Tuesday, March 17, 2026

ਚੀਫ਼ ਖ਼ਾਲਸਾ ਦੀਵਾਨ ਵਲੋਂ ਆਯੋਜਿਤ ਕੀਤਾ ਗਿਆ ਟੀਚਰ ਟ੍ਰੇਨਿੰਗ ਪ੍ਰੋਗਰਾਮ

ਅੰਮ੍ਰਿਤਸਰ, 4 ਜੁਲਾਈ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ ਅਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੁਨੰਗਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾਇਰੈਕਟੋਰੇਟ ਉਪਰੇਸ਼ਨ ਡਾ: ਅੰਮ੍ਰਿਤਪਾਲ ਸਿੰਘ ਚਾਵਲਾ ਦੀ ਨਿਗਰਾਨੀ ਹੇਠ 3 ਤੋਂ 7 ਜੁਲਾਈ ਤੱਕ ਵੱਖ ਵੱਖ ਸੀ.ਕੇ.ਡੀ ਸਕੂਲਾਂ ਵਿੱਚ ਚਲਾਏ ਜਾ ਰਹੇ ਟੀਚਰ ਟ੍ਰੇਨਿੰਗ ਪੋ੍ਰਗਰਾਮਾਂ ਤਹਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਪੜਾਉਣ ਵਾਲੇ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਲਈ ਦੋ ਰੋਜ਼ਾ ਸਿਖਲਾਈ ਸੈਮੀਨਾਰ ਕਰਵਾਏ ਗਏ।
ਪ੍ਰਿੰਸੀਪਲ ਮਨਦੀਪ ਸਿੰਘ ਦੀ ਦੇਖ-ਰੇਖ ਹੇਠ ਵੱਖ-ਵੱਖ ਕਲਾਸਾਂ ਵਿਚ ਚੱਲ ਰਹੇ ਇਹਨਾਂ ਸੈਮੀਨਾਰਾਂ ਦੌਰਾਨ ਅੰਗ੍ਰੇਜ਼ੀ, ਪੰਜਾਬੀ, ਗਣਿਤ, ਵਿਗਿਆਨ, ਸਮਾਜਿਕ ਸਿੱਖਿਆ, ਹਿੰਦੀ, ਭੋਤਿਕ ਵਿਗਿਆਨ, ਰਸਾਇਨਕ ਵਿਗਿਆਨ, ਜੀਵ ਵਿਗਿਆਨ, ਅਕਾਊਂਟਸ, ਬਿਜ਼ਨੈਸ ਸਟਡੀਜ਼, ਫੂਡ ਪ੍ਰੋਡਕਸ਼ਨਜ਼, ਪੇਟਿੰਗ, ਡਾਂਸ, ਸਰੀਰਕ ਸਿਖਿਆ, ਅਰਥ ਸ਼ਾਸਤਰ, ਇਤਿਹਾਸ, ਇਨਫੋਰਮੇਸ਼ਨ ਪ੍ਰੈਕਟੀਸ, ਸੰਗੀਤ ਆਦਿ ਵਿਸ਼ਿਆਂ ਦੀ ਅਧਿਆਪਨ ਸ਼ੇਲੀ ਨੂੰ ਸੁਧਾਰਨ ਦੇ ਤਰੀਕਿਆਂ ਦੇ ਨਾਲ ਨਾਲ ਮੁਲਅੰਕਨ ਵਿਧੀਆਂ, ਅਧਿਆਪਨ ਸਹਾਇਕ ਸਮਗਰੀ ਅਤੇ ਨਵੀਨ ਟੈਕਨਾਲੋਜੀ ਅਨੁਸਾਰ ਅਧਿਆਪਨ ਦੀਆਂ ਆਧੁਨਿਕ ਵਿਧੀਆਂ, ਪਾਠਕ੍ਰਮ, ਪ੍ਰਸ਼ਨ ਪੱਤਰਾਂ ਸੰਬੰਧੀ ਵਿਸਥਾਰ ਪੂਰਵਕ ਵਿਚਾਰ ਚਰਚਾ ਕੀਤੀ ਗਈ ਅਤੇ ਸਕੂਲਾਂ ਦੇ ਅਧਿਆਪਕਾਂ ਵਲੋਂ ਅਧਿਆਪਨ ਸਮੇਂ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਸੰਬੰਧੀ ਵੀ ਜਾਣਕਾਰੀ ਦਿੱਤੀ ਗਈ।
ਦੀਵਾਨ ਦੇ ਮੀਤ ਪ੍ਰਧਾਨ ਜਗਜੀਤ ਸਿੰਘ, ਜੁਆਇੰਟ ਸਕੱਤਰ ਸੁਖਜਿੰਦਰ ਸਿੰੰਘ ਪ੍ਰਿੰਸ, ਦੀਵਾਨ ਮੈਂਬਰ ਗੁਰਪ੍ਰੀਤ ਸਿੰਘ ਸੇਠੀ, ਡਾਇਰੈਕਟਰ ਉਪਰੇਸ਼ਨਜ਼ ਡਾ: ਅਮ੍ਰਿਤਪਾਲ ਸਿੰਘ ਚਾਵਲਾ ਅਤੇ ਪ੍ਰਿਸੀਪਲ ਮਨਦੀਪ ਸਿੰਘ ਵਲੋਂ ਵੱਖ ਵੱਖ ਕਲਾਸ ਰੂਮਾਂ ਵਿੱਚ ਚੱਲ ਰਹੇ ਟੀਚਰ ਟ੍ਰੇਨਿੰਗ ਪ੍ਰੋਗਰਾਮਾਂ ਦਾ ਨਿਰੀਖਣ ਕੀਤਾ ਅਤੇ ਆਸ ਕੀਤੀ ਗਈ ਕਿ ਡਾਇਰੈਕਟੋਰੇਟ ਐਜੂਕੇਸ਼ਨ ਵਲੋਂ ਕੀਤਾ ਗਿਆ ਇਹ ਉਪਰਾਲਾ ਚੀਫ ਖਾਲਸਾ ਦੀਵਾਨ ਵਿਦਿਅਕ ਅਦਾਰਿਆਂ ਦੀ ਸਿਖਿਆ ਵਿਵੱਸਥਾ ਸੁਧਾਰਨ ਵਿੱਚ ਅਹਿਮ ਭੁਮਿਕਾ ਨਿਭਾਵੇਗਾ।ਜਿਸ ਦਾ ਸਿੱਧੇ ਤੌਰ ‘ਤੇ ਸੀ.ਕੇ.ਡੀ ਵਿਦਿਆਰਥੀਆਂ ਨੂੰ ਭਰਪੂਰ ਲਾਭ ਮਿਲੇਗਾ।ਉਹਨਾਂ ਅਧਿਆਪਕਾਂ ਦੁਆਰਾ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।
ਅਧਿਆਪਕਾਂ ਨੇ ਦੀਵਾਨ ਮੈਨੇਜਮੈਂਟ ਦਾ ਇਸ ਦੋ ਦਿਨਾਂ ਅਧਿਆਪਕ ਸਿਖਲਾਈ ਪ੍ਰੋਗਰਾਮ ਵਿੱਚ ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲ ਰਹੇ ਸਮੂਹ ਸਕੂਲਾਂ ਦੇ 900 ਅਧਿਆਪਕਾਂ ਨੇ ਭਾਗ ਲਿਆ।

 

 

 

 

 

Check Also

ਖ਼ਾਲਸਾ ਕਾਲਜ ਵਿਖੇ ‘ਪੰਜਾਬ ਅਰਥਵਿਵਸਥਾ ਦਾ ਵਾਤਾਵਰਣ ਪੁਨਰ-ਸਥਿਤੀ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ

ਅੰਮ੍ਰਿਤਸਰ, 17 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਅਰਥ ਸ਼ਾਸਤਰ ਅਤੇ ਖੇਤੀਬਾੜੀ ਵਿਭਾਗ …