Thursday, March 5, 2026

ਅੰਮ੍ਰਿਤਸਰ ਸਮਾਰਟ ਸਿਟੀ ਵਲੋਂ ਡੀਜ਼ਲ ਆਟੋ ਦੀ ਰਜਿਸ਼ਟ੍ਰੇਸ਼ਨ ਲਈ ਕੈਂਪ

ਰਜਿਸਟਰੇਸ਼ਨ ‘ਤੇ ਮਿਲਣਗੇ 500/- ਰੁਪਏ ਨਗਦ

ਅੰਮ੍ਰਿਤਸਰ, 20 ਜੂਨ (ਸੁਖਬੀਰ ਸਿੰਘ) – ਪਵਿੱਤਰ ਨਗਰੀ ਦੇ ਧਾਰਮਿਕ ਅਤੇ ਇਤਿਹਾਸਕ ਅਸਥਾਨਾਂ ਦੇ ਦਰਸ਼ਨਾਂ ਲਈ ਰੋਜ਼ਾਨਾ ਵੱਡੀ ਗਿਣਤੀ ‘ਚ ਸ਼ਰਧਾਲੂਆਂ ਤੇ ਸੈਲਾਨੀਆਂ ਦੀ ਆਵਾਜਾਈ ਲਈ ਸ਼ਹਿਰ ਵਿੱਚ ਇਸ ਸਮੇਂ ਹਜਾਰਾਂ ਦੀ ਗਿਣਤੀ ‘ਚ ਡੀਜ਼ਲ ਆਟੋ ਦੇ ਨਾਲ-ਨਾਲ ਜੁਗਾੜੂ ਈ-ਰਿਕਸ਼ਾ ਦੀ ਵਰਤੋਂ ਕੀਤੀ ਜਾ ਰਹੀ ਹੈ।ਪਰ ਇਨ੍ਹਾਂ ਸਬੰਧੀ ਪੱਕੇ ਤੌਰ ‘ਤੇ ਕੋਈ ਡਾਟਾ ਨਹੀਂ ਹੈ।ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਡੀਜ਼ਲ ਆਟੋਆਂ ਦੇ ਸਰਵੇਖਣ ਅਤੇ ਡਾਟਾ ਇਕੱਠਾ ਕਰਨ ਲਈ ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਵਲੋਂ ਅੱਜ 20-06-2023 ਤੋਂ 22-06-2023 ਤੱਕ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਕੰਪਨੀ ਬਾਗ ਵਿਖੇ ਕੈਂਪ ਲਗਾਇਆ ਗਿਆ ਹੈ।ਜਿਸ ਵਿਚ ਹਰ ਇਕ ਡੀਜ਼ਲ ਆਟੋ ਡਰਾਈਵਰ ਨੂੰ ਉਸ ਵਲੋਂ ਆਪਣਾ ਡੀਜ਼ਲ ਆਟੋ ਡਾਟਾ ਰਜਿਸਟਰਡ ਕਰਵਾਉਣ ਵਾਸਤੇ ਬਤੌਰ ਮਾਨਭੱਤਾ 500/-ਰੁਪਏ ਦਿੱਤਾ ਜਾ ਰਿਹਾ ਹੈ ਤਾਂ ਜੋ ਰਜਿਸਟ੍ਰੇਸ਼ਨ ਕਰਵਾਉਣ ਵੇਲੇ ਲੱਗਣ ਵਾਲੇ ਸਮੇਂ ਵਿੱਚ ਡੀਜ਼ਲ ਆਟੋ ਡਰਾਈਵਰ ਦੀ ਕਮਾਈ ਦੀ ਭਰਪਾਈ ਅਤੇ ਵਿਭਾਗ ਦੇ ਕੋਲ ਇਸ ਦਾ ਡਾਟਾ ਇਕੱਠਾ ਹੋ ਸਕੇ।ਡੀਜ਼ਲ ਆਟੋ ਚਾਲਕਾਂ ਵਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।
ਸੀ.ਈ.ਓ ਸਮਾਰਟ ਸਿਟੀ-ਕਮ-ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ ਨੇ ਦੱਸਿਆ ਕਿ ਸਰਕਾਰ ਵਲੋਂ ਅੰਮ੍ਰਿਤਸਰ ਸ਼ਹਿਰ ਨੂੰ ਸਮਾਰਟ ਅਤੇ ਇਸ ਦੇ ਵਾਤਾਵਰਣ ਨੂੰ ਹਰਾ-ਭਰਾ ਤੇ ਸੁਖਾਲਾ ਬਣਾਉਣ ਲਈ ਅੰਮ੍ਰਿਤਸਰ ਸਿਟੀ ਪ੍ਰੋਜੈਕਟ ਅਧੀਨ ਕਈ ਪ੍ਰੋਗਰਾਮ ਉਲੀਕੇ ਗਏ ਹਨ।ਇਹ ਸਾਰੇ ਵਿਕਾਸ ਦੇ ਕੰਮ ਤਾਂ ਹੀ ਸੰਭਵ ਹਨ, ਜੇਕਰ ਵਿਭਾਗ ਦੇ ਕੋਈ ਲੋੜੀਂਦਾ ਡਾਟਾ ਹੋਵੇ।ਵੈਸੇ ‘ਤੇ ਸਰਕਾਰ ਵਲੋਂ ਅਜਿਹੇ ਡਾਟਾ ਇਕੱਠਾ ਕਰਨਾ ਵਾਸਤੇ ਏਜੰਸੀਆਂ ਹਾਇਰ ਕੀਤੀਆਂ ਜਾਂਦੀਆਂ ਹਨ।ਪਰ ਸ਼ਹਿਰ ਵਿੱਚ ਚੱਲ ਰਹੇ ਡੀਜ਼ਲ ਆਟੋ ਦੇ ਅੰਕੜੇ ਇਕੱਠੇ ਕਰਨ ਲਈ ਇੱਕ ਉਪਰਾਲਾ ਕੀਤਾ ਗਿਆ ਹੈ।ਉਹਨਾਂ ਅਪੀਲ ਕੀਤੀ ਕਿ ਇਸ ਕੈਂਪ ਵਿੱਚ ਹਰ ਇਕ ਆਟੋ ਡਰਾਈਵਰ ਭਰਾ ਆਪਣੇ ਡੀਜ਼ਲ ਆਟੋ ਨੂੰ ਰਜਿਸਟਰਡ ਕਰਵਾ ਸਕਦਾ ਹੈ ਅਤੇ ਇਸ ਰਜਿਸਟ੍ਰੇਸ਼ਨ ਕਰਵਾਉਣ ਦੇ ਵਿੱਚ ਖੱਪਤ ਹੋਣ ਵਾਲੇ ਸਮੇਂ ਦੀ ਭਰਪਾਈ ਲਈ ਉਸ ਨੂੰ 500/-ਰੁਪਏ ਮਾਨਭੱਤਾ ਦਿੱਤਾ ਜਾ ਰਿਹਾ ਹੈ।ਇਸ ਨਾਲ ਇੱਕ ਪਾਸੇ ਸਰਕਾਰ ਕੋਲ ਅੰਮ੍ਰਿਤਸਰ ਸ਼ਹਿਰ ਵਿੱਚ ਚੱਲ ਰਹੇ ਡੀਜ਼ਲ ਆਟੋ ਦਾ ਰਿਕਾਰਡ ਬਣ ਜਾਵੇਗਾ ਅਤੇ ਦੂਸਰੇ ਪਾਸੇ ਸ਼ਹਿਰ ਵਿੱਚ ਚੱਲ ਰਹੇ ਡੀਜ਼ਲ ਆਟੋ ਰਜਿਸਟਰਡ ਹੋ ਜਾਣਗੇ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …