਨੂੰ ਅਲਵਿਦਾ ਆਖ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ।ਇਸ ਮੌਕੇ ਸੂਬੇਦਾਰ ਛਨਾਕ ਸਿੰਘ, ਸਰਬਜੀਤ ਡਿੰਪੀ, ਦਿਲਬਾਗ ਸਿੰਘ, ਸੁਖਵਿੰਦਰ ਸਿੰਘ, ਸਤਿੰਦਰ ਸਿੰਘ ਹਾਜ਼ਰ ਸਨ ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …