Sunday, August 23, 2026

ਪੀ.ਐਸ.ਪੀ.ਸੀ.ਐਲ ਦੇ ਸ਼ਿਕਾਇਤ ਕੇਂਦਰ ਦਾ ਰੱਖਿਆ ਨੀਂਹ ਪੱਥਰ – 25 ਲੱਖ ਆਵੇਗਾ ਖਰਚ

ਅੰਮ੍ਰਿਤਸਰ, 7 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਹੀ ਸਹੂਲਤਾਂ ਉਪਲੱਬਧ ਕਰਵਾਈਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਦੂਰ ਦੁਰਾਡੇ ਜਾ ਕੇ ਆਪਣਾ ਸਮਾਂ ਅਤੇ ਪੈਸਾ ਨਾ ਖਰਾਬ ਕਰਨਾ ਪਵੇ।ਇਨ੍ਹਾਂ ਸ਼ਬਦਾਂ ਦਾ ਪਗ੍ਰਟਾਵਾ ਹਰਭਜਨ ਸਿੰਘ ਈ.ਟੀ.ਓ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਪੰਜਾਬ ਨੇ ਭਗਵਾਨ ਵਾਲਮੀਕਿ ਚੌਂਕ ਜੰਡਿਆਲਾ ਗੁਰੂ ਵਿਖੇ ਸਥਿਤ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਦੇ ਸ਼ਿਕਾਇਤ ਕੇਂਦਰ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਣ ਸਮੇਂ ਕੀਤਾ।
ਬਿਜਲੀ ਮੰਤਰੀ ਨੇ ਕਿਹਾ ਕਿ ਇਸ ਕਾਰਜ਼ ਨੂੰ ਮੁਕੰਮਲ ਕਰਨ ਤੇ ਤਕਰੀਬਨ 25 ਲੱਖ ਰੁਪਏ ਦਾ ਖਰਚ ਆਵੇਗਾ ਅਤੇ ਤਿੰਨ ਮਹੀਨੇ ਵਿੱਚ ਇਸ ਨੂੰ ਮੁਕੰਮਲ ਕਰਕੇ ਖੱਪਤਕਾਰਾਂ ਦੇ ਸਪੁੱਰਦ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਜੰਡਿਆਲਾ ਗੁਰੂ ਸ਼ਹਿਰ ਦੀਆਂ ਸਾਰੀਆਂ ਬਿਜਲੀ ਨਾਲ ਸਬੰਧਤ ਸ਼ਿਕਾਇਤਾਂ ਸੁਣਨ ਲਈ ਤਕਨੀਕੀ ਸਟਾਫ ਤਿੰਨ ਸ਼ਿਫਟਾਂ ਵਿੱਚ ਇਸ ਸ਼ਿਕਾਇਤ ਕੇਂਦਰ ’ਤੇ ਉਪਲੱਬਧ ਹੋਵੇਗਾ।
ਇਸ ਮੌਕੇ ਇੰਜੀਨੀਅਰ ਇਲ ਚੀਫ ਰੁਪਿੰਦਰਜੀਤ ਸਿੰਘ ਰੰਧਾਵਾ ਬਾਰਡਰ ਜੋਨ ਅੰਮ੍ਰਿਤਸਰ, ਇੰਜੀਨੀਅਰ ਐਸ.ਪੀ ਸੌਂਧੀ, ਨਿਗਰਾਨ ਇੰਜੀਨੀਅਰ ਸਬ ਅਰਬਨ ਹਲਕਾ ਅੰਮ੍ਰਿਤਸਰ, ਇੰਜੀਨੀਅਰ ਮਨਿੰਦਰਪਾਲ ਸਿੰਘ ਵਧੀਕ ਨਿਗਰਾਨ ਇੰਜੀਨੀਅਰ, ਜੰਡਿਆਲਾ ਗੁਰੂ ਮੰਡਲ, ਸਤਿੰਦਰ ਸਿੰਘ, ਸੁਖਵਿੰਦਰ ਸਿੰਘ, ਸਰਬਜੀਤ ਡਿੰਪੀ, ਸੁਨੈਣਾ ਰੰਧਾਵਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ

ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …