ਸੰਗਰੂਰ, 2 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਡਿਸਟ੍ਰਿਕਟ ਗਵਰਨਰ ਦੇ ਦਿੱਤੇ ਸੱਦੇ ਅਨੁਸਾਰ “ਇਕ ਜਿਲਾ ਇਕ ਪ੍ਰੋਜੈਕਟ”
ਅਧੀਨ ਅੱਜ ਡਾਕਟਰ ਨਰਿੰਦਰ ਸਿੰਘ ਬਿਰਧ ਆਸ਼ਰਮ ਬਡਰੁੱਖਾਂ ਵਿਖੇ “ਰਲੀਫ ਦਾ ਹੰਗਰ” ਪ੍ਰੋਜੈਕਟ ਲਾਇਆ ਗਿਆ।ਜਿਸ ਵਿੱਚ ਪੰਦਰਾ ਲਾਇਨ ਮੈਬਰਾਂ ਨੇ ਸ਼ਮੂਲੀਅਤ ਕੀਤੀ।ਇਸ ਪ੍ਰੋਜੈਕਟ ਤਹਿਤ ਬਿਰਧ ਆਸ਼ਰਮ ਵਿਖੇ ਰਹਿ ਰਹੇ 38 ਬਜੁਰਗਾਂ ਨੂੰ ਲਾਇਨਜ਼ ਕਲੱਬ ਦੇ ਮੈਬਰਾਂ ਵਲੋਂ ਆਪਣੇ ਹੱਥੀਂ ਖਾਣਾ ਖਵਾਇਆ ਗਿਆ। ਬਜੁਰਗਾਂ ਲਈ ਸਪੈਸ਼ਲ ਤੌਰ ‘ਤੇ ਤਵੇ ਵਾਲੇ ਫੁਲਕਿਆਂ ਨਾਲ ਕੜੀ ਅਤੇ ਖੀਰ ਬਣਾਈ ਗਈ ਸੀ।ਜਿਸ ਨੂੰ ਸਾਰੇ ਹੀ ਬਜੁਰਗਾਂ ਨੇ ਛਕਿਆ।ਆਖੀਰ ਵਿਚ ਸਾਰੇ ਹੀ ਬਜੁਰਗਾਂ ਨੂੰ ਕੇਲੇ ਵੀ ਵੰਡੇ ਗਏ।ਡਾਕਟਰ ਨਰਿੰਦਰ ਸਿੰਘ ਬਿਰਧ ਆਸ਼ਰਮ ਬਡਰੁੱਖਾਂ ਦੇ ਪ੍ਰਧਾਨ ਸਰਦਾਰ ਬਲਦੇਵ ਸਿੰਘ ਗੋਸਲ ਨੇ ਸਾਰੇ ਲਾਇਨ ਕਲੱਬ ਦੇ ਮੈਬਰਾਂ ਦਾ ਧੰਨਵਾਦ ਕੀਤਾ।ਆਸ਼ਰਮ ਵਿਚ ਰਹਿ ਰਹੇ ਬਜੁਰਗਾਂ ਵਲੋਂ ਵੀ ਲਾਇਨਜ਼ ਕਲੱਬ ਸੰਗਰੂਰ ਗਰੇਟਰ ਦੀ ਸ਼ਲਾਘਾ ਕੀਤੀ ਗਈ।
ਇਸ ਮੌਕੇ ਲਾਇਨ ਡਾਕਟਰ ਪ੍ਰਿਤਪਾਲ ਸਿੰਘ, ਲਾਇਨ ਡਾਕਟਰ ਪ੍ਰਭਾਤ ਕੁਮਾਰ, ਲਾਇਨ ਮੁਕੇਸ਼ ਸ਼ਰਮਾ ਲਾਇਨ ਇੰਜ: ਰਵਿੰਦਰ ਸੁਆਮੀ ਕਲੱਬ ਖਜਾਨਚੀ, ਲਾਇਨ ਇੰਜ: ਵੀ.ਕੇ ਦੀਵਾਨ ਕਲੱਬ ਸੈਕਟਰੀ, ਲਾਇਨ ਜਸਪਾਲ ਸਿੰਘ ਰਤਨਮ ਲਾਇਨ ਕੇਵਲ ਕ੍ਰਿਸ਼ਨ ਗਰਗ ਅਤੇ ਲਾਇਨ ਇੰਜ: ਸੁਖਮਿੰਦਰ ਸਿੰਘ ਭੱਠਲ ਕਲੱਬ ਪ੍ਰਧਾਨ ਵੀ ਹਾਜ਼ਰ ਸਨ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media